• Home
 • »
 • News
 • »
 • national
 • »
 • RELIANCE INDUSTRIES BUYS NETMEDS SETS UP HOT EPHARMACY CONTEST WITH AMAZON AS

ਰਿਲਾਇੰਸ ਨੇ ਖ਼ਰੀਦਿਆ ਨੈੱਟਮੇਡਸ, ਈ ਫ਼ਾਰਮੇਸੀ ਦੇ ਖ਼ੇਤਰ ਵਿੱਚ Amazon ਨੂੰ ਦਿੱਤੀ ਟੱਕਰ

ਰਿਲਾਇੰਸ ਵੱਲੋਂ ਨੈੱਟਮੇਡਸ ਖ਼ਰੀਦਣ ਨਾਲ ਰਿਆਇੰਸ ਜੀਓ ਨੇ ਈ ਕਾਮਰਸ ਦੇ ਨਵੇਂ ਖ਼ੇਤਰ ਵਿੱਚ ਕਦਮ ਲਿਆ ਹੈ ਜਿਸਦੀ ਮੰਗ, ਜੀਓ ਦੇ ਆਨਲਾਈਨ ਕਰਿਆਨੇ ਪਲੇਟਫ਼ਾਰਮ ਜੀਓ ਮਾਰਟ ਦੇ ਨਾਲ ਨਾਲ, ਕੋਰੋਨਾ ਵਾਇਰਸ ਕਰਕੇ ਬਹੁਤ ਵਧੀ ਹੈ।

ਰਿਲਾਇੰਸ ਨੇ ਖ਼ਰੀਦਿਆ ਨੈੱਟਮੇਡਸ, ਈ ਫ਼ਾਰਮੇਸੀ ਦੇ ਖ਼ੇਤਰ ਵਿੱਚ Amazon ਨੂੰ ਦਿੱਤੀ ਟੱਕਰ

ਰਿਲਾਇੰਸ ਨੇ ਖ਼ਰੀਦਿਆ ਨੈੱਟਮੇਡਸ, ਈ ਫ਼ਾਰਮੇਸੀ ਦੇ ਖ਼ੇਤਰ ਵਿੱਚ Amazon ਨੂੰ ਦਿੱਤੀ ਟੱਕਰ

 • Share this:
  ਰਿਲਾਇੰਸ ਵੱਲੋਂ ਨੈੱਟਮੇਡਸ ਖ਼ਰੀਦਣ ਨਾਲ ਰਿਆਇੰਸ ਜੀਓ ਨੇ ਈ ਕਾਮਰਸ ਦੇ ਨਵੇਂ ਖ਼ੇਤਰ ਵਿੱਚ ਕਦਮ ਲਿਆ ਹੈ ਜਿਸਦੀ ਮੰਗ, ਜੀਓ ਦੇ ਆਨਲਾਈਨ ਕਰਿਆਨੇ ਪਲੇਟਫ਼ਾਰਮ ਜੀਓ ਮਾਰਟ ਦੇ ਨਾਲ ਨਾਲ, ਕੋਰੋਨਾ ਵਾਇਰਸ ਕਰਕੇ ਬਹੁਤ ਵਧੀ ਹੈ।

  ਰਿਲਾਇੰਸ ਇੰਡਸਟਰੀ ਨੇ 18 ਅਗਸਤ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੰਪਨੀ ਨੇ ਆਨਲਾਈਨ ਫ਼ਾਰਮੇਸੀ ਨੈੱਟਮੇਡਸ (Netmeds) ਵਿੱਚ 60 ਫ਼ੀਸਦੀ ਹਿੱਸੇਦਾਰੀ ਖ਼ਰੀਦ ਲਈ ਹੈ। 620 ਕਰੋੜ ਰੁਪਏ ਦੀ ਇਸ ਡੀਲ ਨਾਲ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਨੇ ਇਸ ਖੇਤਰ ਵਿੱਚ ਐਮਾਜ਼ਾਨ ਨਾਲ ਮੁਕਾਬਲੇ ਵਿੱਚ ਆ ਗਿਆ ਹੈ। ਇਸ ਡੀਲ ਵਿੱਚ ਨੈੱਟ ਮੇਡਸ ਦੀ ਕੀਮਤ 1000 ਕਰੋੜ ਤੱਕ ਮੰਨੀ ਗਈ ਹੈ।

  ਰਿਲਾਇੰਸ ਨੇ ਖ਼ਰੀਦਿਆ ਨੈੱਟਮੇਡਸ, ਈ ਫ਼ਾਰਮੇਸੀ ਦੇ ਖ਼ੇਤਰ ਵਿੱਚ Amazon ਨੂੰ ਦਿੱਤੀ ਟੱਕਰ

  ਰਿਲਾਇੰਸ ਵੱਲੋਂ ਨੈੱਟਮੇਡਸ ਖ਼ਰੀਦਣ ਨਾਲ ਰਿਆਇੰਸ ਜੀਓ ਨੇ ਈ ਕਾਮਰਸ ਦੇ ਨਵੇਂ ਖ਼ੇਤਰ ਵਿੱਚ ਕਦਮ ਲਿਆ ਹੈ ਜਿਸਦੀ ਮੰਗ, ਜੀਓ ਦੇ ਆਨਲਾਈਨ ਕਰਿਆਨੇ ਪਲੇਟਫ਼ਾਰਮ ਜੀਓ ਮਾਰਟ ਦੇ ਨਾਲ ਨਾਲ, ਕੋਰੋਨਾ ਵਾਇਰਸ ਕਰਕੇ ਬਹੁਤ ਵਧੀ ਹੈ

  ਰਿਲਾਇੰਸ ਇੰਡਸਟਰੀ ਨੇ 18 ਅਗਸਤ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੰਪਨੀ ਨੇ ਆਨਲਾਈਨ ਫ਼ਾਰਮੇਸੀ ਨੈੱਟਮੇਡਸ (Netmeds) ਵਿੱਚ 60 ਫ਼ੀਸਦੀ ਹਿੱਸੇਦਾਰੀ ਖ਼ਰੀਦ ਲਈ ਹੈ। 620 ਕਰੋੜ ਰੁਪਏ ਦੀ ਇਸ ਡੀਲ ਨਾਲ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਨੇ ਇਸ ਖੇਤਰ ਵਿੱਚ ਐਮਾਜ਼ਾਨ ਨਾਲ ਮੁਕਾਬਲੇ ਵਿੱਚ ਆ ਗਿਆ ਹੈ। ਇਸ ਡੀਲ ਵਿੱਚ ਨੈੱਟ ਮੇਡਸ ਦੀ ਕੀਮਤ 1000 ਕਰੋੜ ਤੱਕ ਮੰਨੀ ਗਈ ਹੈ।

  ਪ੍ਰਦੀਪ ਦਾਧਾ ਵੱਲੋਂ ਸ਼ੁਰੂ ਕੀਤੀ ਗਈ ਕੰਪਨੀ ਨੈੱਟਮੇਡਸ ਫ਼ਿਲਹਾਲ ਦਵਾਈਆਂ, ਪਰਸਨਲ ਤੇ ਬੇਬੀ ਕੇਅਰ ਆਈਟਮਸ ਦੇ ਨਾਲ ਨਾਲ ਡਾਕਟਰ ਬੁੱਕਿੰਗ ਤੇ ਡਾਇਗਨੋਸਟਿਕ ਵੀ ਆਪਣੀ ਵੈੱਬਸਾਈਟ ਤੇ ਐਪ ਤੇ ਮੁਹਈਆ ਕਰਵਾਉਂਦੀ ਹੈ। ਕੰਪਨੀ ਪੈਸੇ ਨਾ ਜੁਟਾ ਸਕਣ ਦੀ ਹਾਲਤ ਵਿੱਚ ਇੱਕ ਸਾਲ ਤੋਂ ਖ਼ਰੀਦਦਾਰ ਦੀ ਤਲਾਸ਼ ਕਰ ਰਹੀ ਸੀ।

  ਇਸ ਕੰਪਨੀ ਦੇ ਨਿਵੇਸ਼ਕਾਂ ਵਿੱਚ ਸਿੰਗਾਪੁਰ ਦਾ ਦਾਊਂਨ ਪੈਨ ਕੰਬੋਡੀਆ ਗਰੁੱਪ, ਸਿਸਟੇਮਾ ਏਸ਼ੀਆ ਫ਼ੰਡ, Tanncam ਇਨਵੈਸਟਮੈਂਟ ਅਤੇ ਹੈਲਥ ਕੇਅਰ ਵਿੱਚ ਨਿਵੇਸ਼ ਕਰਨ ਵਾਲੀ ਫ਼ਰਮ ਓਰਬੀਮੇਡ (OrbiMed) ਸ਼ਾਮਲ ਹਨ।

  ਰਿਲਾਇੰਸ ਰਿਟੇਲ ਵੈਂਚਰ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਬਿਆਨ ਵਿੱਚ ਕਿਹਾ, “ਨੈੱਟ ਮੇਡਸ ਦੇ ਨਾਲ ਜੁੜਨ ਨਾਲ ਰਿਲਾਇੰਸ ਰੀਟੇਲ ਦੀ ਵਧੀਆ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਤੇ ਇਸ ਨਾਲ ਰਿਲਾਇੰਸ ਦੀ ਡਿਜੀਟਲ ਕਾਮਰਸ ਰਾਹੀਂ ਲੋੱਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਉਣ ਦੀ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ।"
  Published by:Anuradha Shukla
  First published: