• Home
 • »
 • News
 • »
 • national
 • »
 • REALINCE JIO GOOGLE PARTNERSHIP TO DEVELOP ANDROID BASED BUDGET 4G 5G PHONE IN INDIA

RIL AGM 2020- ਗੂਗਲ ਨਾਲ ਮਿਲ ਕੇ ਸਮਾਰਟ ਫੋਨ ਬਣਾਵਾਂਗੇ- ਮੁਕੇਸ਼ ਅੰਬਾਨੀ

ਚੇਅਰਮੈਨ ਅੰਬਾਨੀ ਨੇ ਦੱਸਿਆ ਕਿ ਉਹ ਗੂਗਲ ਦੇ ਨਾਲ  4G-5G ਸਮਾਰਟਫੋਨ ਬਣਾਉਣਗੇ। ਇਹ ਸਮਾਰਟਫੋਨ ਐਂਡਰਾਇਡ ਓਪਰੇਟਿੰਗ ਸਿਸਟਮ 'ਤੇ ਅਧਾਰਤ ਹੋਣਗੇ।ਇਸ ਦੇ ਨਾਲ ਹੀ ਇਕ ਨਵਾਂ Jio TV+ ਦਾ ਐਲਾਨ ਕੀਤਾ ਹੈ।

RIL AGM 2020- ਗੂਗਲ ਨਾਲ ਮਿਲ ਕੇ ਸਮਾਰਟ ਫੋਨ ਬਣਾਵਾਂਗੇ- ਮੁਕੇਸ਼ ਅੰਬਾਨੀ

RIL AGM 2020- ਗੂਗਲ ਨਾਲ ਮਿਲ ਕੇ ਸਮਾਰਟ ਫੋਨ ਬਣਾਵਾਂਗੇ- ਮੁਕੇਸ਼ ਅੰਬਾਨੀ

 • Share this:
  ਰਿਲਾਇੰਸ ਇੰਡਸਟਰੀ ਦਾ 43 ਵਾਂ ਏਜੀਐਮ (RIL 43rd AGM 2020)  ਸ਼ੁਰੂ ਹੋ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਨਿਵੇਸ਼ਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੂਗਲ ਜੀਓ ਪਲੇਟਫਾਰਮਸ ਵਿਚ 7.7 ਪ੍ਰਤੀਸ਼ਤ ਹਿੱਸੇਦਾਰੀ 33737 ਕਰੋੜ ਰੁਪਏ ਵਿਚ ਖਰੀਦੇਗੀ।

  ਚੇਅਰਮੈਨ ਅੰਬਾਨੀ ਨੇ ਅੱਗੇ ਦੱਸਿਆ ਕਿ ਉਹ ਗੂਗਲ ਦੇ ਨਾਲ  4G-5G ਸਮਾਰਟਫੋਨ ਬਣਾਉਣਗੇ। ਇਹ ਸਮਾਰਟਫੋਨ ਐਂਡਰਾਇਡ ਓਪਰੇਟਿੰਗ ਸਿਸਟਮ 'ਤੇ ਅਧਾਰਤ ਹੋਣਗੇ।

  ਇਸ ਦੇ ਨਾਲ ਹੀ ਇਕ ਨਵਾਂ Jio TV+ ਦਾ ਐਲਾਨ ਕੀਤਾ ਹੈ। ਨਵੇਂ Jio TV+  ਵਿਚ  ਨੈੱਟਫਲਿਕਸ, ਐਮਾਜ਼ਾਨ, ਪ੍ਰਾਈਮ ਵੀਡੀਓ, ਹੌਟਸਟਾਰ ਜਿਹੇ ਸਾਰੇ OTT ਚੈਨਲ ਹੋਣਗੇ। ਇਸ ਵਿਚ  ਲੌਗਇਨ ਲਈ ਵੱਖਰੇ ID ਪਾਸਵਰਡ ਦੀ ਜਰੂਰਤ ਨਹੀਂ ਹੈ। Jio TV+ ਨਾਲ ਤੁਸੀਂ  ਇਕ ਕਲਿਕ ਨਾਲ ਕਿਸੇ ਵੀ OTT 'ਤੇ ਕੁਝ ਵੀ ਵੇਖ ਸਕਦੇ ਹੋ। AGM  ਵਿਚ ਜੀਓ ਗਲਾਸ (JioGlass) ਲਾਂਚ ਕੀਤਾ ਗਿਆ ਹੈ। ਇਸ ਗਲਾਸ ਦਾ ਭਾਰ ਸਿਰਫ 75 ਗ੍ਰਾਮ ਹੈ। ਇਹ ਇਕ ਕੇਬਲ ਨਾਲ ਜੁੜ ਹੋਵੇਗਾ। ਇਸ ਸ਼ੀਸ਼ੇ ਵਿਚ ਇਸ ਸਮੇਂ 25 ਐਪਸ ਹਨ, ਜਿਸ ਵਿਚ ਹੋਰ ਵੀ ਬਹੁਤ ਸਾਰੇ ਐਪਸ ਸ਼ਾਮਲ ਕੀਤੇ ਜਾ ਸਕਦੇ ਹਨ।

  ਖਰੀਦੇਗੀ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰਆਈਐਲ 150 ਅਰਬ ਡਾਲਰ ਨਾਲ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਦਾ ਐਬਟੀਡਾ 1 ਲੱਖ ਕਰੋੜ ਬਣ ਗਿਆ ਹੈ। ਖਪਤਕਾਰਾਂ ਦੇ ਕਾਰੋਬਾਰ ਵਿਚ ਐਬਟੀਡਾ ਦੀ ਗਰੋਥ 49% ਰਹੀ ਹੈ।

  ਵਰਲਡ ਕਲਾਸ 5G ਸਾਲਿਊਸ਼ਨ ਦੇ ਨਾਲ ਜੀਓ ਤਿਆਰ - ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਨਿਵੇਸ਼ਕਾਂ ਦਾ ਸਵਾਗਤ ਕੀਤਾ। ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਨੇ 5 ਜੀ ਸਾਲਿਊਸ਼ਨ ਬਣਾ ਲਿਆ ਹੈ, ਜੋ ਭਾਰਤ ਵਿਚ ਵਿਸ਼ਵ ਪੱਧਰੀ 5 ਜੀ ਸੇਵਾ ਪ੍ਰਦਾਨ ਕਰੇਗਾ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਸਪੈਕਟ੍ਰਮ ਦੀ ਉਪਲਬਧਤਾ ਦੇ ਨਾਲ ਇਸ ਦਾ ਟਰਾਇਲ ਸ਼ੁਰੂ ਹੋ ਜਾਵੇਗਾ।

  ਉਨ੍ਹਾਂ ਦੱਸਿਆ ਕਿ ਹੁਣ ਤੱਕ ਜੀਓ ਫਾਈਬਰ 10 ਲੱਖ ਘਰਾਂ ਤੱਕ ਪਹੁੰਚ ਗਿਆ ਹੈ। ਅਸੀਂ ਆਉਣ ਵਾਲੇ ਦਿਨਾਂ ਵਿਚ 5 ਜੀ ਸਾਲਿਊਸ਼ਨ ਨੂੰ ਐਕਸਪੋਰਟ ਕਰਾਂਗੇ।
  Published by:Ashish Sharma
  First published: