• Home
  • »
  • News
  • »
  • national
  • »
  • RAM MANDIR CONSTRUCTION DIAMOND TRADER GOVINDBHAI DHOLAKIA FROM SURAT DONATES RS 11 CRORE IN AYODHYA

ਰਾਮ ਮੰਦਰ ਬਣਾਉਣ ਲਈ ਇਸ ਹੀਰਾ ਕਾਰੋਬਾਰੀ ਨੇ ਦਾਨ ਕੀਤੇ 11 ਕਰੋੜ

ਰਾਮ ਮੰਦਰ ਬਣਾਉਣ ਲਈ ਇਸ ਹੀਰਾ ਕਾਰੋਬਾਰੀ ਨੇ ਦਾਨ ਕੀਤੇ 11 ਕਰੋੜ या (ਫੋਟੋ- news18 Gujrat)

  • Share this:
    ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਫੰਡ ਸਮਰਪਣ ਮੁਹਿੰਮ ਸ਼ੁਰੂ ਹੋ ਗਈ ਹੈ। ਲੋਕ ਮੰਦਰ ਬਣਾਉਣ ਲਈ ਵਧ ਚੜ੍ਹ ਕੇ ਦਾਨ ਦੇ ਰਹੇ ਹਨ। ਆਮ ਆਦਮੀ ਤੋਂ ਲੈ ਕੇ ਉਦਯੋਗਪਤੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਗੁਜਰਾਤ ਦੇ ਹੀਰਾ ਕਾਰੋਬਾਰੀ ਗੋਵਿੰਦਭਾਈ ਢੋਲਕੀਆ (Govindbhai Dholakia) ਨੇ 11 ਕਰੋੜ ਦਾਨ ਕੀਤੇ ਹਨ।

    ਦੱਸ ਦਈਏ ਕਿ ਗੋਵਿੰਦਭਾਈ ਲਗਭਗ ਹਰ ਸਾਲ ਦੀਵਾਲੀ ਦੇ ਸਮੇਂ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੈਂਕੜੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੇ ਅਤੇ ਕੀਮਤੀ ਤੋਹਫ਼ੇ ਦਿੰਦੇ ਹਨ। ਇਕ ਵਾਰ ਕੰਪਨੀ ਦੇ ਖਰਚ 'ਤੇ ਉਹ ਕਰਮਚਾਰੀਆਂ ਦੇ ਪਰਿਵਾਰਾਂ ਨੂੰ 10 ਦਿਨਾਂ ਦੇ ਟੂਰ ਉਤੇ ਲੈ ਗਿਆ ਸੀ।

    ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਟਾਫ ਨੂੰ ਕਾਰਾਂ ਅਤੇ ਮਕਾਨ ਵੀ ਤੋਹਫੇ ਵਜੋਂ ਦਿੱਤੇ ਹਨ। ਉਹ ਹੀਰਾ ਕੰਪਨੀ ਸ਼੍ਰੀਰਾਮਕ੍ਰਿਸ਼ਨ ਐਕਸਪੋਰਟਜ਼ ਦਾ ਸੰਸਥਾਪਕ ਹਨ। ਉਨ੍ਹਾਂ ਦੀ ਕੰਪਨੀ ਹੀਰਿਆਂ ਦੇ ਖੇਤਰ ਵਿਚ ਇਕ ਮਸ਼ਹੂਰ ਨਾਮ ਹੈ।

    ਗੋਵਿੰਦਭਾਈ ਸੂਰਤ ਵਿਚ ਇਕ ਹੀਰਾ ਵਪਾਰੀ ਹਨ ਅਤੇ ਸ੍ਰੀ ਰਾਮਕ੍ਰਿਸ਼ਨ ਐਕਸਪੋਰਟਜ਼ ਦੇ ਚੇਅਰਮੈਨ ਹਨ। ਉਹ ਸਾਲਾਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਹੋਏ ਹਨ।
    Published by:Gurwinder Singh
    First published:
    Advertisement
    Advertisement