
...ਜਦੋਂ ਜਨਤਾ ਨੇ ਯੋਗੀ ਸਰਕਾਰ ਦੇ ਮੰਤਰੀ ਨੂੰ ਬਲਦੇਵ ਔਲਖ ਨੂੰ ਚਿੱਕੜ 'ਤੇ ਤੋਰਿਆ
ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿਚ ਯੋਗੀ ਸਰਕਾਰ ਦੇ ਜਲ ਸ਼ਕਤੀ ਰਾਜ ਮੰਤਰੀ ਬਲਦੇਵ ਸਿੰਘ ਔਲਖ (Minister Baldev Singh Olakh) ਦੀ ਲਗਜ਼ਰੀ ਕਾਰ ਨੂੰ ਲੋਕਾਂ ਨੇ ਰੋਕ ਲਿਆ ਅਤੇ ਉਨ੍ਹਾਂ ਨੂੰ ਹੇਠਾਂ ਉਤਾਰਿਆ। ਉਸ ਤੋਂ ਬਾਅਦ ਚਿੱਕੜ ਵਾਲੇ ਰਸਤੇ 'ਤੇ ਪੈਦਲ ਚਲਾਇਆ ਗਿਆ।
ਦਰਅਸਲ, ਰਾਮਪੁਰ ਜ਼ਿਲ੍ਹੇ ਵਿਚ ਰੈਡਿਕੋ ਖੇਤਾਨ ਫੈਕਟਰੀ ਦੀ ਤਰਫੋਂ ਬਿਲਾਸਪੁਰ ਤਹਿਸੀਲ ਦੇ ਸੀਐਚਸੀ ਵਿੱਚ ਆਕਸੀਜਨ ਸਿਲੰਡਰ ਭਰਨ ਵਾਲਾ ਕੇਂਦਰ ਲਗਾਇਆ ਗਿਆ ਹੈ। ਇਸ ਦਾ ਉਦਘਾਟਨ ਕਰਨ ਲਈ ਜਲ ਸ਼ਕਤੀ ਰਾਜ ਮੰਤਰੀ ਬਲਦੇਵ ਸਿੰਘ ਔਲਖ (Minister Baldev Singh Olakh) ਅਤੇ ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਸਿੰਘ ਨੂੰ ਬੁਲਾਇਆ ਗਿਆ ਸੀ।
ਮੰਤਰੀ ਬਲਦੇਵ ਸਿੰਘ ਔਲਖ ਉਦਘਾਟਨ ਪ੍ਰੋਗਰਾਮ ਲਈ ਜਾ ਰਹੇ ਸਨ ਕਿ ਰਸਤੇ ਦੇ ਵਿਚਕਾਰ ਲੋਕਾਂ ਨੇ ਉਨ੍ਹਾਂ ਦੀ ਲਗਜ਼ਰੀ ਕਾਰ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਹੇਠਾਂ ਉਤਾਰਿਆ। ਉਸ ਤੋਂ ਬਾਅਦ ਚਿੱਕੜ ਵਾਲੇ ਰਸਤੇ 'ਤੇ ਪੈਦਲ ਚਲਾਇਆ ਗਿਆ।
ਦਰਅਸਲ, ਰਾਜ ਮੰਤਰੀ ਬਲਦੇਵ ਸਿੰਘ ਔਲਖ ਦੇ ਵਿਧਾਨ ਸਭਾ ਹਲਕਾ ਬਿਲਾਸਪੁਰ ਦੇ ਸੀਐਚਸੀ ਅਤੇ ਬਿਲਾਸਪੁਰ ਮੰਡੀ ਨੂੰ ਜਾਣ ਵਾਲੀ ਸੜਕ ਲੰਮੇ ਸਮੇਂ ਤੋਂ ਖਰਾਬ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਗਰ ਪਾਲਿਕਾ ਬਿਲਾਸਪੁਰ ਵੱਲੋਂ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ।
ਅੱਜ, ਉਸੇ ਰਸਤੇ ਉਤੇ ਯੋਗੀ ਸਰਕਾਰ ਦੇ ਜਲ ਸ਼ਕਤੀ ਰਾਜ ਮੰਤਰੀ ਬਲਦੇਵ ਸਿੰਘ ਔਲਖ ਸਰਕਾਰੀ ਹਸਪਤਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਜਾ ਰਹੇ ਸਨ ਕਿ ਰਸਤੇ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਉਤਾਰਿਆ ਅਤੇ ਚਿੱਕੜ ਉਤੇ ਤੋਰਿਆ ਅਤੇ ਫਿਰ ਉਸ ਨੂੰ ਜਾਣ ਦਿੱਤਾ।
ਇਸ ਘਟਨਾ ਕਾਰਨ ਮੰਤਰੀ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਉਦਘਾਟਨ ਕਰਨ ਤੋਂ ਬਾਅਦ ਮੰਤਰੀ ਨੇ ਨਗਰਪਾਲਿਕਾ ਦੇ ਈਓ ਦਾ ਨਾਂ ਲਏ ਬਗੈਰ ਹੀ ਸਟੇਜ ਤੋਂ ਜ਼ੋਰਦਾਰ ਹੰਗਾਮਾ ਕੀਤਾ। ਅਧਿਕਾਰੀਆਂ 'ਤੇ ਦੋਸ਼ ਲਗਾਉਂਦੇ ਹੋਏ ਰਾਜ ਮੰਤਰੀ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਅਯੋਗ ਲੋਕ ਹਨ, ਜਿੰਨਾ ਨੂੰ ਕਹਿਣ ਦੇ ਬਾਅਦ ਵੀ ਕਿ ਉਨ੍ਹਾਂ ਉਤੇ ਕੋਈ ਅਸਰ ਨਹੀਂ ਹੁੰਦਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।