• Home
  • »
  • News
  • »
  • national
  • »
  • RELIANCE INDUSTRIES BECOMES THE FIRST INDIAN COMPANY TO HIT MARKET CAP OF 200 BILLION DOLLAR

200 ਅਰਬ ਡਾਲਰ ਮਾਰਕੀਟ ਕੈਪ ਛੂਹਣ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣੀ RIL, ਸ਼ੇਅਰ ਰਿਕਾਰਡ ਨਵੀਂ ਸ਼ਿਖਰ ‘ਤੇ

ਰਿਲਾਇੰਸ ਇੰਡਸਟਰੀਜ਼ ਅੱਜ 200 ਅਰਬ ਡਾਲਰ (ਲਗਭਗ 15 ਲੱਖ ਕਰੋੜ ਰੁਪਏ) ਦੀ ਮਾਰਕੀਟ ਕੈਪ ਨੂੰ ਛੂਹਣ ਵਾਲੀ ਭਾਰਤ ਦੀ ਪਹਿਲੀ ਕੰਪਨੀ ਬਣ ਗਈ। ਆਰਆਈਐਲ ਦੇ ਸ਼ੇਅਰਾਂ ਨੇ ਵੀਰਵਾਰ ਨੂੰ ਕਾਰੋਬਾਰ ਦੌਰਾਨ ਇੱਕ ਨਵਾਂ ਰਿਕਾਰਡ ਕਾਇਮ ਕੀਤਾ

 ਆਰਆਈਐਲ ਦੇ ਸ਼ੇਅਰ ਨਵੀਂ ਰਿਕਾਰਡ ਸ਼ਿਖਰ ਉਤੇ

ਆਰਆਈਐਲ ਦੇ ਸ਼ੇਅਰ ਨਵੀਂ ਰਿਕਾਰਡ ਸ਼ਿਖਰ ਉਤੇ

  • Share this:
    ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਵੀਰਵਾਰ ਨੂੰ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਅੱਜ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ 200 ਬਿਲੀਅਨ ਡਾਲਰ (ਲਗਭਗ 15 ਲੱਖ ਕਰੋੜ ਰੁਪਏ) ਦੀ ਮਾਰਕੀਟ ਕੈਪ ਨੂੰ ਛੂਹਿਆ ਹੈ। RIL ਦੇ ਸਟਾਕ ਨੇ ਵੀਰਵਾਰ ਨੂੰ ਕਾਰੋਬਾਰ ਦੌਰਾਨ ਇਕ ਨਵਾਂ ਰਿਕਾਰਡ ਕਾਇਮ ਕੀਤਾ। ਬੀਐਸਈ ਉਤੇ ਆਰਆਈਐਲ ਦੇ ਸ਼ੇਅਰ 8.45% ਦੇ ਵਾਧੇ ਨਾਲ 2,343.90 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਏ। ਸ਼ੇਅਰ ਵਿਚ ਤੇਜ਼ੀ ਨਾਲ ਮਾਰਕੀਟ ਕੈਪ 200 ਅਰਬ ਡਾਲਰ ਨੂੰ ਪਾਰ ਕਰ ਗਈ।

    ਸਿਲਵਰ ਲੇਕ ਰਿਲਾਇੰਸ ਰਿਟੇਲ 'ਚ 1.75% ਦੀ ਹਿੱਸੇਦਾਰੀ ਖਰੀਦੇਗੀ

    ਰਿਲਾਇੰਸ ਰਿਟੇਲ 'ਚ ਅਮਰੀਕੀ ਕੰਪਨੀ ਨੇ ਹਿੱਸੇਦਾਰੀ ਖਰੀਦ ਦੀ ਘੋਸ਼ਣਾ ਕਰਨ ਤੋਂ ਬਾਅਦ ਆਰਆਈਐਲ ਦੇ ਸ਼ੇਅਰਾਂ 'ਚ ਵਾਧਾ ਹੋਇਆ ਅਤੇ ਸਟਾਕ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਰਿਲਾਇੰਸ ਜਿਓ ਤੋਂ ਬਾਅਦ ਹੁਣ ਸਿਲਵਰ ਲੇਕ ਰਿਲਾਇੰਸ ਰਿਟੇਲ 'ਚ ਵੱਡੀ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਪ੍ਰਾਈਵੇਟ ਇਕਵਿਟੀ ਫਰਮ 7500 ਕਰੋੜ ਰੁਪਏ ਵਿਚ 1.75 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੇਗੀ। ਇਸ ਤੋਂ ਪਹਿਲਾਂ ਅਮਰੀਕੀ ਇਕਵਿਟੀ ਫਰਮ ਸਿਲਵਰ ਲੇਕ ਨੇ ਵੀ ਜਿਓ ਪਲੇਟਫਾਰਮਸ ਵਿੱਚ 2.08% ਦੀ ਹਿੱਸੇਦਾਰੀ ਖਰੀਦੀ ਹੈ।

    ਮਾਰਕੀਟ ਕੈਪ 200 ਅਰਬ ਡਾਲਰ ਨੂੰ ਪਾਰ ਕਰ ਗਈ

    ਵੀਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 8.45 ਪ੍ਰਤੀਸ਼ਤ ਵਧਿਆ ਅਤੇ ਸ਼ੇਅਰ 2,343.90 ਰੁਪਏ ਦੀ ਨਵੀਂ ਕੀਮਤ 'ਤੇ ਪਹੁੰਚ ਗਿਆ। ਕੰਪਨੀ ਦੀ ਮਾਰਕੀਟ ਕੈਪ ਤੇਜ਼ੀ ਨਾਲ 14,84,634 ਕਰੋੜ ਰੁਪਏ ਜਾਂ 202 ਅਰਬ ਡਾਲਰ 'ਤੇ ਪਹੁੰਚ ਗਈ। ਇਹ ਅਗਲੀ ਸਭ ਤੋਂ ਵੱਡੀ ਆਈਟੀ ਫਰਮ, ਟੀਸੀਐਸ ਦੇ ਆਕਾਰ ਤੋਂ ਲਗਭਗ ਦੁੱਗਣੀ ਹੈ, ਜਿਸਦੀ ਕੀਮਤ 119 ਅਰਬ ਡਾਲਰ ਹੈ।
    Published by:Ashish Sharma
    First published: