• Home
 • »
 • News
 • »
 • national
 • »
 • RELIANCE FOUNDATION ANNOUNCES GRANTS FOR WOMEN CONNECT CHALLENGE INDIA KS

Women Connect Challenge India: ਰਿਲਾਇੰਸ ਫ਼ਾਊਂਡੇਸ਼ਨ ਨੇ ਵੂਮੈਨ ਕੁਨੈਕਟ ਚੈਲੰਜ ਇੰਡੀਆ ਦੀਆਂ ਗ੍ਰਾਂਟਸ ਦਾ ਕੀਤਾ ਐਲਾਨ

ਵੂਮੈਨ ਕੁਨੈਕਟ ਚੈਲੇਂਜ ਇੰਡੀਆ ਅਗਸਤ 2020 ਵਿੱਚ ਲਾਂਚ ਕੀਤਾ ਗਿਆ ਸੀ। 180 ਤੋਂ ਵੱਧ ਅਰਜ਼ੀਆਂ ਵਿੱਚੋਂ 10 ਕੰਪਨੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚੋਂ ਹਰੇਕ ਨੂੰ 12 ਤੋਂ 15 ਮਹੀਨਿਆਂ ਦੀ ਮਿਆਦ ਲਈ 75 ਲੱਖ ਰੁਪਏ ਤੋਂ 1 ਕਰੋੜ ਰੁਪਏ (100,000-135,000 ਅਮਰੀਕੀ ਡਾਲਰ) ਦੀ ਗ੍ਰਾਂਟਾਂ ਦਿੱਤੀਆਂ ਗਈਆਂ ਹਨ।

 • Share this:
  Women Connect Challenge India: 'ਵੂਮੈਨ ਕੁਨੈਕਟ ਚੈਲੇਂਜ ਇੰਡੀਆ' ਵੱਲੋਂ ਭਾਰਤ ਭਰ ਵਿੱਚ ਕੁੱਲ 10 ਸੰਸਥਾਵਾਂ ਨੂੰ ਗ੍ਰਾਂਟ ਵਜੋਂ ਚੁਣਿਆ ਗਿਆ ਹੈ। ਰਿਲਾਇੰਸ ਫ਼ਾਊਂਡੇਸ਼ਨ ਅਤੇ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਏਡ (USAID) ਨੇ ਇਹ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਪ੍ਰੋਗਰਾਮ ਰਾਹੀਂ ਲਿੰਗ ਅਧਾਰਤ ਡਿਜੀਟਲ ਭੇਦਭਾਵ ਦਾ ਮੁਕਾਬਲਾ ਕਰਨ ਲਈ 11 ਕਰੋੜ ($ 1.5 ਮਿਲੀਅਨ ਤੋਂ ਵੱਧ) ਦੀ ਵਰਤੋਂ ਕੀਤੀ ਜਾਵੇਗੀ। ਇਸ ਵਿੱਚ ਰਿਲਾਇੰਸ ਫਾਊਂਡੇਸ਼ਨ 8.5 ਕਰੋੜ ਰੁਪਏ (1.1 ਮਿਲੀਅਨ ਡਾਲਰ ਤੋਂ ਵੱਧ) ਮੁਹੱਈਆ ਕਰਵਾਏਗੀ। ਇਹ ਰਕਮ ਉਨ੍ਹਾਂ ਪ੍ਰੋਜੈਕਟਾਂ 'ਤੇ ਖਰਚ ਕੀਤੀ ਜਾਵੇਗੀ, ਜਿਹੜੀ ਲਿੰਗ-ਅਧਾਰਤ ਡਿਜੀਟਲ ਭੇਦਭਾਵ ਨੂੰ ਖਤਮ ਕਰਨ ਲਈ ਵੱਖ-ਵੱਖ ਨਵੀਨਤਾਕਾਰੀ ਹੱਲ ਤਿਆਰ ਕਰਦੇ ਹਨ। 17 ਰਾਜਾਂ ਦੀਆਂ 3 ਲੱਖ ਤੋਂ ਵੱਧ ਔਰਤਾਂ ਅਤੇ ਲੜਕੀਆਂ ਨੂੰ ਇਸ ਪ੍ਰੋਗਰਾਮ ਦਾ ਲਾਭ ਮਿਲੇਗਾ। ਇਸਦਾ ਉਦੇਸ਼ ਤਕਨੀਕ ਰਾਹੀਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਵਧਾਉਣਾ ਹੈ।

  ਇਸ ਮੌਕੇ ਬੋਲਦਿਆਂ, ਰਿਲਾਇੰਸ ਫ਼ਾਊਂਡੇਸ਼ਨ ਦੀ ਸੰਸਥਾਪਕ ਚੇਅਰਪਰਸਨ ਨੀਤਾ ਐਮ. ਅੰਬਾਨੀ ਨੇ ਕਿਹਾ, “ਸਾਡਾ ਟੀਚਾ ਹਰ ਜੀਵਨ ਸ਼ੈਲੀ ਵਿੱਚ ਔਰਤਾਂ ਨੂੰ ਸਮਰੱਥ ਬਣਾਉਣਾ ਹੈ। ਜਦੋਂ ਅਸੀਂ ਜੀਓ ਲਾਂਚ ਕੀਤਾ ਸੀ, ਅਸੀਂ ਇੱਕ ਕ੍ਰਾਂਤੀ ਦਾ ਸੁਪਨਾ ਦੇਖਿਆ ਸੀ, ਜੋ ਬਰਾਬਰ ਦੇ ਮੌਕੇ ਪੈਦਾ ਕਰੇਗਾ। ਜੀਓ, ਜ਼ਰੀਏ ਅਸੀਂ ਆਪਣੇ ਦੇਸ਼ ਭਰ ਵਿੱਚ ਕਿਫਾਇਤੀ ਕੀਮਤਾਂ 'ਤੇ ਸੰਪਰਕ ਪ੍ਰਦਾਨ ਕਰਨ ਦੇ ਯੋਗ ਹਾਂ। ਰਿਲਾਇੰਸ ਫ਼ਾਊਂਡੇਸ਼ਨ ਭਾਰਤ ਵਿੱਚ ਲਿੰਗ ਅਧਾਰਤ ਡਿਜੀਟਲ ਭੇਦਭਾਵ ਨੂੰ ਖਤਮ ਕਰਨ ਲਈ ਯੂਐਸਏਆਈਡੀ ਦੇ ਨਾਲ ਕੰਮ ਕਰ ਰਹੀ ਹੈ। ਤਕਨਾਲੋਜੀ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਦੂਰ ਕਰਨ ਦਾ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਵੂਮੈਨ ਕਨੈਕਟ ਚੈਲੇਂਜ ਇੰਡੀਆ ਦੀਆਂ ਦਸ ਜੇਤੂਆਂ ਨੂੰ ਮੈਂ ਵਧਾਈ ਦਿੰਦੀ ਹਾਂ ਅਤੇ ਅਸੀਂ ਉਨ੍ਹਾਂ ਨੂੰ ਇਸ ਪਰਿਵਰਤਨ ਯਾਤਰਾ 'ਤੇ ਇਕੱਠੇ ਕੰਮ ਕਰਨ ਦਾ ਸੱਦਾ ਦਿੰਦੀ ਹਾਂ।

  ਅਨੂਦੀਪ ਫ਼ਾਊਂਡੇਸ਼ਨ, ਬੇਅਰਫੁਟ ਕਾਲਜ ਇੰਟਰਨੈਸ਼ਨਲ, ਸੈਂਟਰ ਫਾਰ ਯੂਥ ਐਂਡ ਸੋਸ਼ਲ ਡਿਵੈਲਪਮੈਂਟ, ਫ੍ਰੈਂਡਸ ਆਫ਼ ਵੂਮੈਨਸ ਵਰਲਡ ਬੈਂਕਿੰਗ, ਨੰਦੀ ਫ਼ਾਊਂਡੇਸ਼ਨ, ਪ੍ਰੋਫੈਸ਼ਨਲ ਅਸਿਸਟੈਂਸ ਫਾਰ ਡਿਵੈਲਪਮੈਂਟ ਐਕਸ਼ਨ, ਸੋਸਾਇਟੀ ਫਾਰ ਡਿਵੈਲਪਮੈਂਟ ਅਲਟਰਨੇਟਿਵਜ਼, ਸੋਲਿਡਾਰਿਡ ਰੀਜਨਲ ਐਕਸਪਰਟਾਈਜ਼ ਸੈਂਟਰ, ਟੀਐਨਐਸ ਡਿਵੈਲਪਮੈਂਟ ਇਨ੍ਹਾਂ ਸੰਸਥਾਵਾਂ ਵਿੱਚ ਹੈ। ਇਹ ਸੰਸਥਾਵਾਂ ਮਹਿਲਾ ਕਿਸਾਨਾਂ, ਉੱਦਮੀਆਂ, ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਲਿੰਗ-ਅਧਾਰਤ ਡਿਜੀਟਲ ਪਾੜੇ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਗੀਆਂ।

  ਨੀਤਾ ਅੰਬਾਨੀ ਨੇ ਵੂਮੈਨ ਕੁਨੈਕਟ ਇੰਡੀਆ ਚੈਲੰਜ 'ਤੇ ਕਿਹਾ।
  ਨੀਤਾ ਅੰਬਾਨੀ ਨੇ ਵੂਮੈਨ ਕੁਨੈਕਟ ਇੰਡੀਆ ਚੈਲੰਜ 'ਤੇ ਕਿਹਾ।


  ਜ਼ਿਕਰਯੋਗ ਹੈ ਕਿ ਵੂਮੈਨ ਕੁਨੈਕਟ ਚੈਲੇਂਜ ਇੰਡੀਆ ਅਗਸਤ 2020 ਵਿੱਚ ਲਾਂਚ ਕੀਤਾ ਗਿਆ ਸੀ। 180 ਤੋਂ ਵੱਧ ਅਰਜ਼ੀਆਂ ਵਿੱਚੋਂ 10 ਕੰਪਨੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚੋਂ ਹਰੇਕ ਨੂੰ 12 ਤੋਂ 15 ਮਹੀਨਿਆਂ ਦੀ ਮਿਆਦ ਲਈ 75 ਲੱਖ ਰੁਪਏ ਤੋਂ 1 ਕਰੋੜ ਰੁਪਏ (100,000-135,000 ਅਮਰੀਕੀ ਡਾਲਰ) ਦੀ ਗ੍ਰਾਂਟਾਂ ਦਿੱਤੀਆਂ ਗਈਆਂ ਹਨ। ਜਨਵਰੀ 2021 ਵਿੱਚ ਯੂਐਸਏਆਈਡੀ ਅਤੇ ਰਿਲਾਇੰਸ ਫ਼ਾਊਂਡੇਸ਼ਨ ਨੇ ਸਾਂਝੇ ਤੌਰ 'ਤੇ ਸਾਲਵਰਸ ਸਿੰਪੋਜ਼ੀਅਮ ਦਾ ਆਯੋਜਨ ਕੀਤਾ। ਸੈਮੀ ਫਾਈਨਲਿਸਟ ਅਤੇ ਸੰਬੰਧਤ ਖੇਤਰਾਂ ਦੇ ਮਾਹਰਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕੀਤਾ ਗਿਆ ਸੀ।
  Published by:Krishan Sharma
  First published:
  Advertisement
  Advertisement