Home /News /national /

ਦਿੱਲੀ ਵਿਚ ਹਵਾਈ, ਰੇਲ ਜਾਂ ਬੱਸ ਰਾਹੀਂ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਰੈਂਡਮ ਕੋਵਿਡ ਟੈਸਟ

ਦਿੱਲੀ ਵਿਚ ਹਵਾਈ, ਰੇਲ ਜਾਂ ਬੱਸ ਰਾਹੀਂ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਰੈਂਡਮ ਕੋਵਿਡ ਟੈਸਟ

ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਕੇਂਦਰ ਵੱਲੋਂ ਸੂਬਿਆਂ ਨੂੰ ਸਖਤੀ ਵਰਤਣ ਦੇ ਹੁਕਮ (ਸੰਕੇਤਕ ਤਸਵੀਰ)

ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਕੇਂਦਰ ਵੱਲੋਂ ਸੂਬਿਆਂ ਨੂੰ ਸਖਤੀ ਵਰਤਣ ਦੇ ਹੁਕਮ (ਸੰਕੇਤਕ ਤਸਵੀਰ)

 • Share this:
  ਦਿੱਲੀ ਵਿਚ ਕੋਰੋਨਾ ਸੰਕਰਮਣ ਮਾਮਲਿਆਂ ਵਿਚਾਲੇ ਇਹ ਫੈਸਲਾ ਲਿਆ ਗਿਆ ਹੈ ਕਿ ਰਾਜ ਵਿਚ ਆਉਣ ਵਾਲੇ ਯਾਤਰੀਆਂ ਦੀ ਰੈਂਡਮ ਟੈਸਟਿੰਗ ਕੀਤੀ ਜਾ ਸਕਦੀ ਹੈ ਅਤੇ ਜੇ ਇਹ ਸੰਕਰਮਿਤ ਪਾਏ ਜਾਣ ਉਤੇ 10 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੋਵੇਗਾ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਦੇ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਹਵਾਈ ਅੱਡੇ, ਸਾਰੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ (ਆਈਐਸਬੀਟੀ) ਅਤੇ ਰਾਸ਼ਟਰੀ ਰਾਜਧਾਨੀ ਵਿੱਚ ਹੋਰ ਥਾਵਾਂ ’ਤੇ ਰੈਂਡਮ ਟੈਸਟਿੰਗ ਹੋਵੇਗੀ।

  ਨਮੂਨੇ ਲੈਣ ਤੋਂ ਬਾਅਦ ਯਾਤਰੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ, ਪਰ ਸੰਕਰਮਿਤ ਪਾਏ ਗਏ ਯਾਤਰੀਆਂ ਨੂੰ 10 ਦਿਨਾਂ ਲਈ ਘਰ ਜਾਂ ਹਸਪਤਾਲ ਵਿਚ ਅਲੱਗ ਰਹਿਣਾ ਪਏਗਾ।

  DDMA ਨੇ ਆਪਣੇ ਅਦੇਸ਼ ਵਿੱਚ ਕਿਹਾ ਕਿ ਦਿੱਲੀ ਵਿੱਚ ਕੋਵਿਡ -19 ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਕੁਝ ਰਾਜਾਂ ਵਿੱਚ ‘ਕੋਵਿਡ -19 ਮਾਮਲਿਆਂ’ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਰੈਂਡਮ ਟੈਸਟਿੰਗ ਕੀਤੀ ਜਾਏਗੀ ਜਿਥੇ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਹਾਲਾਂਕਿ, ਡੀਡੀਐਮਏ ਦੁਆਰਾ ਰਾਜਾਂ ਦੀ ਕੋਈ ਸੂਚੀ ਨਹੀਂ ਦਿੱਤੀ ਗਈ ਹੈ।

  ਸਿਹਤ ਵਿਭਾਗ ਦੇ ਅਨੁਸਾਰ, ਮੰਗਲਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 992 ਨਵੇਂ ਕੇਸ ਸਾਹਮਣੇ ਆਏ ਅਤੇ ਨਮੂਨਿਆਂ ਦੀ ਲਾਗ ਦੀ ਦਰ 2.70 ਪ੍ਰਤੀਸ਼ਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੋਲੀ ਕਾਰਨ ਸੋਮਵਾਰ ਨੂੰ ਘੱਟ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਕਾਰਨ ਲਾਗ ਦੇ ਕੇਸਾਂ ਦੀ ਗਿਣਤੀ ਘੱਟ ਹੈ। ਸੋਮਵਾਰ ਨੂੰ ਦਿੱਲੀ ਵਿੱਚ 1904 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ ਸਾਢੇ ਤਿੰਨ ਮਹੀਨਿਆਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਵਾਧਾ ਸੀ।
  Published by:Gurwinder Singh
  First published:

  Tags: China coronavirus, Corona vaccine, Coronavirus

  ਅਗਲੀ ਖਬਰ