• Home
  • »
  • News
  • »
  • national
  • »
  • RELIANCE INDUSTRIES RIL AGM 2020 LIVE UPDATES RELIANCE INDUSTRIES 43RD AGM MUKESH AMBANI JIO ANNOUNCEMENTS FIRST VIRTUAL AGM 2

RIL AGM 2020 Live Updates : Jio ਪਲੇਟਫਾਰਮਸ ‘ਚ Google 33737 ਕਰੋੜ ਵਿਚ 7.7 ਫੀਸਦੀ ਹਿੱਸਾ ਖਰੀਦੇਗੀ

ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰਆਈਐਲ ਦੇਸ਼ ਵਿੱਚ ਸਭ ਤੋਂ ਵੱਧ ਜੀਐਸਟੀ ਅਤੇ ਵੈਟ ਅਦਾ ਕਰਨ ਵਾਲੀ ਕੰਪਨੀ ਹੈ। ਇਹ ਵੈਲਯੂ ਵਿਚ ਲਗਭਗ 69372 ਕਰੋੜ ਹੈ। ਇਸ ਦੇ ਨਾਲ ਹੀ ਆਰਆਈਐਲ ਨੇ ਪਿਛਲੀ ਵਾਰ 8 ਹਜ਼ਾਰ ਕਰੋੜ ਤੋਂ ਵੱਧ ਆਮਦਨ ਟੈਕਸ ਦਾਖਲ ਕੀਤਾ ਸੀ।

RIL AGM 2020 Live Updates : Jio ਪਲੇਟਫਾਰਮਸ ‘ਚ Google 33737 ਕਰੋੜ ਵਿਚ 7.7 ਫੀਸਦੀ ਹਿੱਸਾ ਖਰੀਦੇਗੀ

RIL AGM 2020 Live Updates : Jio ਪਲੇਟਫਾਰਮਸ ‘ਚ Google 33737 ਕਰੋੜ ਵਿਚ 7.7 ਫੀਸਦੀ ਹਿੱਸਾ ਖਰੀਦੇਗੀ

  • Share this:
    ਰਿਲਾਇੰਸ ਇੰਡਸਟਰੀ ਦਾ 43 ਵਾਂ ਏਜੀਐਮ (RIL 43rd AGM 2020)  ਸ਼ੁਰੂ ਹੋ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਨਿਵੇਸ਼ਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੂਗਲ ਜੀਓ ਪਲੇਟਫਾਰਮਸ ਵਿਚ 7.7 ਪ੍ਰਤੀਸ਼ਤ ਹਿੱਸੇਦਾਰੀ 33737 ਕਰੋੜ ਰੁਪਏ ਵਿਚ ਖਰੀਦੇਗੀ।

    ਸਭ ਤੋਂ ਵੱਧ ਜੀਐਸਟੀ ਅਤੇ ਵੈਟ ਅਦਾ ਕਰਨ ਵਾਲੀ ਕੰਪਨੀ - ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰਆਈਐਲ ਦੇਸ਼ ਵਿੱਚ ਸਭ ਤੋਂ ਵੱਧ ਜੀਐਸਟੀ ਅਤੇ ਵੈਟ ਅਦਾ ਕਰਨ ਵਾਲੀ ਕੰਪਨੀ ਹੈ। ਇਹ ਵੈਲਯੂ ਵਿਚ ਲਗਭਗ 69372 ਕਰੋੜ ਹੈ। ਇਸ ਦੇ ਨਾਲ ਹੀ ਆਰਆਈਐਲ ਨੇ ਪਿਛਲੀ ਵਾਰ 8 ਹਜ਼ਾਰ ਕਰੋੜ ਤੋਂ ਵੱਧ ਆਮਦਨ ਟੈਕਸ ਦਾਖਲ ਕੀਤਾ ਸੀ।

    ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰਆਈਐਲ 150 ਅਰਬ ਡਾਲਰ ਨਾਲ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਦਾ ਐਬਟੀਡਾ 1 ਲੱਖ ਕਰੋੜ ਬਣ ਗਿਆ ਹੈ। ਖਪਤਕਾਰਾਂ ਦੇ ਕਾਰੋਬਾਰ ਵਿਚ ਈ ਬੀ ਆਈ ਟੀ ਡੀ ਏ ਦੀ ਵਾਧਾ ਦਰ 49% ਰਹੀ ਹੈ।



    ਦੱਸਣਯੋਗ ਹੈ ਕਿ 22 ਅਪ੍ਰੈਲ ਤੋਂ 12 ਜੁਲਾਈ ਤੱਕ ਰਿਲਾਇੰਸ ਇੰਡਸਟਰੀਜ਼ ਦੇ ਡਿਜੀਟਲ ਆਰਮ ਆਰ-ਜੀਓ(R-Jio )ਪਲੇਟਫਾਰਮ ਵਿਚ ਕੁੱਲ 25.24 ਪ੍ਰਤੀਸ਼ਤ ਹਿੱਸੇਦਾਰੀ ਦੀ ਵਿਕਰੀ ਤੋਂ ਕੰਪਨੀ ਨੂੰ 1,18,318.45 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਆਪਣੇ ਮੌਜੂਦਾ ਸ਼ੇਅਰ ਧਾਰਕਾਂ ਨੂੰ ਰਾਈਟ ਈਸ਼ੂ ਜਾਰੀ ਕਰਕੇ 53,124 ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਨੇ ਐਨਰਜੀ ਅਤੇ ਪ੍ਰਚੂਨ ਕਾਰੋਬਾਰਾਂ ਵਿਚ ਹਿੱਸੇਦਾਰੀ ਵੇਚ ਕੇ ਕੰਪਨੀ ਨੇ 7,000 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਸਭ ਦੇ ਕਾਰਨ, ਕੰਪਨੀ ਆਪਣੇ ਦੱਸੇ ਟੀਚੇ ਤੋਂ ਪਹਿਲਾਂ ਕਰਜ਼ਾ ਮੁਕਤ ਹੋ ਗਈ ਹੈ।
    Published by:Ashish Sharma
    First published: