Home /News /national /

ਕੋਰੋਨਾ ਨਾਲ ਜੂਝ ਰਹੇ ਰਾਜਾਂ ਨੂੰ ਰੋਜਾਨਾ 700 ਟਨ ਆਕਸੀਜਨ ਦੀ ਮੁਫਤ ਸਪਲਾਈ ਕਰ ਰਿਹੈ ਰਿਲਾਇੰਸ

ਕੋਰੋਨਾ ਨਾਲ ਜੂਝ ਰਹੇ ਰਾਜਾਂ ਨੂੰ ਰੋਜਾਨਾ 700 ਟਨ ਆਕਸੀਜਨ ਦੀ ਮੁਫਤ ਸਪਲਾਈ ਕਰ ਰਿਹੈ ਰਿਲਾਇੰਸ

  • Share this:

ਰਿਲਾਇੰਸ ਇੰਡਸਟਰੀਜ਼ ਲਿਮਟਿਡ ਆਪਣੀ ਜਾਮਨਗਰ ਦੀ ਤੇਲ ਰਿਫਾਇਨਰੀ ਤੋਂ ਪ੍ਰਤੀ ਦਿਨ 700 ਟਨ ਤੋਂ ਵੱਧ ਮੈਡੀਕਲ-ਗਰੇਡ ਆਕਸੀਜਨ (medical-grade oxygen) ਦਾ ਉਤਪਾਦਨ ਕਰ ਰਿਹਾ ਹੈ। ਇਹ ਆਕਸੀਜਨ ਕੋਵਿਡ -19 ਨਾਲ ਸਭ ਤੋਂ ਵੱਧ ਪ੍ਰਭਾਵਤ ਰਾਜਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ।

ਕੋਰੋਨਾ ਕਾਰਨ ਦੇਸ਼ ਵਿੱਚ ਆਕਸੀਜਨ ਦੀ ਭਾਰੀ ਖਪਤ ਦੇ ਮੱਦੇਨਜ਼ਰ ਰਿਲਾਇੰਸ ਨੇ ਵਧੇਰੇ ਆਕਸੀਜਨ ਪੈਦਾ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਰਿਲਾਇੰਸ ਨੂੰ ਆਪਣੇ ਉਤਪਾਦਨ ਦੇ ਤਰੀਕਿਆਂ ਨੂੰ ਵੀ ਬਦਲਣਾ ਪਿਆ। ਗੁਜਰਾਤ ਵਿਚ ਕੰਪਨੀ ਦੀ ਜਾਮਨਗਰ ਰਿਫਾਇਨਰੀ ਨੇ ਸ਼ੁਰੂਆਤ ਵਿਚ 100 ਟਨ ਮੈਡੀਕਲ-ਗਰੇਡ ਆਕਸੀਜਨ ਦਾ ਉਤਪਾਦਨ ਕੀਤਾ, ਜਿਸ ਨੂੰ ਜਲਦੀ ਹੀ 700 ਟਨ ਉਤੇ ਕਰ ਦਿੱਤਾ ਗਿਆ।

ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਨੂੰ ਦਿੱਤੀ ਜਾ ਰਹੀ ਸਪਲਾਈ ਤੋਂ ਗੰਭੀਰ ਰੂਪ ਨਾਲ ਬਿਮਾਰ 70,000 ਤੋਂ ਵੱਧ ਮਰੀਜ਼ਾਂ ਨੂੰ ਹਰ ਰੋਜ਼ ਰਾਹਤ ਮਿਲੇਗੀ, ਜਿਹੜੇ ਕੋਰੋਨਾ ਦੀ ਲਾਗ ਨਾਲ ਜੂਝ ਰਹੇ ਹਨ। ਜਲਦੀ ਹੀ ਕੰਪਨੀ ਮੈਡੀਕਲ ਗ੍ਰੇਡ ਆਕਸੀਜਨ ਉਤਪਾਦਨ ਦੀ ਸਮਰੱਥਾ ਨੂੰ ਵਧਾ ਕੇ 1000 ਟਨ ਕਰਨ ਦੀ ਯੋਜਨਾ ਬਣਾ ਰਹੀ ਹੈ।

ਰਿਲਾਇੰਸ ਦੀ ਜਾਮਨਗਰ ਰਿਫਾਇਨਰੀ ਕੱਚੇ ਤੇਲ ਤੋਂ ਡੀਜ਼ਲ, ਪੈਟਰੋਲ ਅਤੇ ਜੈੱਟ ਬਾਲਣ ਵਰਗੇ ਉਤਪਾਦ ਬਣਾਉਂਦੀ ਹੈ। ਮੈਡੀਕਲ-ਗ੍ਰੇਡ ਆਕਸੀਜਨ ਦਾ ਉਤਪਾਦਨ ਇੱਥੇ ਨਹੀਂ ਹੁੰਦਾ, ਪਰ ਕੋਰੋਨੋਵਾਇਰਸ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਅਤੇ ਆਕਸੀਜਨ ਦੀ ਮੰਗ ਦੇ ਮੱਦੇਨਜ਼ਰ ਰਿਲਾਇੰਸ ਨੇ ਅਜਿਹੀ ਮਸ਼ੀਨਰੀ ਲਗਾਈ ਹੈ ਜਿਸ ਨਾਲ ਮੈਡੀਕਲ-ਗਰੇਡ ਆਕਸੀਜਨ ਪੈਦਾ ਕਰਨਾ ਸੰਭਵ ਹੋ ਗਿਆ ਹੈ।

ਮੈਡੀਕਲ ਗ੍ਰੇਡ ਆਕਸੀਜਨ ਬਣਾਉਣ ਲਈ ਉਦਯੋਗਿਕ ਆਕਸੀਜਨ ਬਣਾਉਣ ਦੀਆਂ ਸਹੂਲਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਰ ਦਿਨ ਭਾਰਤ ਭਰ ਦੇ ਰਾਜਾਂ ਨੂੰ ਤਕਰੀਬਨ 700 ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।

ਇਸ ਨਾਲ ਰੋਜ਼ਾਨਾ 70,000 ਤੋਂ ਵੱਧ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਨੂੰ ਰਾਹਤ ਮਿਲੇਗੀ। ਆਕਸੀਜਨ ਨੂੰ ਵਿਸ਼ੇਸ਼ ਟੈਂਕਰਾਂ ਵਿਚ ਮਾਈਨਸ 183 ਡਿਗਰੀ ਸੈਲਸੀਅਸ ਉਤੇ ਢੋਇਆ ਜਾ ਰਿਹਾ ਹੈ। ਆਵਾਜਾਈ ਖਰਚੇ ਸਮੇਤ ਰਾਜ ਸਰਕਾਰਾਂ ਨੂੰ ਬਿਨਾਂ ਕਿਸੇ ਕੀਮਤ ਦੇ ਆਕਸੀਜਨ ਦਿੱਤੀ ਜਾ ਰਹੀ ਹੈ। ਇਹ ਕੰਪਨੀ ਦੀ ਸੀਐਸਆਰ ਪਹਿਲਕਦਮੀ ਦਾ ਇਕ ਹਿੱਸਾ ਹੈ।

Published by:Gurwinder Singh
First published:

Tags: Coronavirus, Oxygen, Reliance, Reliance industries, Reliance Jio