ਇਕ ਪਾਸੇ, ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਦੂਜੇ ਪਾਸੇ ਸਰਕਾਰ ਪਿਆਜ਼ ਨੂੰ ਲੈ ਕੇ ਹੱਥ ਖੜੇ ਕਰ ਰਹੀ ਹੈ। ਬੁੱਧਵਾਰ ਨੂੰ ਕੇਂਦਰੀ ਖਪਤਕਾਰ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਸਾਲ ਮੀਂਹ ਅਤੇ ਹੜ੍ਹਾਂ ਕਾਰਨ ਪਿਆਜ਼ ਦੀ ਪੈਦਾਵਾਰ ਵਿੱਚ 26 ਫੀਸਦ ਕਮੀ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਆਜ਼ ਦਾ 65,000 ਟਨ ਦਾ ਬਫਰ ਸਟਾਕ ਸੀ, ਜਿਸ ਵਿੱਚ 50 ਪ੍ਰਤੀਸ਼ਤ ਪਿਆਜ਼ ਸੜਿਆ ਗਿਆ ਹੈ।
ਸੂਬਿਆਂ ਨੂੰ ਪਿਆਜ਼ ਦੇ ਸਟਾਕ ਦੀ ਲਿਮਟ ਘੱਟ ਕਰਨ ਦੇ ਨਿਰਦੇਸ਼
ਸੀਐਨਬੀਸੀ ਆਵਾਜ਼ ਨੇ ਆਪਣੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਪਿਆਜ਼ ਦੀ ਸਟਾਕ ਲਿਮਿਟ ਘਟਾਉਣ ਅਤੇ ਵਪਾਰੀਆਂ ਵਿਰੁਧ ਵੀ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਦਿੱਲੀ, ਕੋਲਕਾਤਾ ਅਤੇ ਚੇਨਈ ਵਿਚ ਪਿਆਜ ਦੀ ਕੀਮਤ 100 ਤੋਂ 120 ਰੁਪਏ ਪ੍ਰਤੀ ਕਿਲੋ ਪੁੱਜ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੰਡੀਆਂ ਵਿਚ ਪਿਆਜ ਦੀ ਸਪਲਾਈ ਨਾ ਵੱਧੀ ਤਾਂ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ।

ਫਾਇਲ ਫੋਟੋ
ਮੀਡੀਆ ਰਿਪੋਰਟਸ ਅਨੁਸਾਰ ਕੋਲਕਾਤਾ ਵਿਚ ਪਿਆਜ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪੁੱਜ ਗਈਆਂ, ਲੋਕਲ ਸਬਜ਼ੀ ਮੰਡੀ ਵਿਚ 120 ਰੁਪਏ ਕਿਲੋ ਪਿਆਜ ਵਿਕ ਰਿਹਾ ਹੈ। ਇਸੇ ਤਰ੍ਹਾਂ ਚੇਨਈ ਵਿਚ ਖੁਦਰਾ ਪਿਆਜ ਦੀ ਕੀਮਤ 120 ਰੁਪਏ ਪ੍ਰਤੀਕਿਲੋ ਹੈ। ਕਿਆਮਬੇਡੂ ਦੀ ਮਾਰਕੀਟ ਵਿਚ, ਹਰ ਰੋਜ਼ ਪਿਆਜ਼ਾਂ ਦੇ 50 ਟਰੱਕ ਆ ਰਹੇ ਹਨ, ਪਰ ਇਸਦੇ ਬਾਵਜੂਦ, 40 ਪ੍ਰਤੀਸ਼ਤ ਤੱਕ ਦੀ ਮੰਗ ਪੂਰੀ ਨਾ ਹੋਣ ਕਾਰਨ ਕੀਮਤਾਂ ਵਿਚ ਨਿਰੰਤਰ ਵਾਧਾ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।