Home /News /national /

ਭੜਕਾਊ ਭਾਸ਼ਣ ਮਾਮਲੇ ਵਿੱਚ ਸਜ਼ਾ ਦੇ ਐਲਾਨ ਤੋਂ ਬਾਅਦ ਆਜ਼ਮ ਖਾਨ ਦੀ ਵਿਧਾਇਕੀ ਵੀ ਖੁੱਸੀ

ਭੜਕਾਊ ਭਾਸ਼ਣ ਮਾਮਲੇ ਵਿੱਚ ਸਜ਼ਾ ਦੇ ਐਲਾਨ ਤੋਂ ਬਾਅਦ ਆਜ਼ਮ ਖਾਨ ਦੀ ਵਿਧਾਇਕੀ ਵੀ ਖੁੱਸੀ

 ਸਜ਼ਾ ਦੇ ਐਲਾਨ ਤੋਂ ਬਾਅਦ ਆਜ਼ਮ ਖਾਨ ਦੀ ਵਿਧਾਇਕੀ ਵੀ ਹੱਥੋਂ ਗਈ

ਸਜ਼ਾ ਦੇ ਐਲਾਨ ਤੋਂ ਬਾਅਦ ਆਜ਼ਮ ਖਾਨ ਦੀ ਵਿਧਾਇਕੀ ਵੀ ਹੱਥੋਂ ਗਈ

ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸਮਾਜਵਾਦੀ ਪਾਰਟੀ ਦੇ ਦੇ ਸੀਨੀਅਰ ਆਗੂ ਅਤੇ ਉੱਤਰ ਪ੍ਰਦੇਸ਼ ਦੀ ਰਾਮਪੁਰ ਸਿਟੀ ਸੀਟ ਤੋਂ ਵਿਧਾਇਕ ਮੁਹੰਮਦ ਆਜ਼ਮ ਖਾਨ ਦੀ ਵਿਧਾਨ ਸਭਾ ਮੈਂਬਰੀ ਖਤਮ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਵੀਰਵਾਰ ਨੂੰ ਰਾਮਪੁਰ ਦੀ ਸੰਸਦ ਮੈਂਬਰ ਅਦਾਲਤ ਨੇ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ।

ਹੋਰ ਪੜ੍ਹੋ ...
  • Share this:

ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸਮਾਜਵਾਦੀ ਪਾਰਟੀ ਦੇ ਦੇ ਸੀਨੀਅਰ ਆਗੂ ਅਤੇ ਉੱਤਰ ਪ੍ਰਦੇਸ਼ ਦੀ ਰਾਮਪੁਰ ਸਿਟੀ ਸੀਟ ਤੋਂ ਵਿਧਾਇਕ ਮੁਹੰਮਦ ਆਜ਼ਮ ਖਾਨ ਦੀ ਵਿਧਾਨ ਸਭਾ ਮੈਂਬਰੀ ਖਤਮ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਵੀਰਵਾਰ ਨੂੰ ਰਾਮਪੁਰ ਦੀ ਸੰਸਦ ਮੈਂਬਰ ਅਦਾਲਤ ਨੇ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਮੁੱਖ ਚੋਣ ਅਧਿਕਾਰੀ ਨੇ ਆਜ਼ਮ ਖਾਨ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇਣ ਦੇ ਲਈ ਵਿਧਾਨ ਸਭਾ ਸਕੱਤਰੇਤ ਨੂੰ ਸੂਚਨਾ ਭੇਜ ਦਿੱਤੀ ਸੀ, ਜਿਸ 'ਤੇ ਵਿਧਾਨ ਸਭਾ ਸਕੱਤਰੇਤ ਨੇ ਉਨ੍ਹਾਂ ਦੀ ਸੀਟ ਖਾਲੀ ਐਲਾਨ ਕਰ ਦਿੱਤੀ ਹੈ।

ਅਦਾਲਤ ਨੇ ਆਜ਼ਮ ਖਾਨ ਨੂੰ ਸੁਣਾਈ ਹੈ ਤਿੰਨ ਸਾਲ ਦੀ ਸਜ਼ਾ

ਦਰਅਸਲ ਭੜਕਾਊ ਭਾਸ਼ਣ ਮਾਮਲੇ ਵਿੱਚ ਰਾਮਪੁਰ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫਸਟ/ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਐਮਪੀ-ਵਿਧਾਇਕ ਨਿਸ਼ਾਂਤ ਮਾਨ ਨੇ ਵੀਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਅਤੇ ਰਾਮਪੁਰ ਸ਼ਹਿਰ ਦੇ ਵਿਧਾਇਕ ਆਜ਼ਮ ਖਾਨ ਨੂੰ ਤਿੰਨ ਸਾਲ ਦੀ ਕੈਦ ਅਤੇ 6 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਆਜ਼ਮ ਖਾਨ ਨੂੰ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਇੱਕ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਤੁਹਾਨੂੰ ਦਸ ਦਈਏ ਕਿ 93 ਮਾਮਲਿਆਂ ਵਿੱਚ ਫਸੇ ਆਜ਼ਮ ਲਈ ਇਹ ਪਹਿਲੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਆਜ਼ਮ ਖਾਨ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਹੁਣ ਸਜ਼ਾ ਸੁਣਾਏ ਜਾਣ ਤੋਂ ਇੱਕ ਦਿਨ ਬਾਅਦ ਆਜ਼ਮ ਖਾਨ ਦੀ ਵਿਧਾਇਕੀ ਵੀ ਉਨ੍ਹਾਂ ਦੇ ਹੱਥੋਂ ਚਲੀ ਗਈ ਹੈ।

Published by:Shiv Kumar
First published:

Tags: BJP, MLAs, POLTICS, UP