Home /News /national /

RBI Monetary Policy: ਜਾਰੀ ਰਹੇਗੀ ਰਿਟੇਲ ਮਹਿੰਗਾਈ!, FY24 'ਚ ਘੱਟ ਹੋਵੇਗੀ ਤਾਂ GDP 'ਚ ਆਵੇਗੀ ਤੇਜ਼ੀ

RBI Monetary Policy: ਜਾਰੀ ਰਹੇਗੀ ਰਿਟੇਲ ਮਹਿੰਗਾਈ!, FY24 'ਚ ਘੱਟ ਹੋਵੇਗੀ ਤਾਂ GDP 'ਚ ਆਵੇਗੀ ਤੇਜ਼ੀ

RBI ਦਾ ਅੰਦਾਜ਼ਾ ਹੈ ਕਿ ਭਾਰਤ ਦੀ GDP FY23 ਲਈ 7 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ।

RBI ਦਾ ਅੰਦਾਜ਼ਾ ਹੈ ਕਿ ਭਾਰਤ ਦੀ GDP FY23 ਲਈ 7 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ।

Retail Inflation: ਖਪਤਕਾਰ ਮੁੱਲ ਸੂਚਕ ਅੰਕ (CPI), ਜੋ ਕਿ ਮਹਿੰਗਾਈ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ, ਆਉਣ ਵਾਲੇ ਦਿਨਾਂ ਵਿੱਚ ਉੱਚੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਵਿੱਤੀ ਸਾਲ 24 'ਚ ਪ੍ਰਚੂਨ ਮਹਿੰਗਾਈ ਦਰ 5 ਫੀਸਦੀ 'ਤੇ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇਹ ਦਰ 5 ਦੇ ਅੰਕੜੇ ਤੋਂ ਉਪਰ ਰਹਿ ਸਕਦੀ ਹੈ।

ਹੋਰ ਪੜ੍ਹੋ ...
  • Share this:

    Retail Inflation-RBI Hike Repo Rate 0.50 basis point: ਖਪਤਕਾਰ ਮੁੱਲ ਸੂਚਕ ਅੰਕ (CPI), ਜੋ ਕਿ ਮਹਿੰਗਾਈ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ, ਆਉਣ ਵਾਲੇ ਦਿਨਾਂ ਵਿੱਚ ਉੱਚੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਵਿੱਤੀ ਸਾਲ 24 'ਚ ਪ੍ਰਚੂਨ ਮਹਿੰਗਾਈ ਦਰ 5 ਫੀਸਦੀ 'ਤੇ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇਹ ਦਰ 5 ਦੇ ਅੰਕੜੇ ਤੋਂ ਉਪਰ ਰਹਿ ਸਕਦੀ ਹੈ। ਇਹ ਅਨੁਮਾਨ ਅੱਜ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਕਮੇਟੀ ਦੀ ਨੀਤੀ ਦੀ ਬੈਠਕ ਤੋਂ ਬਾਅਦ ਪ੍ਰਗਟ ਕੀਤਾ ਗਿਆ ਹੈ।

    ਸ਼ੁੱਕਰਵਾਰ ਨੂੰ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਵਿੱਤੀ ਸਾਲ 23 ਵਿੱਚ ਸਮੁੱਚੀ ਪ੍ਰਚੂਨ ਮਹਿੰਗਾਈ ਦਰ 6.7 ਫੀਸਦੀ ਰਹਿਣ ਦੀ ਉਮੀਦ ਹੈ। ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਇਹ 7.1 ਫੀਸਦੀ ਰਹੇਗੀ ਅਤੇ ਤੀਜੀ ਤਿਮਾਹੀ 'ਚ ਇਸ ਦੇ 6.5 ਫੀਸਦੀ 'ਤੇ ਆਉਣ ਦੀ ਉਮੀਦ ਹੈ। ਵਿੱਤੀ ਸਾਲ 23 ਦੀ ਆਖਰੀ ਤਿਮਾਹੀ 'ਚ ਇਹ ਦਰ 6 'ਤੇ ਜਾ ਕੇ 5.8 ਫੀਸਦੀ ਤੱਕ ਜਾ ਸਕਦੀ ਹੈ।

    ਦੱਸ ਦੇਈਏ ਕਿ ਅੱਜ ਭਾਰਤੀ ਰਿਜ਼ਰਵ ਬੈਂਕ ਨੇ ਅਗਲੀ ਤਿਮਾਹੀ ਲਈ ਨਵੀਂ ਮੁਦਰਾ ਨੀਤੀ ਜਾਰੀ ਕੀਤੀ ਹੈ। RBI ਦਾ ਅੰਦਾਜ਼ਾ ਹੈ ਕਿ ਭਾਰਤ ਦੀ GDP FY23 ਲਈ 7 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ। ਆਰਬੀਆਈ ਨੇ ਆਪਣੇ ਜੀਪੀਡੀ ਵਿਕਾਸ ਅਨੁਮਾਨ ਵਿੱਚ ਕਿਹਾ ਹੈ ਕਿ ਵਿੱਤੀ ਸਾਲ 23 ਦੀ ਦੂਜੀ ਤਿਮਾਹੀ ਵਿੱਚ 6.3 ਫੀਸਦੀ ਦੀ ਵਿਕਾਸ ਦਰ ਦੇਖੀ ਗਈ ਹੈ। ਤੀਜੀ ਤਿਮਾਹੀ 'ਚ ਇਹ 4.6 ਫੀਸਦੀ ਅਤੇ ਚੌਥੀ ਤਿਮਾਹੀ 'ਚ ਵੀ 4.6 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਵੀ ਕਿਹਾ ਕਿ ਵਿੱਤੀ ਸਾਲ 24 ਦੀ ਪਹਿਲੀ ਤਿਮਾਹੀ ਤੋਂ ਅਰਥਵਿਵਸਥਾ ਦੀ ਵਾਧਾ ਦਰ ਵਧ ਸਕਦੀ ਹੈ। ਉਸ ਤਿਮਾਹੀ 'ਚ ਇਸ ਦੇ 7.2 ਫੀਸਦੀ ਦੀ ਰਫਤਾਰ ਨਾਲ ਵਧਣ ਦੀ ਉਮੀਦ ਹੈ।

    ਰੇਪੋ ਦਰ ਵਧਾ ਕੇ 5.90 ਫੀਸਦੀ ਹੋਈ

    ਭਾਰਤੀ ਰਿਜ਼ਰਵ ਬੈਂਕ ਨੇ 30 ਸਤੰਬਰ 2022 ਨੂੰ ਰੈਪੋ ਦਰ ਵਿੱਚ 50 ਆਧਾਰ ਅੰਕ ਜਾਂ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਹੁਣ ਰੈਪੋ ਰੇਟ 5.90 ਫੀਸਦੀ ਹੋ ਗਿਆ ਹੈ। ਕੇਂਦਰੀ ਬੈਂਕ ਵੱਲੋਂ ਇਸ ਸਾਲ ਵਿਆਜ ਦਰਾਂ  ਵਿੱਚ ਇਹ ਲਗਾਤਾਰ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਅਗਸਤ 'ਚ ਰੈਪੋ ਰੇਟ 'ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ ਅਤੇ ਵਿਆਜ ਦਰਾਂ 4.90 ਫੀਸਦੀ ਤੋਂ ਵਧਾ ਕੇ 5.40 ਫੀਸਦੀ ਕਰ ਦਿੱਤੀਆਂ ਗਈਆਂ ਸਨ।

    Published by:Krishan Sharma
    First published:

    Tags: Business, Inflation, RBI, Repo Rate