ਤਿੰਨ ਖੇਤੀ ਕਾਨੂੰਨਾਂ (Farm Laws) ਖਿਲਾਫ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਜੀਂਦ ਦੇ ਕਿਸਾਨਾਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਟਰੈਕਟਰ ਰੈਲੀ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਰੈਕਟਰ ਰੈਲੀ ਕੋਈ ਗਲਤ ਚੀਜ਼ ਨਹੀਂ ਹੈ।
ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ, ‘ਟਰੈਕਟਰ ਰੈਲੀ ਕੱਢਣੀ ਕੋਈ ਗਲਤ ਗੱਲ ਨਹੀਂ ਹੈ। ਜੀਂਦ ਦੇ ਲੋਕ ਕ੍ਰਾਂਤੀਕਾਰੀ ਹਨ। ਉਨ੍ਹਾਂ ਨੇ 15 ਅਗਸਤ ਨੂੰ ਟਰੈਕਟਰ ਰੈਲੀ ਕਰਨ ਦਾ ਸਹੀ ਫੈਸਲਾ ਲਿਆ ਹੈ। ਮੈਨੂੰ ਨਹੀਂ ਪਤਾ ਕਿ ਸੰਯੁਕਤ ਕਿਸਾਨ ਮੋਰਚਾ ਕੀ ਫੈਸਲਾ ਲਵੇਗਾ।
ਉਨ੍ਹਾਂ ਅੱਗੇ ਕਿਹਾ, 'ਟਰੈਕਟਰ ਪਰੇਡ ਦੌਰਾਨ ਟਰੈਕਟਰਾਂ 'ਤੇ ਤਿਰੰਗਾ ਲੱਗਾ ਵੇਖਣਾ ਮਾਣ ਵਾਲੀ ਗੱਲ ਹੋਵੇਗਾ। ਇਹ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਦਾ ਹੈ। ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਮੁਰਾਦਾਬਾਦ, ਅਮਰੋਹਾ ਅਤੇ ਹਾਪੁੜ ਸਮੇਤ ਪੂਰੇ ਯੂਪੀ ਦੇ ਕਿਸਾਨ 15 ਅਗਸਤ ਨੂੰ ਦਿੱਲੀ ਵਿੱਚ ਅੰਦੋਲਨ ਵਾਲੀ ਥਾਂ ‘ਤੇ ਆਉਣਗੇ ਅਤੇ ਟਰੈਕਟਰ ਰੈਲੀ ਕਰਨਗੇ।
ਦੂਜੇ ਪਾਸੇ ਜੀਂਦ ਦੇ ਕਿਸਾਨਾਂ ਦੇ ਸਬੰਧ ਵਿਚ ਉਨ੍ਹਾਂ ਕਿਹਾ, ‘ਜੇ ਉੱਥੋਂ ਦੇ ਲੋਕਾਂ ਨੇ ਫੈਸਲਾ ਲਿਆ ਹੈ ਕਿ ਉਹ ਨੇਤਾਵਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਝੰਡਾ ਲਹਿਰਾਉਣ ਨਹੀਂ ਦੇਣਗੇ ਤਾਂ ਉਹ ਅਜਿਹਾ ਹੀ ਕਰਨਗੇ। ਝੰਡਾ ਲਹਿਰਾ ਕੇ ਆਗੂ ਕੀ ਕਰਨਗੇ? 15 ਅਗਸਤ ਨੂੰ ਇਹ ਕਿਸਾਨਾਂ ਨੂੰ ਕਰਨ ਦਿਓ।
ਦੱਸ ਦਈਏ ਕਿ ਇਸ ਸਾਲ ਗਣਤੰਤਰ ਦਿਵਸ ‘ਤੇ ਕਿਸਾਨ ਟਰੈਕਟਰ ਰੈਲੀ ਦੌਰਾਨ ਦਿੱਲੀ ਵਿੱਚ ਹਿੰਸਾ ਭੜਕ ਗਈ ਸੀ। ਕਿਸਾਨ ਅਤੇ ਪੁਲਿਸ ਸੜਕਾਂ 'ਤੇ ਆਹਮੋ-ਸਾਹਮਣੇ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।