2022 ਵਿਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਲਗਾਤਾਰ 5 ਵਾਰ ਰੇਪੋ ਦਰ ਨੂੰ ਵਧਾ ਕੇ 6.25 ਪ੍ਰਤੀਸ਼ਤ ਤੱਕ ਪਹੁੰਚਾ ਦਿੱਤਾ ਸੀ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਰੇਪੋ ਦਰ ਵਿੱਚ ਹੋਰ ਵਾਧਾ ਕੀਤਾ ਜਾਵੇਗਾ।
ਹੁਣ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ (RBI Governor Shaktikant Das) ਨੇ ਇਨ੍ਹਾਂ ਕਿਆਸਾਂ ਉਤੇ ਲਗਭਗ ਮੋਹਰ ਲਗਾ ਦਿੱਤੀ ਹੈ। 13 ਜਨਵਰੀ, 2023 ਨੂੰ ਦਿੱਤੇ ਇੱਕ ਬਿਆਨ ਵਿੱਚ ਦਾਸ ਨੇ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਵਿਆਜ ਦਰਾਂ ਲੰਬੇ ਸਮੇਂ ਤੱਕ ਉੱਚੀਆਂ ਰਹਿਣ ਦੀ ਵੱਡੀ ਸੰਭਾਵਨਾ ਹੈ। ਉਸ ਨੇ ਕਿਹਾ, "ਜੇਕਰ ਭੂ-ਰਾਜਨੀਤਿਕ ਵਿਵਾਦ ਜਾਰੀ ਰਹੇ, ਤਾਂ ਦੁਨੀਆ ਭਰ ਵਿੱਚ ਉੱਚੀਆਂ ਦਰਾਂ ਦਾ ਦੌਰ ਲੰਬੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਵਿੱਚ ਵੀ ਅਜਿਹੀ ਸਥਿਤੀ ਰਹੇਗੀ ਤਾਂ ਉਨ੍ਹਾਂ ਕਿਹਾ, "ਭਾਰਤ ਵੀ ਦੁਨੀਆ ਦਾ ਇੱਕ ਹਿੱਸਾ ਹੈ।" ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਫਰਵਰੀ 'ਚ ਹੋਣ ਵਾਲੀ ਮੁਦਰਾ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਬੈਠਕ 'ਚ ਲਏ ਜਾਣ ਵਾਲੇ ਕਿਸੇ ਫੈਸਲੇ ਦੀ ਭਵਿੱਖਬਾਣੀ ਨਹੀਂ ਸਮਝਣਾ ਚਾਹੀਦਾ। ਦੱਸ ਦਈਏ ਕਿ ਆਰਬੀਆਈ ਦੀ MPC ਹੀ ਰੇਪੋ ਦਰ ਵਿੱਚ ਉਤਰਾਅ-ਚੜ੍ਹਾਅ ਤੈਅ ਕਰਦੀ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਮੁੱਖ ਮਹਿੰਗਾਈ ਦਰ 6 ਫੀਸਦੀ ਦੇ ਆਸਪਾਸ ਚੰਗੀ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ ਪਰ ਫਿਰ ਵੀ ਸੰਕਟ ਪੂਰੀ ਤਰ੍ਹਾਂ ਟਲਿਆ ਨਹੀਂ ਹੈ।
ਉਨ੍ਹਾਂ ਮੁਤਾਬਕ ਇਸ 'ਤੇ ਲਗਾਤਾਰ ਨਜ਼ਰ ਰੱਖਣ ਦੀ ਲੋੜ ਹੈ। ਹਾਲਾਂਕਿ, ਉਹ ਇਹ ਵੀ ਮੰਨਦੇ ਹਨ ਕਿ ਸਪਲਾਈ ਚੇਨ ਸਮੱਸਿਆਵਾਂ ਵਿੱਚ ਕਮੀ ਅਤੇ ਮੁਦਰਾ ਨੀਤੀ ਦੇ ਪੱਧਰ 'ਤੇ ਲਏ ਗਏ ਫੈਸਲੇ ਇਕੱਠੇ ਮਹਿੰਗਾਈ ਦੇ ਦਬਾਅ ਨੂੰ ਘਟਾ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: RBI, RBI Governor