• Home
  • »
  • News
  • »
  • national
  • »
  • RATE OF UNEMPLOYMENT RISES TO 8 POINT 35 IN AUGUST AS COMPARED TO JULY AS

ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਫਿਰ ਤੋਂ ਵਧੀ ਬੇਰੁਜ਼ਗਾਰੀ, ਭਾਰਤ ਦਾ Unemployment Rate 8.35% ਹੋਇਆ-ਰਿਪੋਰਟ

EPFO ਦੀ ਸਬਸਿਡੀ ਨਾਲ 10 ਪੈਦਾ ਹੋਣਗੀਆਂ ਲੱਖ ਨੌਕਰੀਆਂ

  • Share this:
    Unemployment Rate : ਭਾਰਤ ਵਿੱਚ ਬੇਰੁਜ਼ਗਾਰੀ ਦਰ ਦੇ ਅੰਕੜਿਆਂ ਇੱਕ ਵਾਰ ਫਿਰ ਡਰਾਉਣ ਲੱਗੇ ਹਨ। ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਅੰਕੜਿਆਂ ਨੇ ਫਿਰ ਲੋਕਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।
    ਕੋਰੋਨਾ ਵਾਇਰਸ ਮਹਾਂਮਾਰੀ (Coronavirus) ਦੇ ਕਾਰਨ ਵਿਸ਼ਵ ਵਿੱਚ ਲੱਖਾਂ ਲੋਕਾਂ ਦੀ ਨੌਕਰੀ ਚੱਲੇ ਗਈ ਹੈ।ਭਾਰਤ ਵਿਚ ਵੀ ਲੱਖਾ ਲੋਕਾਂ ਦੀਆਂ ਨੌਕਰੀਆਂ ਚੱਲੇ ਗਈਆਂ ਹਨ।ਭਾਰਤ ਵਿੱਚ ਬੇਰੁਜ਼ਗਾਰੀ (Unemployment Rate) ਦਰ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਫਿਰ ਇੱਕ ਵਾਰ ਵੱਧ ਗਈ।ਅਗਸਤ ਵਿੱਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ।ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿੱਚ ਇਸ ਤੋਂ ਘੱਟ 7.43 ਫ਼ੀਸਦੀ ਸੀ। ਸੈਂਟਰ ਫ਼ਾਰ ਮਾਨਿਟਰਿੰਗ ਇੰਡੀਅਨ ਇਕੋਨਾਮੀ ਦੀ ਰਿਪੋਰਟ ਵਿੱਚ ਇਹ ਅੰਕੜੇ ਸਾਹਮਣੇ ਆਏ ਹਨ।

    ਬੇਰੁਜ਼ਗਾਰੀ ਦੇ ਅੰਕੜੇ
    ਸੀ ਐਮ ਆਈ ਈ (Centre of Monitoring Indian Economy - CMIE) ਦੇ ਅੰਕੜਿਆਂ ਦੇ ਮੁਤਾਬਿਕ ਅਗਸਤ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ ਹੈ। ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਓਵਰਆਲ ਅਗਸਤ ਵਿੱਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ।ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿੱਚ ਇਸ ਤੋਂ ਘੱਟ 7.43 ਫ਼ੀਸਦੀ ਸੀ।ਅਗਸਤ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 9.83 ਫ਼ੀਸਦੀ ਦਰਜ ਕੀਤੀ ਗਈ ਹੈ।ਜਦੋਂ ਕਿ ਪੇਂਡੂ ਇਲਾਕਿਆਂ ਵਿੱਚ ਬੇਰੁਜ਼ਗਾਰੀ ਦਰ 7.65 ਫ਼ੀਸਦੀ ਰਿਹਾ ਹੈ। ਜੁਲਾਈ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 9.15 ਫ਼ੀਸਦੀ ਸੀ ਅਤੇ ਪੇਂਡੂ ਬੇਰੁਜ਼ਗਾਰੀ ਦਰ 6.6 ਫ਼ੀਸਦੀ ਸੀ।

    ਅਗਸਤ ਵਿੱਚ ਘੱਟ ਗਏ ਰੋਜ਼ਗਾਰ
    ਅਗਸਤ ਵਿੱਚ ਰੋਜ਼ਗਾਰ ਦੀ ਹਾਲਤ ਬਿਹਤਰ ਹੋਣ ਦੀ ਬਜਾਏ ਅਤੇ ਘੱਟ ਗਈ। ਜੂਨ ਦੇ ਮੁਕਾਬਲੇ ਜੁਲਾਈ ਵਿੱਚ ਸ਼ਹਿਰੀ ਅਤੇ ਪੇਂਡੂ ਦੋਨਾਂ ਹੀ ਬੇਰੁਜ਼ਗਾਰੀ ਦਰਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ।ਜੁਲਾਈ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ ਘੱਟ ਕੇ 9.15 ਫ਼ੀਸਦੀ ਰਹਿ ਗਈ ਸੀ। ਜੋ ਜੂਨ ਵਿੱਚ 12.02 ਫ਼ੀਸਦੀ ਸੀ।ਜਦੋਂ ਕਿ ਪੇਂਡੂ ਬੇਰੁਜ਼ਗਾਰੀ ਦਰ ਜੂਨ ਵਿੱਚ 10.52 ਫ਼ੀਸਦੀ ਤੋਂ ਘੱਟ ਕਰ ਜੁਲਾਈ ਵਿੱਚ 6.66 ਫ਼ੀਸਦੀ ਰਹਿ ਗਈ ਸੀ।

    ਇਸ ਵਜਾ ਨਾਲ ਵਧੀ ਬੇਰੁਜ਼ਗਾਰੀ
    ਮਾਹਰਾ ਦਾ ਕਹਿਣਾ ਹੈ ਕਿ ਐਗਰੀਕਲਚਰ ਸੈਕਟਰ ਵਿੱਚ ਕੰਮ ਦੀ ਕਮੀ ਦੇ ਕਾਰਨ ਪਰਵਾਸੀ ਮਜ਼ਦੂਰ ਸ਼ਹਿਰਾਂ ਦੀ ਤਰਫ਼ ਪਰਤਣ ਲੱਗੇ ਹਨ ਪਰ ਮੈਨਿਉਫੈਕਚਰਿੰਗ ਅਤੇ ਟੈਕਸਟਾਈਲ ਸੈਕਟਰ ਦੀ ਧੀਮੀ ਚਾਲ ਨੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਅਤੇ ਵਧਾਇਆ ਹੈ।ਡਿਮਾਂਡ ਘੱਟ ਹੋ ਦੇ ਕਾਰਨ ਉਤਪਾਦਨ ਵਿੱਚ ਗਿਰਾਵਟ ਆਈ ਹੈ।
    Published by:Anuradha Shukla
    First published:
    Advertisement
    Advertisement