Home /News /national /

ਫ਼ਾਨੀ ਤੂਫ਼ਾਨ ਚ ਲੋਕਾਂ ਦੀ ਮਦਦ ਕਰ ਰਿਹਾ ਰਿਲਾਇੰਸ ਫਾਊਡੇਸ਼ਨ

ਫ਼ਾਨੀ ਤੂਫ਼ਾਨ ਚ ਲੋਕਾਂ ਦੀ ਮਦਦ ਕਰ ਰਿਹਾ ਰਿਲਾਇੰਸ ਫਾਊਡੇਸ਼ਨ

 • Share this:

  ਫ਼ਾਨੀ ਤੂਫ਼ਾਨ ਤੋਂ ਪ੍ਰਭਾਵਿਤ ਲੋਕਾਂ ਦੀ ਰਿਆਲਿੰਸ ਇੰਡਸਟਰੀਜ਼ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਫ਼ਾਨੀ ਤੂਫ਼ਾਨ ਪਿਛਲੇ 20 ਸਾਲਾਂ ਚ ਸਭ ਤੋਂ ਵੱਡਾ ਚੱਕਰਵਾਤੀ ਤੂਫ਼ਾਨ ਦੱਸਿਆ ਜਾ ਰਿਹਾ ਹੈ। ਅਜਿਹੇ ਹਾਲਾਤ 'ਚ ਲੋਕਾਂ ਦੀ ਸੁਰੱਖਿਆ ਲਈ ਕੁਨੈਕਟਿਵਿਟੀ ਬਹੁਤ ਜ਼ਰੂਰੀ ਹੈ। ਚਾਹੇ ਉਹ ਆਪਣਿਆਂ ਬਾਰੇ ਜਾਣਕਾਰੀ ਲੈਣਾ ਹੋਵੇ ਜਾ ਮੌਸਮ ਦਾ ਪਤਾ ਲਾਉਣਾ ਹੋਵੇ।


  Jio ਤੇ Reliance Foundation ਨੇ ਪ੍ਰਭਾਵਿਤ ਖੇਤਰਾਂ ਚ ਸਾਰਿਆਂ ਲਈ ਬਿਨਾ ਰੋਕ ਸੰਪਰਕ ਬਣਾਏ ਰੱਖਣ ਲਈ ਖ਼ਾਸ ਪ੍ਰਬੰਧ ਕੀਤੇ ਹਨ। Jio ਬਿਜਲੀ ਦੀ ਘਾਟ ਕਾਰਨ ਆਏ ਨੈੱਟਵਰਕ ਇੰਫ੍ਰਾਸਟ੍ਰਕਚਰ ਦੇ ਡਾਊਨ ਨੂੰ ਘੱਟ ਕਰਨ ਲਈ ਕੰਮ ਕਰ ਰਿਹਾ ਹੈ।


  ਨਵੀਂ ਸਕੀਮ ਬਣਾ ਰਿਹਾ ਹੈ JIO


  ਤੂਫ਼ਾਨ ਫ਼ਾਨੀ ਕਰ ਕੇ ਤਬਾਹ ਹੋਏ ਨੈੱਟਵਰਕ ਨੋਡਸ ਨੂੰ ਠੀਕ ਕਰਨ ਲਈ JIO ਯੋਜਨਾ ਬਣਾ ਰਿਹਾ ਹੈ। ਕਿਸੇ ਵੀ ਅਚਾਨਕ ਪੈਦਾ ਹੋਈ ਸਥਿਤੀ ਤੋਂ ਨਜਿੱਠਣ ਲਈ ਡੀਜ਼ਲ ਜਾਂ ਹੋਰ ਬਾਲਣ ਨੂੰ ਜਾਮਾ ਕਰ ਕੇ ਰੱਖਿਆ ਜਾ ਰਿਹਾ ਹੈ। 27 ਅਪ੍ਰੈਲ 2019 ਤੋਂ ਰਿਲਾਇੰਸ ਫਾਊਡੇਸ਼ਨ ਡਿਜ਼ਾਸਟਰ ਰਿਲੀਫ ਲਈ ਕੰਮ ਕਰ ਰਹੀ ਹੈ।

  Jio ਨੇ ਮਹੱਤਵਪੂਰਨ ਸੂਚਨਾਵਾਂ ਦੂਰ ਦੂਰ ਤੱਕ ਪਹੁੰਚਾਉਣ ਲਈ ਆਪਣੀ ਡਿਜੀਟਲ ਸੇਵਾਵਾਂ ਦਿੱਤੀਆਂ ਨੇ।


  27 ਅਪ੍ਰੈਲ, 2019 ਤੋਂ Jio ਤਾਮਿਲਨਾਡੂ, ਅੰਧਰਾ ਪ੍ਰਦੇਸ਼, ਕੇਰਲ, ਪੱਛਮ ਬੰਗਾਲ, ਤੇ ਓਡੀਸ਼ਾ ਦੇ ਚੱਕਰਵਾਤ ਦੇ ਰਸਤੇ ਆਉਣ ਵਾਲੇ ਜ਼ਿਲਿਆਂ 'ਚ 2.5 ਲੱਖ ਮਛੇਰਿਆਂ ਤੇ ਕਿਸਾਨਾਂ ਨੂੰ ਤੂਫ਼ਾਨ ਤੋਂ ਸੁਚੇਤ ਕਰਨ ਲਈ ਅਲਰਟ ਦਿੰਦਾ ਰਿਹਾ ਹੈ। ਇਸ 'ਚ ਮੋਬਾਈਲ ਆਧਾਰਿਤ ਆਡੀਓ ਸਲਾਹ, ਵਟਸਅੱਪ, JioChat ਚੈਨਲ, ਕੇਬਲ ਟੀ ਵੀ ਸਕਰੋਲ, ਤੇ ਪ੍ਰਿੰਟ ਮੀਡੀਆ ਸ਼ਾਮਿਲ ਹਨ।


  ਇਸ ਹੈ ਰਿਲਾਇੰਸ ਫਾਊਡੇਸ਼ਨ ਦੀ ਹੈਲਪ ਲਾਈਨ


  ਰਿਲਾਇੰਸ ਫਾਊਡੇਸ਼ਨ ਹੈਲਪ ਲਾਈਨ : RF ਟੋਲ ਫ਼ਰੀ ਹੈਲਪ ਲਾਈਨ 1800 419 8800 ਜ਼ਰੀਏ 2,000 ਤੋਂ ਜ਼ਿਆਦਾ ਲੋਕਾਂ ਨੇ ਪੁੱਛਗਿੱਛ ਕੀਤੀ। ਫਾਊਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ, RF ਨਿਚੱਲੇ ਇਲਾਕਿਆਂ 'ਚ ਲੋਕਾਂ ਨੂੰ ਕੱਢ ਕੇ ਉਨ੍ਹਾਂ ਨੂੰ ਅਸਥਾਈ ਕੈਂਪ ਚ ਭੇਜਣ 'ਚ ਲੱਗਿਆ ਹੋਇਆ ਹੈ।


  2 ਮਈ ਨੂੰ ਆਂਧਰਾ ਪ੍ਰਦੇਸ਼ ਵਿੱਚ RF ਨੇ ਸਮੁੰਦਰੀ ਪੁਲਿਸ ਨਾਲ ਰਲ ਕੇ, ਸ਼੍ਰੀਨਾਕੁਲਮ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਰਹਿਣ ਵਾਲੇ 350 ਪਰਿਵਾਰਾਂ ਦੀ ਮਦਦ ਕੀਤੀ।


  RF ਮੁਲਾਜ਼ਮਾਂ ਨੇ 2 ਮਈ ਨੂੰ ਕਲੈਕਟਰ ਬਲੇਸ਼ਵਾਰ, ਓਡੀਸ਼ਾ ਵੱਲੋਂ ਕਰਾਈ ਗਈ ਮੀਟਿੰਗ ਚ ਭਾਗ ਲਿਆ ਤੇ ਇਸ ਗੱਲ ਦੀ ਚਰਚਾ ਕੀਤੀ ਕਿ RF ਡਿਜੀਟਲ ਪਲੇਟਫ਼ਾਰਮ ਪੋਸਟਾਂ ਰਾਹੀਂ ਕਿੱਦਾਂ ਮਦਦ ਕਰ ਸਕਦਾ ਹੈ।

  First published:

  Tags: Cyclone, Reliance