PM ਮੋਦੀ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ, ਏਮਜ਼ 'ਚ ਸਫ਼ਾਈ ਕਰਮਚਾਰੀ ਨੂੰ ਲੱਗਾ ਪਹਿਲਾ ਟੀਕਾ

News18 Punjabi | News18 Punjab
Updated: January 16, 2021, 11:52 AM IST
share image
PM ਮੋਦੀ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ, ਏਮਜ਼ 'ਚ ਸਫ਼ਾਈ ਕਰਮਚਾਰੀ ਨੂੰ ਲੱਗਾ ਪਹਿਲਾ ਟੀਕਾ
PM ਮੋਦੀ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ, ਏਮਜ਼ 'ਚ ਸਫ਼ਾਈ ਕਰਮਚਾਰੀ ਨੂੰ ਲੱਗਾ ਪਹਿਲਾ ਟੀਕਾ ( ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਾ ਕਰਫਿਊ ਕੋਰੋਨਾ ਵਿਰੁੱਧ ਸਾਡੇ ਸਮਾਜ ਦੇ ਸੰਜਮ ਅਤੇ ਅਨੁਸ਼ਾਸਨ ਦੀ ਪਰੀਖਿਆ ਵੀ ਸੀ, ਜਿਸ ਵਿੱਚ ਹਰ ਦੇਸ਼ ਵਾਸੀ ਸਫਲ ਹੋ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦੇਸ਼ ਭਰ 'ਚ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦਿੱਲੀ ਦੇ ਏਮਜ਼ 'ਚ ਇਕ ਸਫ਼ਾਈ ਕਰਮਚਾਰੀ ਨੂੰ ਪਹਿਲਾ ਟੀਕਾ ਲਗਾਇਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਸਨ। ਜਦੋਂ ਸਫ਼ਾਈ ਕਰਮਚਾਰੀ ਨੂੰ ਟੀਕਾ ਲਾਇਆ ਗਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕੀਤਾ।

ਜਨਤਾ ਕਰਫਿਊ ਨੇ ਲੌਕਡਾਊਨ ਲਈ ਦੇਸ਼ ਨੂੰ ਮਨੋਵਿਗਿਆਨਕ ਤੌਰ ਉਤੇ ਤਿਆਰ ਕੀਤਾ। ਅਸੀਂ ਤਾਲੀ-ਥਾਲੀ ਅਤੇ ਦੀਵੇ ਜਗਾ ਕੇ ਦੇਸ਼ ਦਾ ਆਤਮ ਵਿਸ਼ਵਾਸ ਉੱਚਾ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 24 ਘੰਟੇ ਚੌਕਸੀ ਰੱਖਦੇ ਹੋਏ ਹਰ ਘਟਨਾ ‘ਤੇ ਨਜ਼ਰ ਰੱਖਦੇ ਹੋਏ ਸਹੀ ਸਮੇਂ ਉਤੇ ਸਹੀ ਫੈਸਲੇ ਲਏ।
30 ਜਨਵਰੀ ਨੂੰ ਕੋਰੋਨਾ ਦਾ ਪਹਿਲਾ ਕੇਸ ਭਾਰਤ ਵਿਚ ਪਾਇਆ ਗਿਆ ਸੀ, ਪਰ ਇਸ ਤੋਂ ਦੋ ਹਫ਼ਤੇ ਪਹਿਲਾਂ ਭਾਰਤ ਨੇ ਇਕ ਉੱਚ ਪੱਧਰੀ ਕਮੇਟੀ ਬਣਾਈ ਸੀ। ਪਿਛਲੇ ਸਾਲ ਅੱਜ ਦਾ ਹੀ ਦਿਨ ਸੀ ਜਦੋਂ ਅਸੀਂ ਨਿਗਰਾਨੀ ਸ਼ੁਰੂ ਕੀਤੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਕੋਵਿਡ -19 ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਸੀ ਕਿ ਦੇਸ਼ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਸਾਡੇ ਕੋਲ ਇੰਨੇ ਘੱਟ ਸਮੇਂ ਵਿੱਚ ਦੋ ਟੀਕੇ ਮਿਲ ਗਏ ਹਨ, ਇਹ ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਕੁਸ਼ਲਤਾ ਦਾ ਪ੍ਰਮਾਣ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਕੋਰੋਨਾ ਵੈਕਸੀਨ ਦੀਆਂ 2 ਖੁਰਾਕਾਂ ਲੈਣੀਆਂ ਬਹੁਤ ਮਹੱਤਵਪੂਰਨ ਹਨ। ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰ, ਲਗਭਗ ਇਕ ਮਹੀਨੇ ਦਾ ਅੰਤਰਾਲ ਵੀ ਰੱਖਿਆ ਜਾਵੇਗਾ। ਦੂਜੀ ਖੁਰਾਕ ਤੋਂ ਸਿਰਫ 2 ਹਫ਼ਤਿਆਂ ਬਾਅਦ, ਤੁਹਾਡਾ ਸਰੀਰ ਕੋਰੋਨਾ ਦੇ ਵਿਰੁੱਧ ਲੋੜੀਂਦੀ ਤਾਕਤ ਵਿਕਸਿਤ ਕਰੇਗਾ। 
Published by: Gurwinder Singh
First published: January 16, 2021, 11:52 AM IST
ਹੋਰ ਪੜ੍ਹੋ
ਅਗਲੀ ਖ਼ਬਰ