
ਪ੍ਰੇਮਿਕਾ ਦੇ ਕਾਲ 'ਤੇ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਫਿਰ ਦੋਸਤ ਨੂੰ ਭੇਜ ਕੇ ਕਰਵਾਇਆ ਰੇਪ
ਜਸ਼ਪੁਰ : ਛੱਤੀਸਗੜ੍ਹ ਦੇ ਜਸ਼ਪੁਰ 'ਚ ਇਕ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੌਜਵਾਨ 'ਤੇ ਇਕ ਨਾਬਾਲਗ ਲੜਕੀ ਦੀ ਇਤਰਾਜ਼ਯੋਗ ਵੀਡੀਓ ਰਿਕਾਰਡ ਕਰਕੇ ਉਸ ਨੂੰ ਵਾਇਰਲ ਕਰਨ ਅਤੇ ਆਪਣੇ ਦੋਸਤ ਨਾਲ ਮਿਲ ਕੇ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਮੁਲਜ਼ਮ ਨੇ ਰੋਂਗ ਕਾਲ ਦੇ ਜ਼ਰੀਏ ਨਾਬਾਲਗ ਨਾਲ ਦੋਸਤੀ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਵਿੱਚ ਵੀਡੀਓ ਕਾਲ ਰਾਹੀਂ ਅਸ਼ਲੀਲ ਗੱਲਾਂ ਹੋਣ ਲੱਗੀਆਂ। ਮੁਲਜ਼ਮ ਨੇ ਵੀਡੀਓ ਰਿਕਾਰਡਿੰਗ ਰਾਹੀਂ ਲੜਕੀ ਦੀ ਇਤਰਾਜਯੋਗ ਵੀਡੀਓ ਰਿਕਾਰਡ ਕੀਤੀ। ਉਸ ਤੋਂ ਬਾਅਦ ਲੜਕੀ ਨੂੰ ਬਲੈਕਮੇਲ ਕਰਨ ਲੱਗਾ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸ਼ਪੁਰ ਦੇ ਥਾਣਾ ਦੁਲਦੁਲਾ ਇਲਾਕੇ ਦੀ ਰਹਿਣ ਵਾਲੀ 17 ਸਾਲਾ ਨਾਬਾਲਗ ਲੜਕੀ ਨੇ 9 ਅਪ੍ਰੈਲ ਨੂੰ ਥਾਣੇ 'ਚ ਰਿਪੋਰਟ ਦਰਜ ਕਰਵਾਈ ਸੀ। ਲੜਕੀ ਅਨੁਸਾਰ ਉਸ ਦੀ ਪਿਛਲੇ ਇੱਕ ਸਾਲ ਤੋਂ ਕੁੰਦਨ ਰਾਜ ਵਾਸੀ ਪਟਨਾ, ਬਿਹਾਰ ਨਾਲ ਫੋਨ ’ਤੇ ਗੱਲਬਾਤ ਹੁੰਦੀ ਸੀ। ਇਸ ਦੌਰਾਨ ਕੁੰਦਨ ਰਾਜ ਨੇ ਮੋਬਾਈਲ ਰਾਹੀਂ ਲੜਕੀ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਬਣਾ ਲਈਆਂ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤਹਿਤ ਮੁਲਜ਼ਮ ਨੇ ਲੜਕੀ ਨਾਲ ਬਲਾਤਕਾਰ ਕਰਨ ਲਈ ਪਟਨਾ ਤੋਂ ਜਸ਼ਪੁਰ ਭੇਜ ਦਿੱਤਾ। ਮੁਲਜ਼ਮ ਦਾ ਦੋਸਤ ਕਰੀਬ 400 ਕਿਲੋਮੀਟਰ ਦਾ ਸਫਰ ਤੈਅ ਕਰਕੇ ਪਟਨਾ ਤੋਂ ਜਸ਼ੂਪਰ ਆਇਆ ਅਤੇ ਨਾਬਾਲਗ ਨਾਲ ਬਲਾਤਕਾਰ ਕੀਤਾ ਅਤੇ ਵਾਪਸ ਚਲਾ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਨਾਬਾਲਗ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ।
ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ
ਨਾਬਾਲਗ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮ ਨੌਜਵਾਨ ਕੁੰਦਨ ਰਾਜ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ ਅਤੇ ਉਸ ਦੀ ਭਾਲ ਲਈ ਇੱਕ ਟੀਮ ਬਿਹਾਰ ਭੇਜੀ ਗਈ ਹੈ। ਪੁਲੀਸ ਟੀਮ ਵੱਲੋਂ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਨੂੰ ਪਟਨਾ (ਬਿਹਾਰ) ਤੋਂ ਜਸ਼ਪੁਰ ਲਿਆਂਦਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕਰ ਲਈ ਅਤੇ ਉਸ ਦੇ ਕਬਜ਼ੇ 'ਚੋਂ ਵਾਰਦਾਤ 'ਚ ਵਰਤਿਆ ਗਿਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਮੁਲਜ਼ਮ ਦੇ ਦੋਸਤ ਦੀ ਭਾਲ ਕਰ ਰਹੀ ਹੈ, ਫਿਲਹਾਲ ਉਹ ਫਰਾਰ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।