(ਫਾਇਲ ਫੋਟੋ) ਪੱਛਮੀ ਯੂਪੀ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਮਹੀਨਿਆਂ ਪੁਰਾਣਾ ਧਰਨਾ ਆਖਰਕਾਰ ਬੁੱਧਵਾਰ ਨੂੰ ਖਤਮ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਅੱਜ ਰੋਡ ਸ਼ੋਅ ਕਰਦੇ ਹੋਏ ਪੱਛਮੀ ਯੂਪੀ ਟੋਲ ਪਲਾਜ਼ਾ ’ਤੇ ਪੁੱਜੇ।
ਉਨ੍ਹਾਂ ਕਿਸਾਨਾਂ ਵੱਲੋਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਰਾਕੇਸ਼ ਟਿਕੈਤ ਨੇ ਸ਼ਾਮ ਤੱਕ ਟੋਲ ਪਲਾਜ਼ਾ ਖਾਲੀ ਕਰਨ ਲਈ ਕਿਹਾ। ਟਿਕੈਤ ਨੇ ਕਿਹਾ ਕਿ ਅੱਜ ਧਰਨਾ ਖਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਦੇ ਆਧਾਰ ’ਤੇ ਇਹ ਅੰਦੋਲਨ ਮੁਲਤਵੀ ਕੀਤਾ ਗਿਆ ਹੈ। ਜਿਸ ਕਾਰਨ ਕਿਸਾਨ ਘਰਾਂ ਨੂੰ ਪਰਤ ਰਹੇ ਹਨ। ਰਾਕੇਸ਼ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ।
ਰਾਕੇਸ਼ ਟਿਕੈਤ ਨੇ ਉਹੀ ਸ਼ਬਦ ਦੁਹਰਾਇਆ ਕਿ ਅੱਜ ਘਰ ਵਾਪਸੀ ਹੋ ਰਹੀ ਹੈ। ਘਰ ਤਾਂ ਘਰ ਹੀ ਹੁੰਦਾ ਹੈ। ਘਰ ਸਾਰਿਆਂ ਨੂੰ ਚੰਗਾ ਲੱਗਦਾ ਹੈ। ਅੱਗੇ ਦੀ ਰਣਨੀਤੀ ਬਾਰੇ ਪੁੱਛੇ ਜਾਣ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਮਾਂ ਆਉਣ 'ਤੇ ਦੱਸਾਂਗਾ।
ਮਿਸ਼ਨ 2022 'ਤੇ ਪੁੱਛੇ ਗਏ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੋਵੇਗਾ, ਤਦ ਅਸੀਂ ਇਸ ਬਾਰੇ ਗੱਲ ਕਰਾਂਗੇ।
ਇਸ ਤੋਂ ਪਹਿਲਾਂ ਜਦੋਂ ਰਾਕੇਸ਼ ਟਿਕੈਤ ਦਾ ਕਾਫਲਾ ਮੇਰਠ ਪਹੁੰਚਿਆ ਤਾਂ ਲੋਕਾਂ ਨੇ ਥਾਂ-ਥਾਂ ਉਨ੍ਹਾਂ ਦਾ ਸਵਾਗਤ ਕੀਤਾ। ਪੱਛਮੀ ਯੂਪੀ ਟੋਲ ਪਲਾਜ਼ਾ 'ਤੇ ਰਾਕੇਸ਼ ਟਿਕੈਤ 'ਤੇ ਕ੍ਰੇਨ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ। ਧਰਨਾਕਾਰੀ ਕਿਸਾਨਾਂ ਨੇ ਰਾਕੇਸ਼ ਟਿਕੈਤ ਦੀ ਗੱਲ ਮੰਨਦਿਆਂ ਕਿਹਾ ਕਿ ਅੱਜ ਹਰ ਇਕ ਕਿਸਾਨ ਟੋਲ ਪਲਾਜ਼ੇ ਤੋਂ ਘਰ ਚਲਾ ਜਾਵੇਗਾ।
Published by: Gurwinder Singh
First published: December 15, 2021, 18:50 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।