ਚੇਨਈ 'ਚ ਮਿਲੀ 5ਵੀਂ ਸਦੀ ਦੀ ਭਗਵਾਨ ਗਣੇਸ਼ ਦੇ ਇਸਤਰੀ ਰੂਪ ਵਾਲੀ ਮੂਰਤੀ

ਦਿਲਚਸਪ ਗੱਲ ਇਹ ਹੈ ਕਿ, ਇੱਕੋ ਜਿਹੇ ਸ਼ਿਲਾਲੇਖਾਂ ਅਤੇ ਸਮਾਨ ਬੈਠਣ ਵਾਲੀ ਸਥਿਤੀ ਵਾਲੀ ਇੱਕ ਹੋਰ ਮੂਰਤੀ ਤਿੰਨ ਮੈਂਬਰੀ ਏਐਸਆਈ ਟੀਮ ਦੁਆਰਾ ਚੀਯੂਰ ਨੇੜੇ ਇਰੁਮਬੇਦੂ ਨਾਮਕ ਪਿੰਡ ਵਿੱਚ ਪਹਿਲੀ ਮੂਰਤੀ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਲੱਭੀ ਗਈ ਸੀ। ਹਾਲਾਂਕਿ, ਦੂਜੀ ਮੂਰਤੀ ਦੀ ਪਛਾਣ ਕਰਨ ਲਈ ਅਜੇ ਵੀ ਜਾਂਚ ਜਾਰੀ ਹੈ, ਜਿਸ ਨੂੰ ਪਿੰਡ ਵਾਸੀ ਦੇਵੀ ਗੰਗਈ ਅੰਮਾਨ ਕਹਿੰਦੇ ਹਨ। ਦੋਵੇਂ ਮੂਰਤੀਆਂ ਦੀ ਇਲਾਕਾ ਨਿਵਾਸੀਆਂ ਵੱਲੋਂ ਖੁੱਲ੍ਹੇ ਸਥਾਨਾਂ 'ਤੇ ਪੂਜਾ ਕੀਤੀ ਜਾਂਦੀ ਰਹੀ ਹੈ ਜੋ ਕਿਸੇ ਮੰਦਰ ਦਾ ਹਿੱਸਾ ਨਹੀਂ ਹਨ।

Vinayaki, Chennai, lord ganesha, ekdant ਵਿਨਾਇਕੀ, ਚੇਨਈ, ਭਗਵਾਨ ਗਣੇਸ਼, ਏਕਦੰਤ

  • Share this:
ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧਿਕਾਰੀਆਂ ਦੀ ਇੱਕ ਟੀਮ ਨੇ 100 ਕਿਲੋਮੀਟਰ ਦੂਰ ਚੇਂਗਲਪੇਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ 5ਵੀਂ ਸਦੀ ਦੀ ਪੂਰਵ-ਪੱਲਵ ਕਾਲ ਦੀ ਵਿਨਾਇਕੀ (ਭਗਵਾਨ ਗਣੇਸ਼ ਦੇ ਇਸਤਰੀ ਰੂਪ) ਦੀ ਪੱਥਰ ਦੀ ਮੂਰਤੀ ਖੋਜੀ ਹੈ। ਚੇੱਨਈ ਦੇ ਦੱਖਣ ਵਿੱਚ ਇੱਕ ਗ੍ਰੇਨਾਈਟ ਪੱਥਰ 'ਤੇ ਤਿੰਨ ਫੁੱਟ ਉੱਚੀ ਮੂਰਤੀ ਇੱਕ ਦੁਰਲੱਭ ਪੁਰਾਤਨ ਖੋਜ ਵਿੱਚੋਂ ਇਕ ਹੈ ਜਿਸ 'ਤੇ ਸ਼ੁਰੂਆਤੀ ਤਾਮਿਲ ਲਿਪੀ ਵਿੱਚ ਦਾਨਕਰਤਾ ਦੇ ਵੇਰਵੇ ਲਿਖੇ ਹੋਏ ਹਨ। ਵਿਨਾਇਕ (ਭਗਵਾਨ ਗਣੇਸ਼) ਦੀ ਤਾਮਿਲਨਾਡੂ ਵਿੱਚ ਵਿਆਪਕ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਦੂਜੇ ਪਾਸਾ ਦੇਵੀ ਵਿਨਾਇਕੀ ਦੀਆਂ ਬਹੁਤ ਘੱਟ ਮੂਰਤੀਆਂ ਹਨ।

ਦਿਲਚਸਪ ਗੱਲ ਇਹ ਹੈ ਕਿ, ਇੱਕੋ ਜਿਹੇ ਸ਼ਿਲਾਲੇਖਾਂ ਅਤੇ ਸਮਾਨ ਬੈਠਣ ਵਾਲੀ ਸਥਿਤੀ ਵਾਲੀ ਇੱਕ ਹੋਰ ਮੂਰਤੀ ਤਿੰਨ ਮੈਂਬਰੀ ਏਐਸਆਈ ਟੀਮ ਦੁਆਰਾ ਚੀਯੂਰ ਨੇੜੇ ਇਰੁਮਬੇਦੂ ਨਾਮਕ ਪਿੰਡ ਵਿੱਚ ਪਹਿਲੀ ਮੂਰਤੀ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਲੱਭੀ ਗਈ ਸੀ। ਹਾਲਾਂਕਿ, ਦੂਜੀ ਮੂਰਤੀ ਦੀ ਪਛਾਣ ਕਰਨ ਲਈ ਅਜੇ ਵੀ ਜਾਂਚ ਜਾਰੀ ਹੈ, ਜਿਸ ਨੂੰ ਪਿੰਡ ਵਾਸੀ ਦੇਵੀ ਗੰਗਈ ਅੰਮਾਨ ਕਹਿੰਦੇ ਹਨ। ਦੋਵੇਂ ਮੂਰਤੀਆਂ ਦੀ ਇਲਾਕਾ ਨਿਵਾਸੀਆਂ ਵੱਲੋਂ ਖੁੱਲ੍ਹੇ ਸਥਾਨਾਂ 'ਤੇ ਪੂਜਾ ਕੀਤੀ ਜਾਂਦੀ ਰਹੀ ਹੈ ਜੋ ਕਿਸੇ ਮੰਦਰ ਦਾ ਹਿੱਸਾ ਨਹੀਂ ਹਨ।

ਸ਼ਿਲਾਲੇਖ ਵਿੱਚ ਤਿੰਨ ਇੱਕੋ ਜਿਹੇ ਵਾਕ ਸਨ 'ਜੇਯਮ ਪੱਟਾ ਮੁਥਿਰਵਾਰਿਗਨ ਮਾਦਵਤੀ'। ਪੁਰਾਤੱਤਵ-ਵਿਗਿਆਨੀਆਂ ਨੇ ਉਨ੍ਹਾਂ ਦੀ ਵਿਆਖਿਆ ਇਹ ਕਹਿ ਕੇ ਕੀਤੀ ਹੈ ਕਿ 'ਮਦਾਵਤੀ' ਨਾਮਕ ਵਿਅਕਤੀ ਨੇ ਉਨ੍ਹਾਂ ਨੂੰ ਜਿੱਤ ਦੇ ਚਿੰਨ੍ਹ ਵਜੋਂ ਦਾਨ ਕੀਤਾ ਸੀ। ਏਐਸਆਈ ਟੀਮ ਦਾ ਹਿੱਸਾ ਰਹੇ ਸਹਾਇਕ ਐਪੀਗ੍ਰਾਫਿਸਟ ਪੀ ਟੀ ਨਾਗਰਾਜਨ ਨੇ ਦੱਸਿਆ ਕਿ “ਸ਼ਿਲਾਲੇਖ 'ਤੇ ਸ਼ੁਰੂਆਤੀ ਤਾਮਿਲ ਲਿਪੀਆਂ ਹਨ ਜੋ ਲਗਭਗ 1,500 ਸਾਲ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ।

ਵਿਨਾਇਕੀ, ਭਗਵਾਨ ਗਣੇਸ਼ ਦਾ ਇਸਤਰੀ ਰੂਪ, ਜਿਆਦਾਤਰ ਉੱਤਰੀ ਭਾਰਤ ਵਿੱਚ ਪੂਜਿਆ ਜਾਂਦਾ ਹੈ ਅਤੇ ਦੱਖਣ ਵਿੱਚ, ਖਾਸ ਕਰਕੇ ਤਾਮਿਲਨਾਡੂ ਵਿੱਚ ਬਹੁਤ ਘੱਟ ਹੁੰਦਾ ਹੈ।” ਦੂਜੇ ਮੈਂਬਰ ਸਹਾਇਕ ਪੁਰਾਤੱਤਵ ਵਿਗਿਆਨੀ ਡਾ. ਆਰ ਰਮੇਸ਼ ਅਤੇ ਐਮ ਪ੍ਰਸੰਨਾ ਹਨ ਨੇ ਕਿਹਾ ਕਿ ਸਥਾਨਕ ਲੋਕ ਇਸ ਮੂਰਤੀ ਨੂੰ ‘ਵਿਨਾਗਰ’ (ਭਗਵਾਨ ਗਣੇਸ਼) ਵਜੋਂ ਪੂਜਦੇ ਹਨ। ਸ਼ਿਲਾਲੇਖਾਂ ਵਾਲੀਆਂ ਵਿਲੱਖਣ ਮੂਰਤੀਆਂ ਨੂੰ ਲੈ ਕੇ ਵਸਨੀਕਾਂ ਦੀ ਚੇਤਾਵਨੀ ਤੋਂ ਬਾਅਦ ਟੀਮ ਨੇ ਪਿੰਡ ਦਾ ਦੌਰਾ ਕੀਤਾ ਸੀ। ਟੀਮ ਨੇ ਅੱਗੇ ਕਿਹਾ ਕਿ ਖੋਜ ਨੂੰ ਜਲਦੀ ਹੀ ਏਐਸਆਈ ਦੀ ਭਾਰਤੀ ਐਪੀਗ੍ਰਾਫੀ 'ਤੇ ਸਾਲਾਨਾ ਰਿਪੋਰਟ ਵਿੱਚ ਪ੍ਰਕਾਸ਼ਤ ਕੀਤਾ ਜਾਵੇਗਾ।
Published by:Amelia Punjabi
First published: