Home /News /national /

ਜੇਲ੍ਹੋਂ ਬਾਹਰ ਆਉਂਦੇ ਹੀ ਕਿਸ ਨੂੰ ਵੋਟਾਂ ਪਾਉਣ ਦਾ ਇਸ਼ਾਰਾ ਕਰ ਗਿਆ ਰਾਮ ਰਹੀਮ...ਸੁਣੋ ਡੇਰਾ ਮੁਖੀ ਦਾ ਸੰਦੇਸ਼...

ਜੇਲ੍ਹੋਂ ਬਾਹਰ ਆਉਂਦੇ ਹੀ ਕਿਸ ਨੂੰ ਵੋਟਾਂ ਪਾਉਣ ਦਾ ਇਸ਼ਾਰਾ ਕਰ ਗਿਆ ਰਾਮ ਰਹੀਮ...ਸੁਣੋ ਡੇਰਾ ਮੁਖੀ ਦਾ ਸੰਦੇਸ਼...

(ਫਾਇਲ ਫੋਟੋ)

(ਫਾਇਲ ਫੋਟੋ)

ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਦਿੱਤੇ ਸੰਦੇਸ਼ 'ਚ ਕਿਹਾ, 'ਅਸੀਂ ਆਸ਼ਰਮ ਪਹੁੰਚ ਗਏ ਹਾਂ। ਮਾਲਕ ਸਭ ਨੂੰ ਖੁਸ਼ੀਆਂ ਦੇਵੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ, ਵਿਸ਼ਵਾਸ ਰੱਖੋ। ਮਨਮਰਜ਼ੀ ਨਾ ਕਰੋ। ਜ਼ਿੰਮੇਵਾਰ ਲੋਕਾਂ ਦੀ ਗੱਲ ਮੰਨਣੀ ਹੈ। ਸਾਨੂੰ ਆਪਣੇ ਬੱਚਿਆਂ ਉਤੇ ਬਹੁਤ ਮਾਣ ਹੈ। ਸਰਬ ਸ਼ਕਤੀਮਾਨ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਾਡੀ ਗੱਲ ਮੰਨੋਗੇ। ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਪਹੁੰਚਿਆਂ ਹਾਂ। ਉਹ ਸਮੁੰਦਰ ਤੁਹਾਨੂੰ ਯਾਦ ਹੋਣਗੇ। ਸਮੁੰਦਰ ਹੋਰ ਵਧ ਗਏ ਹਨ। ਇਹ ਯੂਪੀ ਦਾ ਤੇਰਵਾਸ ਹੈ। ਤੁਸੀਂ ਬੱਸ ਇਹ ਦੇਖ ਰਹੇ ਹੋ। ਤੁਹਾਨੂੰ ਹੁਣੇ ਪਤਾ ਲੱਗ ਗਿਆ ਹੈ।

ਹੋਰ ਪੜ੍ਹੋ ...
  • Share this:

ਡੇਰਾ ਸੱਚਾ ਸੌਦਾ ਸੰਚਾਲਕ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਪੈਰੋਲ ਉਤੇ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਡੇਰੇ 'ਚ ਰਹੇਗਾ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਹਰਿਆਣਾ ਦੇ ਆਦਮਪੁਰ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਉਪ ਚੋਣਾਂ ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਸ਼ਾਰਿਆਂ-ਇਸ਼ਾਰਿਆਂ 'ਚ ਆਪਣੇ ਸ਼ਰਧਾਲੂਆਂ ਨੂੰ ਚੋਣ ਸੰਦੇਸ਼ ਜਾਰੀ ਕੀਤਾ ਹੈ।

ਰਾਮ ਰਹੀਮ ਨੇ ਪੈਰੋਕਾਰਾਂ ਨੂੰ ਜਾਰੀ ਸੰਦੇਸ਼ 'ਚ ਕਿਹਾ ਕਿ ਜਿਵੇਂ ਤੁਹਾਨੂੰ ਕਿਹਾ ਗਿਆ ਸੀ, ਉਸ ਨੂੰ ਮੰਨਦੇ ਰਹੋ। ਜਿੰਮੇਵਾਰ ਲੋਕ ਜੋ ਵੀ ਕਹਿਣ, ਉਹੀ ਕਰੋ। ਆਪਣੀ ਮਰਜ਼ੀ ਨਾਲ ਕਰਨ ਦੀ ਲੋੜ ਨਹੀਂ ਹੈ। ਦੱਸ ਦਈਏ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਦੀ ਅਰਜ਼ੀ ਸ਼ੁੱਕਰਵਾਰ ਨੂੰ ਮਨਜ਼ੂਰ ਹੋ ਗਈ ਸੀ ਅਤੇ ਉਹ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਜੇਲ ਤੋਂ ਬਾਹਰ ਆ ਕੇ ਬਾਗਪਤ ਆਸ਼ਰਮ ਚਲਾ ਗਿਆ।


ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਦਿੱਤੇ ਸੰਦੇਸ਼ 'ਚ ਕਿਹਾ, 'ਅਸੀਂ ਆਸ਼ਰਮ ਪਹੁੰਚ ਗਏ ਹਾਂ। ਮਾਲਕ ਸਭ ਨੂੰ ਖੁਸ਼ੀਆਂ ਦੇਵੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ, ਵਿਸ਼ਵਾਸ ਰੱਖੋ। ਮਨਮਰਜ਼ੀ ਨਾ ਕਰੋ। ਜ਼ਿੰਮੇਵਾਰ ਲੋਕਾਂ ਦੀ ਗੱਲ ਮੰਨਣੀ ਹੈ। ਸਾਨੂੰ ਆਪਣੇ ਬੱਚਿਆਂ ਉਤੇ ਬਹੁਤ ਮਾਣ ਹੈ। ਸਰਬ ਸ਼ਕਤੀਮਾਨ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ।

ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਾਡੀ ਗੱਲ ਮੰਨੋਗੇ। ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਪਹੁੰਚਿਆਂ ਹਾਂ। ਉਹ ਸਮੁੰਦਰ ਤੁਹਾਨੂੰ ਯਾਦ ਹੋਣਗੇ। ਸਮੁੰਦਰ ਹੋਰ ਵਧ ਗਏ ਹਨ। ਇਹ ਯੂਪੀ ਦਾ ਤੇਰਵਾਸ ਹੈ। ਤੁਸੀਂ ਬੱਸ ਇਹ ਦੇਖ ਰਹੇ ਹੋ। ਤੁਹਾਨੂੰ ਹੁਣੇ ਪਤਾ ਲੱਗ ਗਿਆ ਹੈ।

ਤੁਹਾਡੇ ਨਾਲ ਗੱਲਾਂ ਕਰਦੇ ਰਹਾਂਗੇ। ਛੋਟੇ ਬੱਚਿਆਂ, ਜਵਾਨਾਂ ਅਤੇ ਬੁੱਢਿਆਂ ਨੂੰ ਅਸੀਸਾਂ। ਇੱਕ ਵਾਰ ਬੱਚੇ ਨੇ ਪੁੱਛਿਆ ਕਿ ਗੁਰੂ ਜੀ ਮੈਂ ਤੁਹਾਨੂੰ ਪਿਤਾ ਜੀ ਆਖਦਾ ਹਾਂ ਅਤੇ ਮੇਰੇ ਪਿਤਾ ਅਤੇ ਦਾਦਾ ਜੀ ਵੀ ਪਿਤਾ ਹੀ ਆਖਦੇ ਹਾਂ। ਇਹ ਚੱਕਰ ਕੀ ਹੈ? ਮੈਂ ਕਿਹਾ ਕਿ ਜਿਹੜੇ ਸੰਤ ਹੁੰਦੇ ਹਨ, ਉਨ੍ਹਾਂ ਲਈ ਰੱਬ ਦੇ ਬੱਚੇ ਉਨ੍ਹਾਂ ਦੀ ਔਲਾਦ ਹੁੰਦੇ ਹਨ। ਮਾਲਕ ਸਭ ਨੂੰ ਬਖਸ਼ਣਹਾਰ ਹੈ।

Published by:Gurwinder Singh
First published:

Tags: Gurmeet Ram Rahim, Gurmeet Ram Rahim Singh, Ram r