ਲਗਾਤਾਰ 11ਵੇਂ ਸਾਲ ਵੀ ਨਹੀਂ ਵਧੀ ਮੁਕੇਸ਼ ਅੰਬਾਨੀ ਦੀ ਤਨਖ਼ਾਹ

News18 Punjab
Updated: July 21, 2019, 11:36 AM IST
share image
ਲਗਾਤਾਰ 11ਵੇਂ ਸਾਲ ਵੀ ਨਹੀਂ ਵਧੀ ਮੁਕੇਸ਼ ਅੰਬਾਨੀ ਦੀ ਤਨਖ਼ਾਹ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅਤੇ ਐੱਮਡੀ ਮੁਕੇਸ਼ ਅੰਬਾਨੀ ਦਾ ਸਾਲਾਨਾ ਤਨਖਾਹ ਪੈਕੇਜ ਲਗਾਤਾਰ 11ਵੇਂ ਸਾਲ 15 ਕਰੋੜ ਰੁਪਏ ਦੇ ਪੱਧਰ ’ਤੇ ਬਣਿਆ ਰਿਹਾ। ਕੰਪਨੀ ਦੀ ਸਾਲਾਨਾ ਰਿਪੋਰਟ ਅਨੁਸਾਰ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਦੀਆਂ ਕੁੱਲ ਸਹੂਲਤਾਂ ਸਾਲਾਨਾ 15 ਕਰੋੜ ਰੁਪਏ ਦੇ ਪੱਧਰ ’ਤੇ ਬਰਕਰਾਰ ਰੱਖੀਆਂ ਗਈਆਂ ਹਨ। ਇਸੇ ਦੌਰਾਨ ਰਿਲਾਇੰਸ ਇੰਡਸਟਰੀ ਦੇ ਪੂਰਨਕਾਲੀ ਡਾਇਰੈਕਟਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਨਿਖਿਲ ਮੇਸਵਾਨੀ ਤੇ ਹਿਤਲ ਮੇਸਵਾਨੀ ਸ਼ਾਮਲ ਹਨ, ਦੇ ਮਾਣਭੱਤੇ ’ਚ ਵਿੱਤੀ ਸਾਲ 2019 ’ਚ 31 ਮਾਰਚ ਤੱਕ ਵਾਧਾ ਦਰਜ ਕੀਤਾ ਗਿਆ ਹੈ।

ਮੁਕੇਸ਼ ਅੰਬਾਨੀ ਨੂੰ ਵਿੱਤੀ ਸਾਲ 2018-19 ਦੌਰਾਨ 4.45 ਕਰੋੜ ਰੁਪਏ ਤਨਖਾਹ ਅਤੇ ਭੱਤੇ ਦੇ ਰੂਪ ’ਚ ਦਿੱਤੇ ਗਏ ਹਨ। ਉਨ੍ਹਾਂ ਦੀ ਤਨਖਾਹ ਅਤੇ ਭੱਤੇ 2017-18 ’ਚ 4.49 ਕਰੋੜ ਰੁਪਏ ਸਨ। ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਨੇ ਸਵੈਇੱਛਾ ਨਾਲ ਆਪਣੀਆਂ ਸਹੂਲਤਾਂ ਸਥਿਰ ਰੱਖਣ ਦਾ ਐਲਾਨ ਅਕਤੂਬਰ 2009 ਵਿੱਚ ਕੀਤਾ ਸੀ। ਨਿਖਿਲ ਅਤੇ ਹਿਤਲ ਦੋਵਾਂ ਨੂੰ 2018-19 ਨੂੰ ਬਰਾਬਰ 20.57 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ। ਇਕ ਸਾਲ ਪਹਿਲਾਂ ਇਨ੍ਹਾਂ ਦੋਵਾਂ ਨੂੰ ਬਰਾਬਰ 19.99 ਕਰੋੜ ਰੁਪਏ ਮਿਲੇ ਸਨ।

ਇਸੇ ਦੌਰਾਨ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਪੀਐੱਮਐੱਸ ਪ੍ਰਸਾਦ ਦੀ ਤਨਖਾਹ 8.99 ਕਰੋੜ ਰੁਪਏ ਤੋਂ ਵਧਾ ਕੇ 10.01 ਕਰੋੜ ਕੀਤੀ ਗਈ। ਇਸੇ ਤਰ੍ਹਾਂ ਕੰਪਨੀ ਦੇ ਤੇਲ ਸੋਧਕ ਕਾਰੋਬਾਰ ਦੇ ਮੁਖੀ ਪਵਨ ਕੁਮਾਰ ਕਪਿਲ ਦਾ ਮਾਣਭੱਤਾ ਵੀ 3.47 ਕਰੋੜ ਤੋਂ ਵਧ ਕੇ 4.17 ਕਰੋੜ ਰੁਪਏ ਤੇ ਪਹੁੰਚ ਗਿਆ ਹੈ। ਪ੍ਰਸਾਦ ਅਤੇ ਕਪਿਲ ਵੀ ਕੰਪਨੀ ਦੇ ਪੂਰੇ ਸਮੇਂ ਲਈ ਡਾਇਰੈਕਟਰ ਹਨ।
First published: July 21, 2019
ਹੋਰ ਪੜ੍ਹੋ
ਅਗਲੀ ਖ਼ਬਰ