ਕਰਤਾਰਪੁਰ ਕੋਰੀਡੋਰ ਬਾਰੇ ਪਾਕਿਸਤਾਨ ਦੁਚਿੱਤੀ ’ਚ : ਭਾਰਤੀ ਵਿਦੇਸ਼ ਮੰਤਰਾਲਾ

News18 Punjab
Updated: November 7, 2019, 5:18 PM IST
share image
ਕਰਤਾਰਪੁਰ ਕੋਰੀਡੋਰ ਬਾਰੇ ਪਾਕਿਸਤਾਨ ਦੁਚਿੱਤੀ ’ਚ : ਭਾਰਤੀ ਵਿਦੇਸ਼ ਮੰਤਰਾਲਾ
ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਆਉਣ ਵਾਲੇ ਰਿਪੋਰਟ ਸਾਫ ਨਹੀਂ ਹੈ, ਪਹਿਲਾਂ ਉਹ ਕਹਿੰਦੇ ਹਨ ਕਿ ਪਾਸਪੋਰਟ ਦੀ ਲੋੜ ਨਹੀਂ ਫੇਰ ਕਹਿੰਦੇ ਹਨ ਹੁਣ ਲੋੜ ਹੈ। ਸਾਨੂੰ ਲਗਦਾ ਹੈ ਕਿ ਪਾਕਿ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਵਿਚ ਮਤਭੇਦ ਹੈ। ਅਸੀ ਕਰਤਾਰਪੁਰ ਕੋਰੀਡੋਰ ਨੂੰ ਲੈਕੇ ਇਕ ਐਮਓਯੂ ਕੀਤਾ ਹੈ, ਇਹ ਬਦਲ ਨਹੀਂ ਸਕਦਾ।

ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਆਉਣ ਵਾਲੇ ਰਿਪੋਰਟ ਸਾਫ ਨਹੀਂ ਹੈ, ਪਹਿਲਾਂ ਉਹ ਕਹਿੰਦੇ ਹਨ ਕਿ ਪਾਸਪੋਰਟ ਦੀ ਲੋੜ ਨਹੀਂ ਫੇਰ ਕਹਿੰਦੇ ਹਨ ਹੁਣ ਲੋੜ ਹੈ। ਸਾਨੂੰ ਲਗਦਾ ਹੈ ਕਿ ਪਾਕਿ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਵਿਚ ਮਤਭੇਦ ਹੈ। ਅਸੀ ਕਰਤਾਰਪੁਰ ਕੋਰੀਡੋਰ ਨੂੰ ਲੈਕੇ ਇਕ ਐਮਓਯੂ ਕੀਤਾ ਹੈ, ਇਹ ਬਦਲ ਨਹੀਂ ਸਕਦਾ।

  • Share this:
  • Facebook share img
  • Twitter share img
  • Linkedin share img
ਕਰਤਾਰਪੁਰ ਕੋਰੀਡੋਰ ਦਾ ਉਦਘਾਟਨ 9 ਨਵੰਬਰ ਨੂੰ ਹੋ ਰਿਹਾ ਹੈ ਪਰ ਪਾਕਿਸਤਾਨ ਇਸ ਮੁੱਦੇ ਬਾਰੇ ਵਾਰ-ਵਾਰ ਆਪਣਾ ਰੁਖ ਬਦਲ ਰਿਹਾ ਹੈ। ਪਹਿਲਾਂ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੇ ਕਿਹਾ ਕਿ ਪਾਕਿ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ। ਜਦੋਂ ਭਾਰਤ ਨੇ ਪਾਕਿਸਤਾਨ ਤੋਂ ਸਪੱਸ਼ਟੀਕਰਨ ਮੰਗਿਆ ਤਾਂ ਪਾਕਿ ਨੇ ਕਿਹਾ ਕਿ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਹੈ। ਇਸ ਮੁੱਦੇ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਇਸ ਮੁੱਦੇ ਨੂੰ ਲੈ ਕੇ ਦੁਚਿੱਤੀ ਵਿਚ ਹੈ।

ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਆਉਣ ਵਾਲੇ ਰਿਪੋਰਟ ਸਾਫ ਨਹੀਂ ਹੈ, ਪਹਿਲਾਂ ਉਹ ਕਹਿੰਦੇ ਹਨ ਕਿ ਪਾਸਪੋਰਟ ਦੀ ਲੋੜ ਨਹੀਂ ਫੇਰ ਕਹਿੰਦੇ ਹਨ ਹੁਣ ਲੋੜ ਹੈ। ਸਾਨੂੰ ਲਗਦਾ ਹੈ ਕਿ ਪਾਕਿ ਏਜੰਸੀਆਂ ਅਤੇ ਵਿਦੇਸ਼ ਮੰਤਰਾਲੇ ਵਿਚ ਮਤਭੇਦ ਹੈ। ਅਸੀ ਕਰਤਾਰਪੁਰ ਕੋਰੀਡੋਰ ਨੂੰ ਲੈਕੇ ਇਕ ਐਮਓਯੂ ਕੀਤਾ ਹੈ, ਇਹ ਬਦਲ ਨਹੀਂ ਸਕਦਾ। ਇਸ ਅਨੁਸਾਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਹੋਵੇਗੀ। ਇਸ ਵਿਚ ਸਾਫ ਤੌਰ ਤੇ ਲਿਖਿਆ ਹੈ ਕਿ ਸ਼ਰਧਾਲੂਆਂ ਨੂੰ ਦਸਤਾਵੇਜ ਲੈ ਕੇ ਆਉਣੇ ਪੈਣਗੇ। ਇਸ ਸਮਝੌਤੇ ਵਿਚ ਲਿਖੀਆਂ ਗੱਲਾਂ ਨੂੰ ਇਕਪਾਸੜ ਤਰੀਕੇ ਨਾਲ ਹਟਾਇਆ ਨਹੀਂ ਜਾ ਸਕਦਾ। ਇਸ ਲਈ ਦੋਵਾਂ ਪੱਖਾਂ ਨੂੰ ਸਹਿਮਤ ਹੋਣਾ ਪਵੇਗਾ।

ਰਵੀਸ਼ ਕੁਮਾਰ ਨੇ ਕਿਹਾ ਕਿ ਖਾਲਿਸਤਾਨੀ ਬਾਗ਼ੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪਾਕਿਸਤਾਨ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਹੈ। ਅਸੀਂ ਪਾਕਿਸਤਾਨ ਦੇ ਇਸ ਕੰਮ ਦੀ ਨਿਖੇਧੀ ਕਰਦੇ ਹਾਂ, ਜਿਸਦੀ ਵਰਤੋਂ ਲਈ ਉਹ ਇਸ ਚੀਜ਼ ਲਈ ਇਸ ਤਰ੍ਹਾਂ ਦੇ ਦੌਰੇ ਸਮੇਂ ਆਉਂਦੇ ਸਨ। ਅਸੀਂ ਸਖਤ ਵਿਰੋਧ ਜਤਾਇਆ ਹੈ। ਅਸੀਂ ਪਾਕਿਸਤਾਨ ਨਾਲ ਆਪਣੀ ਗੱਲਬਾਤ ਵਿਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਭਾਰਤ ਵਿਰੋਧੀ ਗੱਲਾਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਮੰਗ ਕੀਤੀ ਹੈ ਕਿ ਇਸ ਇਤਰਾਜ਼ਯੋਗ ਵੀਡੀਓ ਅਤੇ ਪ੍ਰਿੰਟ ਸਮੱਗਰੀ ਨੂੰ ਤੁਰੰਤ ਹਟਾ ਦਿੱਤਾ ਜਾਵੇ।
First published: November 7, 2019, 5:18 PM IST
ਹੋਰ ਪੜ੍ਹੋ
ਅਗਲੀ ਖ਼ਬਰ