Home /News /national /

ਸੈਲਫੀ ਲੈਣ ਦੇ ਚੱਕਰ ਵਿਚ ਦੋ ਵਿਦਿਆਰਥੀ ਬਿਆਸ ਦਰਿਆ 'ਚ ਰੁੜ੍ਹੇ, NDRF ਨੇ ਸ਼ੁਰੂ ਕੀਤੀ ਭਾਲ

  • Share this:
    ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿਚ ਵਹਿੰਦੇ ਬਿਆਸ ਦਰਿਆ ਵਿੱਚ ਸੈਲਫੀ ਲੈਣ ਦੀ ਚੱਕਰ ਵਿੱਚ ਦੋ ਸਕੂਲੀ ਵਿਦਿਆਰਥੀ ਰੁੜ੍ਹ ਗਏ। ਇਸ ਦੇ ਨਾਲ ਹੀ NDRF ਦੀ ਟੀਮ ਨੇ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

    ਡੁੱਬਣ ਵਾਲੇ ਵਿਦਿਆਰਥੀਆਂ ਦੇ ਨਾਂ ਅੰਸ਼ੁਲ ਅਤੇ ਆਯੂਸ਼ ਹਨ, ਜੋ ਆਪਣੇ ਪੰਜ ਸਕੂਲੀ ਦੋਸਤਾਂ ਨਾਲ ਬਿਆਸ ਦਰਿਆ 'ਤੇ ਸੈਲਫੀ ਲੈਣ ਆਏ ਸਨ। ਇਸ ਵਿਚੋਂ ਕਠਿਆਡਾ ਪਿੰਡ ਦਾ ਰਹਿਣ ਵਾਲਾ ਅੰਸ਼ੁਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ।

    ਜਾਣਕਾਰੀ ਮੁਤਾਬਕ ਅੰਸ਼ੁਲ ਅਤੇ ਆਯੂਸ਼ ਆਪਣੇ 5 ਸਕੂਲੀ ਦੋਸਤਾਂ ਨਾਲ ਬਿਆਸ ਦਰਿਆ ਦੇ ਕੰਢੇ ਚਟਾਨਾਂ 'ਤੇ ਪਾਰਟੀ ਕਰਨ ਅਤੇ ਸੈਲਫੀ ਲੈਣ ਆਏ ਸਨ। ਜਦੋਂਕਿ ਘਰ ਵਿਚ ਆਧਾਰ ਕਾਰਡ ਅੱਪਡੇਟ ਕਰਨ ਦਾ ਬਹਾਨਾ ਲਾਇਆ ਜਾਂਦਾ ਸੀ।

    NDRF ਨੂੰ ਅਜੇ ਤੱਕ ਵਿਦਿਆਰਥੀਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਹਨ। ਹਾਲਾਂਕਿ ਮੌਕੇ ਤੋਂ ਕੱਪੜੇ, ਕੋਲਡ ਡਰਿੰਕ ਦੀਆਂ ਬੋਤਲਾਂ ਅਤੇ ਗਲਾਸ ਮਿਲੇ ਹਨ। ਇਸ ਤੋਂ ਇਲਾਵਾ ਸਕੂਟੀ ਵੀ ਸੜਕ ਦੇ ਕਿਨਾਰੇ ਖੜ੍ਹੀ ਪਾਈ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਰ ਦੋਸਤ ਵੀ ਆਪਣੀ ਬਾਈਕ ਲੈ ਕੇ ਆਏ ਸਨ।

    ਅੰਸ਼ੁਲ ਅਤੇ ਆਯੂਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਰਲੀ ਵਿੱਚ ਗਿਆਰਵੀਂ ਜਮਾਤ ਵਿੱਚ ਇਕੱਠੇ ਪੜ੍ਹਦੇ ਸਨ। ਫਿਲਹਾਲ ਨੂਰਪੁਰ ਤੋਂ ਐੱਨ.ਡੀ.ਆਰ.ਐੱਫ. ਦੀ 16 ਮੈਂਬਰੀ ਟੀਮ, ਜਵਾਲਾਮੁਖੀ ਦੇ ਡੀਐੱਸਪੀ ਚੰਦਰਪਾਲ ਸਿੰਘ ਅਤੇ ਦੇਹਰਾ ਪੁਲਿਸ ਭਾਲ ਮੁਹਿੰਮ 'ਚ ਜੁਟੀ ਹੋਈ ਹੈ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਕਈ ਵਿਦਿਆਰਥੀਆਂ ਨੂੰ ਇੱਥੇ ਸੈਲਫੀ ਲੈਂਦੇ ਦੇਖਿਆ ਗਿਆ ਹੈ।
    Published by:Gurwinder Singh
    First published:

    ਅਗਲੀ ਖਬਰ