Home /News /national /

ਭਾਰਤ 'ਚ ਵੱਧਦੇ ਕੇਸਾਂ ਪਿੱਛੇ Omicron ਦੀ ਨਵੀਂ ਪੀੜ੍ਹੀ, ਵਿਗਿਆਨੀ ਬੋਲੇ-ਇਹ ਜ਼ਿਆਦਾ ਖਤਰਨਾਕ ਹੈ...

ਭਾਰਤ 'ਚ ਵੱਧਦੇ ਕੇਸਾਂ ਪਿੱਛੇ Omicron ਦੀ ਨਵੀਂ ਪੀੜ੍ਹੀ, ਵਿਗਿਆਨੀ ਬੋਲੇ-ਇਹ ਜ਼ਿਆਦਾ ਖਤਰਨਾਕ ਹੈ...

ਭਾਰਤ 'ਚ ਵਧਦੇ ਕੋਰੋਨਾ ਮਾਮਲਿਆਂ ਪਿੱਛੇ ਓਮੀਕਰੋਨ ਦੀ ਨਵੀਂ ਪੀੜ੍ਹੀ ਦਾ ਹੱਥ, ਵਿਗਿਆਨੀ ਨੇ ਕਿਹਾ- ਜ਼ਿਆਦਾ ਖਤਰਨਾਕ ਹੈ ਇਹ ਵਾਇਰਸ

ਭਾਰਤ 'ਚ ਵਧਦੇ ਕੋਰੋਨਾ ਮਾਮਲਿਆਂ ਪਿੱਛੇ ਓਮੀਕਰੋਨ ਦੀ ਨਵੀਂ ਪੀੜ੍ਹੀ ਦਾ ਹੱਥ, ਵਿਗਿਆਨੀ ਨੇ ਕਿਹਾ- ਜ਼ਿਆਦਾ ਖਤਰਨਾਕ ਹੈ ਇਹ ਵਾਇਰਸ

Corona update: ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਓਮੀਕਰੋਨ ਵਾਇਰਸ BA.2 ਦੇ ਤਿੰਨ ਨਵੇਂ ਉਪ ਰੂਪਾਂ ਦੇ ਕਾਰਨ ਹੈ। ਬਾਕੀ ਦੋ ਦੇ ਕੇਸ ਹੋਰ ਹੋ ਸਕਦੇ ਹਨ, ਪਰ ਵਿਗਿਆਨੀਆਂ ਦੀ ਨਜ਼ਰ ਬੀ.ਏ.2.75 ਵੇਰੀਐਂਟ 'ਤੇ ਜ਼ਿਆਦਾ ਹੈ। ਓਮੀਕਰੋਨ ਦਾ ਇਹ ਨਵਾਂ ਰੂਪ ਜ਼ਿਆਦਾ ਖਤਰਨਾਕ ਹੈ। ਇਹ ਮਨੁੱਖੀ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਚਕਮਾ ਦੇਣ ਵਿੱਚ ਵਧੇਰੇ ਮਾਹਰ ਹੈ। ਇਹ ਉਹਨਾਂ ਲੋਕਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ, ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ।

ਹੋਰ ਪੜ੍ਹੋ ...
 • Share this:
  ਪੁਣੇ: ਹਾਲ ਹੀ ਵਿੱਚ ਭਾਰਤ ਅੰਦਰ ਕੋਰੋਨਾ ਦੇ ਮਾਮਲਿਆਂ ਵਿੱਚ ਭਾਰੀ ਉਛਾਲ ਆਇਆ ਹੈ। ਇਹ ਉਤਰਾਅ-ਚੜ੍ਹਾਅ ਜਾਰੀ ਹਨ। ਇਸ ਨੂੰ ਲੈ ਕੇ ਮੈਡੀਕਲ ਮਾਹਿਰਾਂ ਵਿਚ ਚਿੰਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ ਮਾਮਲਿਆਂ ਵਿੱਚ ਇਸ ਅਚਾਨਕ ਵਾਧੇ ਦਾ ਕਾਰਨ ਓਮੀਕਰੋਨ ਵਾਇਰਸ BA.2 ਦੇ ਤਿੰਨ ਨਵੇਂ ਉਪ ਰੂਪ ਹਨ। ਇਹਨਾਂ ਤਿੰਨਾਂ ਵਿੱਚੋਂ, BA.2.75 ਵੇਰੀਐਂਟ ਦੀ ਸਭ ਤੋਂ ਵੱਧ ਨਿਗਰਾਨੀ ਕਰਨ ਦੀ ਲੋੜ ਹੈ। ਦੇਸ਼ 'ਚ ਮੌਜੂਦਾ ਸਮੇਂ 'ਚ ਸਾਹਮਣੇ ਆ ਰਹੇ ਓਮੀਕਰੋਨ ਦੇ ਮਾਮਲਿਆਂ 'ਚ ਇਹ ਦੂਜੇ ਵੇਰੀਐਂਟਸ ਦੇ ਮੁਕਾਬਲੇ 18 ਫੀਸਦੀ ਜ਼ਿਆਦਾ ਫੈਲ ਰਿਹਾ ਹੈ।

  Omicron ਦੇ BA.2.75 ਸਬ-ਵੇਰੀਐਂਟ ਤੋਂ ਇਲਾਵਾ, ਇਸਦੇ BA.2.74 ਅਤੇ BA.2.76 ਨੂੰ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। TOI ਨੇ ਇੱਕ ਓਪਨ ਸੋਰਸ ਡੇਟਾਬੇਸ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ 10 ਦਿਨਾਂ ਵਿੱਚ, BA.2.76 ਦੇ 298 ਕੇਸ, BA.2.74 ਦੇ 216 ਅਤੇ BA.2.75 ਦੇ 46 ਕੇਸਾਂ ਦੀ ਪਛਾਣ ਕੀਤੀ ਗਈ ਹੈ। ਬਾਕੀ ਦੋ ਦੇ ਕੇਸ ਹੋਰ ਹੋ ਸਕਦੇ ਹਨ, ਪਰ ਵਿਗਿਆਨੀਆਂ ਦੀ ਨਜ਼ਰ ਬੀ.ਏ.2.75 'ਤੇ ਜ਼ਿਆਦਾ ਹੈ। ਹਾਲਾਂਕਿ ਓਮੀਕ੍ਰੋਨ ਵਾਇਰਸ ਨੂੰ ਕੋਰੋਨਾ ਦੇ ਡੈਲਟਾ-ਵਰਗੇ ਰੂਪ ਨਾਲੋਂ ਜ਼ਿਆਦਾ ਛੂਤਕਾਰੀ ਪਰ ਘੱਟ ਘਾਤਕ ਮੰਨਿਆ ਜਾਂਦਾ ਹੈ। ਪਰ Omicron ਦਾ ਇਹ ਨਵਾਂ ਰੂਪ ਥੋੜਾ ਹੋਰ ਖਤਰਨਾਕ ਹੈ। ਇਹ ਮਨੁੱਖੀ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਚਕਮਾ ਦੇਣ ਵਿੱਚ ਵਧੇਰੇ ਮਾਹਰ ਹੈ। ਜਿਨ੍ਹਾਂ ਨੇ ਟੀਕਾ ਲਗਵਾਇਆ ਹੈ, ਉਨ੍ਹਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ।

  ਇਹ BA.2.75 ਉਪ-ਵਰਗ ਅਮਰੀਕਾ, ਕੈਨੇਡਾ ਅਤੇ ਜਾਪਾਨ ਵਿੱਚ ਵੀ ਫੈਲ ਰਿਹਾ ਹੈ। ਭਾਰਤ ਦੇ ਮਹਾਰਾਸ਼ਟਰ, ਕਰਨਾਟਕ ਅਤੇ ਜੰਮੂ-ਕਸ਼ਮੀਰ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਕੋਰੋਨਾ ਦੇ ਫੈਲਣ 'ਤੇ ਨਜ਼ਰ ਰੱਖਣ ਲਈ ਕੇਂਦਰ ਸਰਕਾਰ ਦੁਆਰਾ ਬਣਾਈ ਗਈ INSACOG ਦੇ ਵਿਗਿਆਨੀ ਵੀ ਇਸ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇੱਕ ਵਿਗਿਆਨੀ ਨੇ TOI ਨੂੰ ਦੱਸਿਆ ਕਿ BA.2 ਵੇਰੀਐਂਟ ਇਸ ਸਾਲ ਜਨਵਰੀ ਵਿੱਚ ਕੋਰੋਨਾ ਦੀ ਤੀਜੀ ਲਹਿਰ ਲਈ ਜ਼ਿੰਮੇਵਾਰ ਸੀ। ਹੁਣ ਜੂਨ 'ਚ ਇਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਇਸ ਵੇਰੀਐਂਟ ਦੇ ਵਾਇਰਸ 'ਚ 80 ਤੋਂ ਜ਼ਿਆਦਾ ਬਦਲਾਅ ਹੋਏ ਹਨ।

  ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਬੀ.ਏ.2 ਵੇਰੀਐਂਟ ਦੀ ਨਵੀਂ ਪੀੜ੍ਹੀ ਦੇ ਇਹ ਵਾਇਰਸ ਜ਼ਿਆਦਾ ਛੂਤ ਵਾਲੇ ਅਤੇ ਤਾਕਤਵਰ ਹੋ ਗਏ ਹਨ। ਉਹ ਤੀਜੀ ਲਹਿਰ ਦੇ ਦੌਰਾਨ ਸਾਡੇ ਸਰੀਰ ਵਿੱਚ ਬਣੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਚਕਮਾ ਦੇ ਰਹੇ ਹਨ। ਇਸ ਕਾਰਨ ਕਰੋਨਾ ਦੇ ਮਾਮਲੇ ਵੱਧ ਰਹੇ ਹਨ। ਹਾਲਾਂਕਿ, ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਹ BA.2 ਪੀੜ੍ਹੀ ਦਾ ਵਾਇਰਸ ਹੈ, ਜਿਸ ਦੇ ਵਿਰੁੱਧ ਸਾਡੇ ਕੋਲ ਸੁਰੱਖਿਆ ਅਤੇ ਟੀ ਸੈੱਲਾਂ ਦੀ ਪ੍ਰਤੀਰੋਧਕ ਸਮਰੱਥਾ ਹੈ।
  Published by:Sukhwinder Singh
  First published:

  Tags: Coronavirus, Omicron

  ਅਗਲੀ ਖਬਰ