• Home
 • »
 • News
 • »
 • national
 • »
 • RAPE VICTIM SAID TO POLICE FATHER SPOILED LIFE BY RAPING HER ARREST HIM IN HISAR SS

ਰੇਪ ਪੀੜਤਾ ਦੀ ਗੁਹਾਰ- ਪਿਤਾ ਨੇ ਜਬਰ-ਜ਼ਿਨਾਹ ਕਰ ਜ਼ਿੰਦਗੀ ਬਰਬਾਦ ਕੀਤੀ, ਗ੍ਰਿਫਤਾਰ ਕਰੋ

Rape in Hisar: ਲੜਕੀ ਦੇ ਨਾਨੇ ਨੇ ਦੱਸਿਆ ਕਿ ਉਹ ਕਈ ਵਾਰ ਆਈਜੀ, ਐਸਪੀ ਅਤੇ ਡੀਐਸਪੀ ਨੂੰ ਮਿਲ ਚੁੱਕੇ ਹਨ। ਗ੍ਰਹਿ ਮੰਤਰੀ ਅਨਿਲ ਵਿਜ ਤੋਂ ਇਲਾਵਾ ਸੀ.ਐਮ ਵਿੰਡੋ 'ਤੇ ਵੀ ਅਪੀਲ ਕਰ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਜਦੋਂ ਐਸਪੀ ਹਿਸਾਰ ਨੂੰ ਮਿਲਣ ਗਿਆ ਤਾਂ ਉਸ ਨੂੰ ਭਜਾ ਦਿੱਤਾ।

ਬਲਾਤਕਾਰ ਪੀੜਤਾ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ

 • Share this:
  ਹਿਸਾਰ : ਆਪਣੇ ਕਲਯੁਗੀ ਪਿਤਾ ਦੇ ਕਾਲੇ ਕਾਰਨਾਮਿਆਂ ਤੋਂ ਬਚ ਕੇ ਇਨਸਾਫ਼ ਲਈ ਘਰ-ਘਰ ਭਟਕ ਰਹੀ ਨਾਬਾਲਗ ਬਲਾਤਕਾਰ ਪੀੜਤਾ (Rape Victim) ਨੇ ਪਰਿਵਾਰ ਸਮੇਤ ਸਲਫਾਸ ਖਾ ਕੇ ਜਾਨ ਦੇਣ ਦੀ ਧਮਕੀ ਦਿੱਤੀ ਹੈ। ਉਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ ਅਤੇ ਇਸ ਦੇ ਲਈ ਮਹਿਲਾ ਪੁਲਿਸ ਐੱਸਐੱਚਓ ਸੁਨੀਤਾ ਜ਼ਿੰਮੇਵਾਰ ਹੋਵੇਗੀ। ਇਨਸਾਫ ਦੀ ਮੰਗ ਨੂੰ ਲੈ ਕੇ ਆਈਜੀ ਹਿਸਾਰ ਰੇਂਜ ਰਾਕੇਸ਼ ਕੁਮਾਰ ਦੇ ਦਫ਼ਤਰ ਪਹੁੰਚੀ 12 ਸਾਲਾ ਰੇਪ ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨਾਲ ਗ਼ਲਤ ਕੰਮ ਕੀਤਾ ਹੈ ਅਤੇ ਹੁਣ ਪੁਲਿਸ ਉਸ ਨੂੰ ਇਨਸਾਫ਼ ਨਹੀਂ ਦੇ ਰਹੀ। ਨਵੰਬਰ ਵਿੱਚ ਦਰਜ ਹੋਏ ਮਾਮਲੇ ਵਿੱਚ ਹਾਲੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

  ਲੜਕੀ ਦੀ ਮਾਂ ਮੁਤਾਬਕ ਉਸ ਦਾ ਪਤੀ ਨਾ ਸਿਰਫ ਉਸ ਦੀ ਕੁੱਟਮਾਰ ਕਰਦਾ ਸੀ, ਸਗੋਂ ਡੇਢ ਸਾਲ ਤੋਂ ਉਸ ਦੀ ਬੇਟੀ ਨਾਲ ਗਲਤ ਹਰਕਤਾਂ ਕਰਦਾ ਆ ਰਿਹਾ ਸੀ। ਡਰ ਕਾਰਨ ਉਸ ਦੀ ਬੇਟੀ ਨੇ ਇਹ ਗੱਲ ਲੁਕਾ ਕੇ ਰੱਖੀ। ਹੁਣ ਉਹ ਇਨਸਾਫ ਲਈ ਗੇੜੇ ਮਾਰ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਰਹੀ। ਪੀੜਤਾ ਦੀ ਮਾਂ ਨੇ ਦੁਹਰਾਇਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸਾਰੇ ਆਤਮ ਹੱਤਿਆ ਕਰ ਲੈਣਗੇ ਅਤੇ ਇਸ ਦੀ ਜ਼ਿੰਮੇਵਾਰੀ ਐਸਪੀ, ਡੀਐਸਪੀ ਅਤੇ ਐਸਐਚਓ ਦੀ ਹੋਵੇਗੀ।

  ਲੜਕੀ ਦੇ ਨਾਨੇ ਨੇ ਦੱਸਿਆ ਕਿ ਉਹ ਕਈ ਵਾਰ ਆਈਜੀ, ਐਸਪੀ ਅਤੇ ਡੀਐਸਪੀ ਨੂੰ ਮਿਲ ਚੁੱਕੇ ਹਨ। ਗ੍ਰਹਿ ਮੰਤਰੀ ਅਨਿਲ ਵਿਜ ਤੋਂ ਇਲਾਵਾ ਸੀ.ਐਮ ਵਿੰਡੋ 'ਤੇ ਵੀ ਅਪੀਲ ਕਰ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਜਦੋਂ ਐਸਪੀ ਹਿਸਾਰ ਨੂੰ ਮਿਲਣ ਗਿਆ ਤਾਂ ਉਸ ਨੂੰ ਭਜਾ ਦਿੱਤਾ।

  ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਸਮੇਤ ਪਹੁੰਚੀ ਲੋਕ ਇਨਸਾਫ਼ ਸਭਾ ਦੀ ਅਧਿਕਾਰੀ ਸ਼ਕੁੰਤਲਾ ਜਾਖੜ ਅਨੁਸਾਰ ਲੜਕੀ ਦਾ ਪਿਤਾ ਗ਼ਲਤ ਚਰਿੱਤਰ ਵਾਲਾ ਵਿਅਕਤੀ ਹੈ। ਸਪਾ ਸੈਂਟਰ ਦੀ ਆੜ 'ਚ ਗਲਤ ਕੰਮ ਕਰਦੇ ਹੋਏ ਪੁਲਿਸ ਨੇ ਉਸ ਨੂੰ ਕਈ ਵਾਰ ਫੜਿਆ ਹੈ। ਅਜਿਹੇ ਵਿਅਕਤੀ ਵਿਰੁੱਧ ਝੂਠੀ ਸ਼ਿਕਾਇਤ ਕੌਣ ਦੇਵੇਗਾ? ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਪਰ ਨਵੰਬਰ ਤੋਂ ਲੈ ਕੇ ਹੁਣ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਐੱਸ.ਪੀ. ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਕਰ ਰਹੇ ਹਨ।
  Published by:Sukhwinder Singh
  First published: