• Home
 • »
 • News
 • »
 • national
 • »
 • RAPE ACCUSED NITHYANANDA VIDEO GOES VIRAL SAYS NOBODY CAN TOUCH ME

ਬਲਾਤਕਾਰ ਦੇ ਮੁਲਜ਼ਮ ਨਿਤਿਆਨੰਦ ਦੀ ਵੀਡੀਓ ਵਾਇਰਲ, ਕਿਹਾ- ਕੋਈ ਵੀ ਹੁਣ ਮੈਨੂੰ ਛੂ ਨਹੀਂ ਸਕਦਾ, ਮੈਂ ਪਰਮ ਸ਼ਿਵ ਹਾਂ

 • Share this:
  ਬਲਾਤਕਾਰ ਦੇ ਦੋਸ਼ਾਂ ਵਿਚ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਦੇਸ਼ ਭੱਜਣ ਵਾਲੇ ਨਿਤਿਆਨੰਦ (Swami Nithyananda) ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਦਾਅਵਾ ਕਰ ਰਿਹਾ ਹੈ ਕਿ ਕੋਈ ਵੀ ਉਸ ਨੂੰ ਹੁਣ ਨਹੀਂ ਛੂਹ ਸਕਦਾ ਅਤੇ ਨਾ ਹੀ ਕੋਈ ਅਦਾਲਤ ਉਸ ਨੂੰ ਸਜ਼ਾ ਦੇ ਸਕਦੀ ਹੈ। ਇਸਦੇ ਨਾਲ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਦੁਨੀਆ ਨੂੰ ਸੱਚ ਦੱਸ ਦੇਵੇਗਾ। ਦੱਸ ਦਈਏ ਕਿ ਨਿਤਿਆਨੰਦ ਇਨ੍ਹੀਂ ਦਿਨੀਂ ਦੇਸ਼ ਤੋਂ ਫਰਾਰ ਹੈ। ਇਹ ਵੀਡੀਓ 22 ਨਵੰਬਰ ਦੀ ਹੈ।

  ਦੱਸ ਦਈਏ ਕਿ ਭਾਰਤ ਸਰਕਾਰ ਨੇ ਮੁਲਕ ਵਿਚੋਂ ਫ਼ਰਾਰ ਹੋਏ ਬਲਾਤਕਾਰ ਤੇ ਅਗਵਾ ਕੇਸ ਦੇ ਮੁਲਜ਼ਮ ਨਿਤਿਆਨੰਦ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ। ਨਵੇਂ ਪਾਸਪੋਰਟ ਲਈ ਉਸ ਦੀ ਅਰਜ਼ੀ ਵੀ ਖ਼ਾਰਜ ਕਰ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਦੇ ਸਾਰੇ ਸਫ਼ਾਰਤਖ਼ਾਨਿਆਂ ਨੂੰ ਉਸ ਦੀ ਵਿਦੇਸ਼ ’ਚ ਮੌਜੂਦਗੀ ਬਾਰੇ ਚੌਕਸ ਕਰ ਦਿੱਤਾ ਗਿਆ ਹੈ। ਇਕੁਆਡੋਰ ਦੀ ਸਰਕਾਰ ਨੇ ਵੀ ‘ਸਵਾਮੀ’ ਨਿਤਿਆਨੰਦ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੋਂ ਦੀ ਸਰਕਾਰ ਨੇ ਕਿਹਾ ਹੈ ਕਿ ਉਸ ਨੂੰ ਦੱਖਣੀ-ਅਮਰੀਕੀ ਮੁਲਕ ’ਚ ਜ਼ਮੀਨ ਖ਼ਰੀਦਣ ਲਈ ਵੀ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਇਕੁਆਡੋਰ ਦੇ ਦੂਤਾਵਾਸ ਨੇ ਇੱਥੇ ਬਿਆਨ ਜਾਰੀ ਕਰ ਕੇ ਕਿਹਾ ਕਿ ਨਿਤਿਆਨੰਦ ਹੈਤੀ ਚਲਾ ਗਿਆ ਹੈ।  ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ‘ਵੈੱਬਸਾਈਟ ਤੇ ਦੇਸ਼ ਬਣਾਉਣ ’ਚ ਬਹੁਤ ਫ਼ਰਕ ਹੈ।’ ਸਫ਼ਾਰਤਖ਼ਾਨੇ ਨੇ ਕਿਹਾ ਹੈ ਕਿ ਡਿਜੀਟਲ ਜਾਂ ਪ੍ਰਿੰਟ ਮੀਡੀਆ ਇਕੁਆਡੋਰ ਦਾ ਜ਼ਿਕਰ ਕਰ ਕੇ ਅਜਿਹੀ ਕੋਈ ਸਮੱਗਰੀ ਪ੍ਰਕਾਸ਼ਿਤ ਨਾ ਕਰੇ ਜਿਸ ’ਚ ਲੱਗੇ ਕਿ ਮੁਲਕ ਸਹਿਯੋਗ ਕਰ ਰਿਹਾ ਹੈ। ਦੱਸਣਯੋਗ ਹੈ ਕਿ ਵੈੱਬਸਾਈਟ ’ਤੇ ‘ਕੈਲਾਸਾ’ ਨਾਂ ਦੇ ‘ਹਿੰਦੂ ਰਾਸ਼ਟਰ’ ਦਾ ਜ਼ਿਕਰ ਹੈ ਤੇ ਕਿਹਾ ਗਿਆ ਸੀ ਕਿ ਇਸ ਨੂੰ ਇਕੁਆਡੋਰ ਦੇ ਕਿਸੇ ਟਾਪੂ ’ਤੇ ਕਾਇਮ ਕੀਤਾ ਗਿਆ ਹੈ। ਨਿਤਿਆਨੰਦ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਬਿਨਾਂ ਪਾਸਪੋਰਟ ਭਾਰਤ ’ਚੋਂ ਫ਼ਰਾਰ ਹੋ ਗਿਆ ਸੀ। ਨਿਤਿਆਨੰਦ ਦਾ ਅਸਲ ਨਾਂ ਰਾਜਸ਼ੇਖਰਨ ਹੈ ਤੇ ਉਹ ਤਾਮਿਲ ਨਾਡੂ ਦਾ ਰਹਿਣ ਵਾਲਾ ਹੈ। ਉਸ ਨੇ ਸੰਨ 2000 ਤੋਂ ਵੀ ਪਹਿਲਾਂ ਬੰਗਲੌਰ ਨੇੜੇ ਇਕ ਆਸ਼ਰਮ ਸ਼ੁਰੂ ਕੀਤਾ ਸੀ। 2010 ਵਿਚ ਉਹ ਬਲਾਤਕਾਰ ਦੇ ਕੇਸ ਵਿਚ ਗ੍ਰਿਫ਼ਤਾਰ ਵੀ ਹੋਇਆ ਸੀ। ਰਿਪੋਰਟ ਮੁਤਾਬਕ ਉਸ ਖ਼ਿਲਾਫ਼ ਫਰਾਂਸ ਸਰਕਾਰ ਵੀ 400,000 ਅਮਰੀਕੀ ਡਾਲਰਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ।
  First published:
  Advertisement
  Advertisement