ਬੈਂਗਲੁਰੂ: Viral Video: ਕਰਨਾਟਕ (karnatka News) 'ਚ ਸੋਮਵਾਰ ਨੂੰ ਕਿਸਾਨ ਨੇਤਾਵਾਂ ਰਾਕੇਸ਼ ਟਿਕੈਤ (Rakesh Tikait) ਅਤੇ ਯੁੱਧਵੀਰ ਸਿੰਘ 'ਤੇ ਕਾਲੀ ਸਿਆਹੀ (Black ink on Rakesh tikait Face) ਸੁੱਟੀ ਗਈ। ਟਿਕੈਤ ਅਤੇ ਸਿੰਘ ਇਕ ਸਥਾਨਕ ਨਿਊਜ਼ ਚੈਨਲ ਦੇ ਸਟਿੰਗ ਆਪ੍ਰੇਸ਼ਨ ਦੇ ਵੀਡੀਓ 'ਤੇ ਬੈਂਗਲੁਰੂ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਸਪੱਸ਼ਟੀਕਰਨ ਦੇ ਰਹੇ ਸਨ, ਜਦੋਂ ਉਨ੍ਹਾਂ 'ਤੇ ਕਾਲੀ ਸਿਆਹੀ ਸੁੱਟੀ ਗਈ ਸੀ। ਨਿਊਜ਼ ਚੈਨਲ ਨੇ ਆਪਣੇ ਸਟਿੰਗ ਆਪ੍ਰੇਸ਼ਨ ਵਿੱਚ ਕਰਨਾਟਕ ਦੇ ਕਿਸਾਨ ਆਗੂ ਕੋਡੀਹੱਲੀ ਚੰਦਰਸ਼ੇਖਰ ਨੂੰ ਪੈਸੇ ਦੀ ਮੰਗ ਕਰਦੇ ਹੋਏ ਰੰਗੇ ਹੱਥੀਂ ਫੜਨ ਦਾ ਦਾਅਵਾ ਕੀਤਾ ਹੈ।
ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹਨ ਅਤੇ ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕੁਝ ਲੋਕਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ਕਿਸਾਨ ਆਗੂਆਂ 'ਤੇ ਕਾਲੀ ਸਿਆਹੀ ਸੁੱਟ ਦਿੱਤੀ। ਲੋਕਾਂ ਨੇ ਕੁਰਸੀਆਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਬੀਕੇਯੂ ਦੇ ਬੁਲਾਰੇ ਅਨੁਸਾਰ ਕਿਸਾਨ ਆਗੂ ਚੰਦਰਸ਼ੇਖਰ ਦੇ ਸਮਰਥਕਾਂ ਵੱਲੋਂ ਉਨ੍ਹਾਂ 'ਤੇ ਸਿਆਹੀ ਸੁੱਟੀ ਗਈ ਸੀ।
ਬੈਂਗਲੁਰੂ ਦੇ ਹਾਈ ਗਰਾਊਂਡ ਪੁਲਿਸ ਸਟੇਸ਼ਨ ਦੇ ਅਨੁਸਾਰ, ਗਾਂਧੀ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਨੇਤਾਵਾਂ 'ਤੇ ਕਾਲੀ ਸਿਆਹੀ ਸੁੱਟਣ ਦੇ ਦੋਸ਼ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਸਬੰਧੀ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਰੱਖਿਆ ਨੂੰ ਬਰਕਰਾਰ ਰੱਖਣਾ ਸਥਾਨਕ ਪੁਲਿਸ ਦੀ ਜ਼ਿੰਮੇਵਾਰੀ ਹੈ | ਕਰਨਾਟਕ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਗਾਜ਼ੀਪੁਰ ਸਰਹੱਦ 'ਤੇ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ ਇੱਕ ਪ੍ਰਮੁੱਖ ਚਿਹਰਾ ਸੀ।
ਬੀਕੇਯੂ ਕਥਿਤ ਤੌਰ 'ਤੇ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਅਹੁਦੇਦਾਰ ਰਾਕੇਸ਼ ਟਿਕੈਤ ਅਤੇ ਨਰੇਸ਼ ਟਿਕੈਤ 'ਤੇ ਮਰਹੂਮ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਵਿਚਾਰਧਾਰਾ ਤੋਂ ਭਟਕਣ ਦਾ ਦੋਸ਼ ਲਗਾ ਰਹੇ ਹਨ, ਜਿਸ ਕਾਰਨ ਆਖਰਕਾਰ ਸੰਗਠਨ ਵਿਚ ਫੁੱਟ ਪੈ ਗਈ। ਹਾਲ ਹੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੋਫਾੜ ਹੋ ਗਈ। ਰਾਕੇਸ਼ ਅਤੇ ਨਰੇਸ਼ ਟਿਕੈਤ ਤੋਂ ਦੂਰ ਰਹਿਣ ਵਾਲੇ ਅਹੁਦੇਦਾਰਾਂ ਨੇ ਦਾਅਵਾ ਕੀਤਾ ਕਿ ਉਹ 'ਅਸਲ ਬੀਕੇਯੂ' ਦੀ ਅਗਵਾਈ ਕਰ ਰਹੇ ਹਨ। ਟਿਕੈਤ ਭਰਾਵਾਂ ਦੀ ਅਗਵਾਈ ਵਾਲੀ ਜਥੇਬੰਦੀ ਤੋਂ ਵੱਖ ਹੋਈ ਬੀਕੇਯੂ ਨੇ ਰਾਜੇਸ਼ ਚੌਹਾਨ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
Published by: Krishan Sharma
First published: May 30, 2022, 15:17 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bengaluru , Bharti Kisan Union , Kisan andolan , Rakesh Tikait BKU