• Home
  • »
  • News
  • »
  • national
  • »
  • RELIANCE AGM 2020 MUKESH AMBANI TO MAKE KEY ANNOUNCEMENTS TODAY

Reliance AGM 2020 : ਮੁਕੇਸ਼ ਅੰਬਾਨੀ ਅੱਜ ਪਹਿਲੀ ਵਾਰ ਸ਼ੇਅਰ ਧਾਰਕਾਂ ਨੂੰ ਸੰਬੋਧਿਤ ਕਰਨਗੇ

RIL ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਪਹਿਲੀ ਵਾਰ ਇਕ ਵਰਚੁਅਲ ਪਲੇਟਫਾਰਮ ਰਾਹੀਂ 100,000 ਸ਼ੇਅਰ ਧਾਰਕਾਂ ਨੂੰ ਸੰਬੋਧਿਤ ਕਰਨਗੇ। JioMeet ਨਾਮ ਦਾ ਇਹ ਵਰਚੁਅਲ ਪਲੇਟਫਾਰਮ ਕੁਝ ਦਿਨ ਪਹਿਲਾਂ ਲਾਂਚ ਕੀਤਾ ਗਿਆ ਸੀ। ਇਹ ਪਹਿਲਾ ਵਰਚੁਅਲ ਪਲੇਟਫਾਰਮ ਹੈ ਜੋ ਇਕੋ ਸਮੇਂ 500 ਸਥਾਨਾਂ ਤੋਂ ਲੌਗ ਕੀਤਾ ਜਾ ਸਕਦਾ ਹੈ।

Reliance AGM 2020 : ਮੁਕੇਸ਼ ਅੰਬਾਨੀ ਅੱਜ ਪਹਿਲੀ ਵਾਰ ਸ਼ੇਅਰ ਧਾਰਕਾਂ ਨੂੰ ਸੰਬੋਧਿਤ ਕਰਨਗੇ

Reliance AGM 2020 : ਮੁਕੇਸ਼ ਅੰਬਾਨੀ ਅੱਜ ਪਹਿਲੀ ਵਾਰ ਸ਼ੇਅਰ ਧਾਰਕਾਂ ਨੂੰ ਸੰਬੋਧਿਤ ਕਰਨਗੇ

  • Share this:
    RIL ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਪਹਿਲੀ ਵਾਰ ਇਕ ਵਰਚੁਅਲ ਪਲੇਟਫਾਰਮ ਰਾਹੀਂ 100,000 ਸ਼ੇਅਰ ਧਾਰਕਾਂ ਨੂੰ ਸੰਬੋਧਿਤ ਕਰਨਗੇ। JioMeet ਨਾਮ ਦਾ ਇਹ ਵਰਚੁਅਲ ਪਲੇਟਫਾਰਮ ਕੁਝ ਦਿਨ ਪਹਿਲਾਂ ਲਾਂਚ ਕੀਤਾ ਗਿਆ ਸੀ। ਇਹ ਪਹਿਲਾ ਵਰਚੁਅਲ ਪਲੇਟਫਾਰਮ ਹੈ ਜੋ ਇਕੋ ਸਮੇਂ 500 ਸਥਾਨਾਂ ਤੋਂ ਲੌਗ ਕੀਤਾ ਜਾ ਸਕਦਾ ਹੈ।

    ਆਰਆਈਐਲ ਦੇ ਚੇਅਰਮੈਨ ਅੱਜ ਜੀਓ ਪਲੇਟਫਾਰਮਜ਼ ਦੀ ਸੂਚੀ ਬਣਾਉਣ ਬਾਰੇ ਵੀ ਜਾਣਕਾਰੀ ਦੇ ਸਕਦੇ ਹਨ। ਇਸਦੇ ਨਾਲ ਜਿਓ ਫਾਈਬਰ ਨੂੰ ਲੈ ਕੇ ਘੋਸ਼ਣਾ ਵੀ ਕੀਤੀ ਜਾ ਸਕਦੀ ਹੈ। ਮੁਕੇਸ਼ ਅੰਬਾਨੀ AGM ਵਿਚ 5G 'ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰ ਸਕਦੇ ਹਨ। ਇਸਦੇ ਨਾਲ ਹੀ ਰਿਟੇਲ ਕਾਰੋਬਾਰ ਲਈ ਇੱਕ ਈ-ਕਾਮਰਸ ਯੋਜਨਾ 'ਤੇ ਗੱਲ ਹੋ ਸਕਦੀ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਜੀਓ ਪੇਮੈਂਟ ਬੈਂਕ ਬਾਰੇ ਵੀ ਜਾਣਕਾਰੀ ਵੀ ਏਜੀਐਮ ਵਿਚ ਦਿੱਤੀ ਜਾ ਸਕਦੀ ਹੈ।

    ਅੱਜ ਦੀ ਏਜੀਐਮ ਵਿੱਚ, ਮੁੱਲ ਵਧਾਏ ਉਤਪਾਦਾਂ ਨੂੰ ਬਣਾਉਣ ਲਈ ਊਰਜਾ ਦੇ ਕਣਾਂ ਨੂੰ ਕਾਰਬਨ ਮੁਕਤ ਬਣਾਉਣ ਦੀ ਕੰਪਨੀ ਦੀ ਯੋਜਨਾ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਅਜਿਹੇ ਉਤਪਾਦ ਕਾਰਬਨ ਦੇ ਨਿਕਾਸ ਦਾ ਕਾਰਨ ਨਹੀਂ ਬਣਨਗੇ। ਮਾਹਰ ਇਹ ਵੀ ਭਵਿੱਖਬਾਣੀ ਕਰਦੇ ਹਨ ਕਿ ਅੱਜ ਦੇ ਏਜੀਐਮ ਵਿੱਚ, ਕਾਰੋਨਾ ਰਣਨੀਤੀਆਂ ਅਤੇ ਕੰਪਨੀ ਦੀਆਂ ਸੰਪੱਤੀਆਂ ਦੇ ਮੁਦਰੀਕਰਨ ਬਾਰੇ ਕੋਰੋਨਾ ਅਵਧੀ ਦੇ ਬਾਅਦ ਵੀ ਜਾਣਕਾਰੀ ਦਿੱਤੀ ਜਾਏਗੀ।
    ਦੱਸਣਯੋਗ ਹੈ ਕਿ 22 ਅਪ੍ਰੈਲ ਤੋਂ 12 ਜੁਲਾਈ ਤੱਕ ਰਿਲਾਇੰਸ ਇੰਡਸਟਰੀਜ਼ ਦੇ ਡਿਜੀਟਲ ਆਰਮ ਆਰ-ਜੀਓ(R-Jio )ਪਲੇਟਫਾਰਮ ਵਿਚ ਕੁੱਲ 25.24 ਪ੍ਰਤੀਸ਼ਤ ਹਿੱਸੇਦਾਰੀ ਦੀ ਵਿਕਰੀ ਤੋਂ ਕੰਪਨੀ ਨੂੰ 1,18,318.45 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਆਪਣੇ ਮੌਜੂਦਾ ਸ਼ੇਅਰ ਧਾਰਕਾਂ ਨੂੰ ਰਾਈਟ ਈਸ਼ੂ ਜਾਰੀ ਕਰਕੇ 53,124 ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਨੇ ਐਨਰਜੀ ਅਤੇ ਪ੍ਰਚੂਨ ਕਾਰੋਬਾਰਾਂ ਵਿਚ ਹਿੱਸੇਦਾਰੀ ਵੇਚ ਕੇ ਕੰਪਨੀ ਨੇ 7,000 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਸਭ ਦੇ ਕਾਰਨ, ਕੰਪਨੀ ਆਪਣੇ ਦੱਸੇ ਟੀਚੇ ਤੋਂ ਪਹਿਲਾਂ ਕਰਜ਼ਾ ਮੁਕਤ ਹੋ ਗਈ ਹੈ।
    Published by:Ashish Sharma
    First published: