ਬੰਧਕ ਬਣਾ ਕੇ ਨਾਬਾਲਿਗਾ ਨਾਲ ਬਲਾਤਕਾਰ ਕਰਦਾ ਰਿਹਾ ਰਿਸ਼ਤੇਦਾਰ, ਪੁਲਿਸ ਨੇ 24ਵੇਂ ਦਿਨ ਛੁਡਵਾਇਆ

ਮਹਾਰਾਸ਼ਟਰ ’ਚ ਇਕ ਨਾਬਾਲਗ ਨੂੰ ਉਸ ਦੇ 32 ਸਾਲਾ ਰਿਸ਼ਤੇਦਾਰ ਤੋਂ ਰਿਹਾਅ ਕਰਵਾਇਆ ਗਿਆ ਹੈ। ਜਿਸ ਨੇ ਉਸ ਨੂੰ ਕਥਿਤ ਤੌਰ ਉਤੇ 24 ਦਿਨ ਤੱਕ ਕੈਦ ਕਰਕੇ ਹਵਸ ਦਾ ਸ਼ਿਕਾਰ ਬਣਾਇਆ।

ਬੰਧਕ ਬਣਾ ਕੇ ਨਾਬਾਲਿਗਾ ਨਾਲ ਬਲਾਤਕਾਰ ਕਰਦਾ ਰਿਹਾ ਰਿਸ਼ਤੇਦਾਰ, ਪੁਲਿਸ ਨੇ 24ਵੇਂ ਦਿਨ ਛੁਡਵਾਇਆ

ਬੰਧਕ ਬਣਾ ਕੇ ਨਾਬਾਲਿਗਾ ਨਾਲ ਬਲਾਤਕਾਰ ਕਰਦਾ ਰਿਹਾ ਰਿਸ਼ਤੇਦਾਰ, ਪੁਲਿਸ ਨੇ 24ਵੇਂ ਦਿਨ ਛੁਡਵਾਇਆ

 • Share this:
  ਮਹਾਰਾਸ਼ਟਰ ’ਚ ਇਕ ਨਾਬਾਲਗ ਨੂੰ ਉਸ ਦੇ 32 ਸਾਲਾ ਰਿਸ਼ਤੇਦਾਰ ਤੋਂ ਰਿਹਾਅ ਕਰਵਾਇਆ ਗਿਆ ਹੈ। ਜਿਸ ਨੇ ਉਸ ਨੂੰ ਕਥਿਤ ਤੌਰ ਉਤੇ 24 ਦਿਨ ਤੱਕ ਕੈਦ ਕਰਕੇ ਹਵਸ ਦਾ ਸ਼ਿਕਾਰ ਬਣਾਇਆ।

  ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਦੀ ਲੜਕੀ 14 ਜਨਵਰੀ ਤੋਂ ਲਾਪਤਾ ਸੀ। ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇੱਥੇ ਦੇ ਨੇੜੇ ਬੁਲਢਾਨਾ ਜਿਲ੍ਹੇ ਦੀ ਮੇਹਕਰ ਤਹਿਸੀਲ ਦੇ ਇਕ ਪਿੰਡ ’ਚ ਉਸ ਨੂੰ ਰੱਖਿਆ ਗਿਆ ਸੀ। ਜਦੋਂ ਥਾਂ ਦੀ ਜਾਣਕਾਰੀ ਪੁਲਿਸ ਨੂੰ ਲੱਗੀ ਤਾਂ ਮੁਲਜ਼ਮ ਉੱਥੋਂ ਲੜਕੀ ਨੂੰ ਨਾਲ ਲੈ ਕੇ ਭੱਜ ਗਿਆ। ਉਸ ਨੇ ਗ੍ਰਿਫਤਾਰੀ ਤੋਂ ਬੱਚਣ ਲਈ ਤੁਰੰਤ ਹੀ ਆਪਣਾ ਠਿਕਾਣਾ ਬਦਲ ਲਿਆ।

  ਪੁਲਿਸ ਨੇ ਇਹ ਵੀ ਦੱਸਿਆ ਕਿ 8 ਫਰਵਰੀ ਔਰੰਗਾਬਾਦ ’ਚ ਇਕ ਬੱਸ ਸਟੈਂਡ ਉਤੇ ਆਰੋਪੀ ਨੂੰ ਕਾਬੂ ਕਰ ਲਿਆ ਤੇ ਪੀੜਤ ਕੁੜੀ ਨੂੰ ਵੀ ਉਸ ਤੋਂ ਰਿਹਾਅ ਕਰਵਾ ਲਿਆ। ਪੀੜਤ ਲੜਕੀ ਨੇ ਪੁਲਿਸ ਨੂੰ ਕਿਹਾ ਕਿ ਮੁਲਜ਼ਮ ਨੇ ਉਸ ਨੂੰ ਇਕ ਕਮਰੇ ’ਚ ਬੰਦ ਕਰਕੇ ਰੱਖਿਆ ਹੋਇਆ ਸੀ ਤੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਨਾਲ ਹੀ ਪੀੜਤਾ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਕਿਤੇ ਜਾਂਦਾ ਸੀ ਤਾਂ ਕਮਰੇ ਦਾ ਤਾਲਾ ਲਗਾ ਕੇ ਜਾਂਦਾ ਸੀ। ਫਿਲਹਾਲ  ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  Published by:Gurwinder Singh
  First published: