ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਸ਼ਖਸ ਬਣੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ

News18 Punjabi | News18 Punjab
Updated: July 14, 2020, 4:11 PM IST
share image
ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਸ਼ਖਸ ਬਣੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ
ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਸ਼ਖਸ ਬਣੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਵਿਸ਼ਵ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ।

  • Share this:
  • Facebook share img
  • Twitter share img
  • Linkedin share img


ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਵਿਸ਼ਵ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ। ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਅਨੁਸਾਰ, ਮੁਕੇਸ਼ ਅੰਬਾਨੀ ਦੀ ਕੁਲ ਸੰਪਤੀ ਹੁਣ  72.4 ਅਰਬ ਡਾਲਰ ਹੋ ਗਈ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਵਿਸ਼ਵ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰਨ ਬੱਫਟ ਅਤੇ ਹੈਥਵੇ ਬਰਕਸ਼ਾਇਰ ਦੀ ਜਗ੍ਹਾ ਲੈ ਲਈ ਸੀ, ਜੋ 8 ਵੇਂ ਨੰਬਰ 'ਤੇ ਸੀ। ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪੂਰੇ ਏਸ਼ੀਆ ਮਹਾਂਦੀਪ ਦਾ ਇਕਲੌਤਾ ਵਿਅਕਤੀ ਹੈ।

ਕਿਵੇਂ ਜਾਇਦਾਦਾਂ ‘ਚ ਵਾਧਾ ਹੋਇਆ?
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਦੀ ਦੌਲਤ ਵਿਚ ਵਾਧੇ ਦਾ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਨਿਰੰਤਰ ਵਾਧਾ ਹੈ। ਮਾਰਚ ਤੋਂ ਬਾਅਦ ਆਰਆਈਐਲ ਦੇ ਸ਼ੇਅਰ ਦੁੱਗਣੇ ਹੋ ਗਏ ਹਨ। ਦਰਅਸਲ, ਹਾਲ ਹੀ ਵਿੱਚ ਰਿਲਾਇੰਸ ਦੀ ਟੈਕਨੋਲੋਜੀ ਯੂਨਿਟ ਜਿਓ ਪਲੇਟਫਾਰਮਸ ਨੇ ਫੇਸਬੁੱਕ ਸਣੇ ਕਈ ਗਲੋਬਲ ਕੰਪਨੀਆਂ ਨਾਲ ਸੌਦੇ ਕਰਨ ਦਾ ਐਲਾਨ ਕੀਤਾ ਹੈ। ਉਸ ਸਮੇਂ ਤੋਂ ਆਰਆਈਐਲ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਤਿੰਨ ਮਹੀਨਿਆਂ ਵਿਚ 12 ਵਿਦੇਸ਼ੀ ਕੰਪਨੀਆਂ ਨੇ ਰਿਲਾਇੰਸ ਜੀਓ ਵਿਚ ਨਿਵੇਸ਼ ਕੀਤਾ ਹੈ। ਫੇਸਬੁੱਕ, ਸਿਲਵਰ ਲੇਕ ਪਾਰਟਨਰਜ਼, ਵਿਸਟਾ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਾਲਾ, ਸਿਲਵਰ ਲੇਕ, ADIA, TPG, L Catterton, PIF ਨੇ ਜੀਓ ਵਿੱਚ ਨਿਵੇਸ਼ ਕੀਤਾ ਹੈ। ਰਿਲਾਇੰਸ ਨੇ ਜਿਓ ਪਲੇਟਫਾਰਮਸ ਦੀ ਹਿੱਸੇਦਾਰੀ ਵਿਕਰੀ ਤੋਂ 117,588.45 ਕਰੋੜ ਰੁਪਏ ਇਕੱਠੇ ਕੀਤੇ ਹਨ। ਆਰਆਈਐਲ ਨੇ ਹੁਣ ਤੱਕ ਜੀਓ ਪਲੇਟਫਾਰਮਸ ਵਿਚ 25.09% ਹਿੱਸੇਦਾਰੀ ਲਈ ਨਿਵੇਸ਼ ਪ੍ਰਾਪਤ ਕੀਤਾ ਹੈ।

ਐਮਾਜ਼ਾਨ ਦੇ ਸੀਈਓ ਜੇਫ ਬੇਜੋਸ ਇਸ ਸੂਚੀ ਵਿਚ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਦੀ ਕੁਲ ਸੰਪਤੀ 184 ਬਿਲੀਅਨ ਡਾਲਰ ਹੈ। ਇਸ ਤੋਂ ਬਾਅਦ ਬਿਲ ਗੇਟਸ (ਕੁਲ - 115 ਅਰਬ ਡਾਲਰ), ਬਰਨਾਰਡ ਆਰਨੌਲਟ (ਕੁਲ 94.5 ਬਿਲੀਅਨ ਡਾਲਰ), ਮਾਰਕ ਜੁਕਰਬਰਗ (ਕੁਲ 90.8 ਅਰਬ ਡਾਲਰ), ਸਟੇਲੇ ਬਾਲਮਰ (ਕੁਲ 74.6 ਬਿਲੀਅਨ ਡਾਲਰ) ਅਤੇ ਮੁਕੇਸ਼ ਅੰਬਾਨੀ (ਨੈੱਟਵਰਥ - 72.4 ਡਾਲਰ) ਹੈ।
Published by: Ashish Sharma
First published: July 14, 2020, 4:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading