Home /News /national /

RBI News: ਆਰਬੀਆਈ ਫਿਰ ਕਰ ਸਕਦੀ ਹੈ Repo Rate 'ਚ ਵਾਧਾ, ਮਹਿੰਗਾਈ ਨੂੰ ਲੈ ਕੇ ਹੈ ਚਿੰਤਾ

ਦੁਨੀਆਂ ਭਰ ਵਿੱਚ ਮਹਿੰਗਾਈ ਨੇ ਆਪਣੇ ਪੈਰ ਪਸਾਰ ਲਏ ਹਨ ਅਤੇ ਹਰ ਦੇਸ਼ ਇਸ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਅਮਰੀਕਾ ਵਿੱਚ ਜਿਥੇ ਲਗਭਗ ਮੰਦੀ ਦੇ ਆਸਾਰ ਨਜ਼ਰ ਆਉਣ ਲਗ ਪਏ ਹਨ, ਉੱਥੇ ਦੀ ਸਰਕਾਰ ਨੇ ਮਹਿੰਗਾਈ ਨਾਲ ਨਜਿੱਠਣ ਲਈ ਯੂਐਸ ਫੈਡਰਲ ਰਿਜ਼ਰਵ ਦੇ ਰੇਟ ਵਧਾ ਦਿੱਤੇ ਹਨ ਜਿਸ ਕਾਰਨ ਅਮਰੀਕਾ ਦੇ ਸ਼ੇਅਰ ਬਾਜ਼ਾਰ ਲਗਾਤਾਰ ਡਿੱਗ ਰਹੇ ਹਨ।

ਹੋਰ ਪੜ੍ਹੋ ...
 • Share this:

  ਭਾਰਤ ਵਿੱਚ ਵੀ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਇਸ ਨੂੰ ਕਾਬੂ ਵਿੱਚ ਕਰਨ ਲਈ ਰਿਜ਼ਰਵ ਬੈਂਕ ਨੇ ਮਈ ਤੋਂ ਹੁਣ ਤੱਕ ਕਈ ਵਾਰ ਰੈਪੋ ਰੇਟ 'ਚ ਵਾਧਾ ਕੀਤਾ ਹੈ। ਹੁਣ ਤੱਕ ਇਹ ਵਾਧਾ ਕੁਲ ਮਿਲਾ ਕੇ 1.40 ਫੀਸਦੀ ਦਾ ਹੋ ਗਿਆ ਹੈ। ਜੋ ਰੈਪੋ ਡਰ ਪਹਿਲਾਂ 4% ਸੀ ਹੁਣ ਉਹ ਵੱਧ ਕੇ 5.40% ਹੋ ਗਈ ਹੈ।

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੁਦਰਾ ਨੀਤੀ ਕਮੇਟੀ 30 ਸਤੰਬਰ ਨੂੰ ਰੈਪੋ ਦਰ ਵਿੱਚ 0.50 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰੇਪੋ ਦਰ ਵੱਧ ਕੇ 5.90 ਫੀਸਦੀ ਹੋ ਜਾਵੇਗੀ।

  ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਟੇਟ ਬੈਂਕ ਨੇ ਆਪਣੀ ਵਿਸ਼ੇਸ਼ ਰਿਪੋਰਟ 'ਚ ਕਿਹਾ ਸੀ ਕਿ ਦਰਾਂ 'ਚ 0.50 ਫੀਸਦੀ ਵਾਧਾ ਤੈਅ ਹੈ। ਇਸ ਵਿਚ ਕਿਹਾ ਗਿਆ ਸੀ ਕਿ ਦਸੰਬਰ ਦੀ ਮੀਟਿੰਗ ਵਿਚ ਸਭ ਤੋਂ ਉੱਚੀ ਰੇਪੋ ਦਰ 6.25 ਫੀਸਦੀ ਤੱਕ ਜਾਵੇਗੀ ਅਤੇ ਅੰਤਿਮ ਵਾਧਾ 0.35 ਫੀਸਦੀ ਹੋਵੇਗਾ।

  ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਫ਼ੈਸਲਾ

  ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਆਰਬੀਆਈ ਦੀ ਯੋਜਨਾ ਦੋ ਸਾਲਾਂ ਲਈ ਹੁੰਦੀ ਹੈ। ਹੁਣ ਇਹ ਫ਼ੈਸਲਾ 3 ਦਿਨ ਚਲਣ ਵਾਲੀ ਮੀਟਿੰਗ ਤੋਂ ਬਾਦ ਲਿਆ ਜਾਵੇਗਾ। ਇਸ ਮੀਟਿੰਗ ਦੀ ਅਗਵਾਈ ਆਰਬੀਆਈ ਦੇ ਗਵਰਨਰ ਵਲੋਂ ਕੀਤੀ ਜਾਂਦੀ ਹੈ। ਰਿਜ਼ਰਵ ਬੈਂਕ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਚੂਨ ਮਹਿੰਗਾਈ ਦਰ 4 ਫੀਸਦੀ (2 ਫੀਸਦੀ ਉੱਪਰ ਜਾਂ ਹੇਠਾਂ) ਰਹੇ।

  Published by:Sarafraz Singh
  First published:

  Tags: Inflation, RBI, Repo Rate