• Home
 • »
 • News
 • »
 • national
 • »
 • RELIANCE INDUSTRIES RIL AGM 2020 LIVE UPDATES RELIANCE INDUSTRIES 43RD AGM MUKESH AMBANI JIO ANNOUNCEMENTS FIRST VIRTUAL AGM 3

RIL AGM 2020 Live Updates- ਵਰਲਡ ਕਲਾਸ 5G ਸਾਲਿਊਸ਼ਨ ਦੇ ਨਾਲ Jio ਤਿਆਰ

ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਨੇ 5 ਜੀ ਸਾਲਿਊਸ਼ਨ ਬਣਾ ਲਿਆ ਹੈ, ਜੋ ਭਾਰਤ ਵਿਚ ਵਿਸ਼ਵ ਪੱਧਰੀ 5 ਜੀ ਸੇਵਾ ਪ੍ਰਦਾਨ ਕਰੇਗਾ।

RIL AGM 2020 Live Updates- ਵਰਲਡ ਕਲਾਸ 5G ਸਾਲਿਊਸ਼ਨ ਦੇ ਨਾਲ Jio ਤਿਆਰ

RIL AGM 2020 Live Updates- ਵਰਲਡ ਕਲਾਸ 5G ਸਾਲਿਊਸ਼ਨ ਦੇ ਨਾਲ Jio ਤਿਆਰ

 • Share this:
  ਰਿਲਾਇੰਸ ਇੰਡਸਟਰੀ ਦਾ 43 ਵਾਂ ਏਜੀਐਮ (RIL 43rd AGM 2020)  ਸ਼ੁਰੂ ਹੋ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਨਿਵੇਸ਼ਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਗੂਗਲ ਜੀਓ ਪਲੇਟਫਾਰਮਸ ਵਿਚ 7.7 ਪ੍ਰਤੀਸ਼ਤ ਹਿੱਸੇਦਾਰੀ 33737 ਕਰੋੜ ਰੁਪਏ ਵਿਚ ਖਰੀਦੇਗੀ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰਆਈਐਲ 150 ਅਰਬ ਡਾਲਰ ਨਾਲ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਦਾ ਐਬਟੀਡਾ 1 ਲੱਖ ਕਰੋੜ ਬਣ ਗਿਆ ਹੈ। ਖਪਤਕਾਰਾਂ ਦੇ ਕਾਰੋਬਾਰ ਵਿਚ ਐਬਟੀਡਾ ਦੀ ਗਰੋਥ 49% ਰਹੀ ਹੈ।

  ਵਰਲਡ ਕਲਾਸ 5G ਸਾਲਿਊਸ਼ਨ ਦੇ ਨਾਲ ਜੀਓ ਤਿਆਰ - ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਨਿਵੇਸ਼ਕਾਂ ਦਾ ਸਵਾਗਤ ਕੀਤਾ। ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਨੇ 5 ਜੀ ਸਾਲਿਊਸ਼ਨ ਬਣਾ ਲਿਆ ਹੈ, ਜੋ ਭਾਰਤ ਵਿਚ ਵਿਸ਼ਵ ਪੱਧਰੀ 5 ਜੀ ਸੇਵਾ ਪ੍ਰਦਾਨ ਕਰੇਗਾ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਸਪੈਕਟ੍ਰਮ ਦੀ ਉਪਲਬਧਤਾ ਦੇ ਨਾਲ ਇਸ ਦਾ ਟਰਾਇਲ ਸ਼ੁਰੂ ਹੋ ਜਾਵੇਗਾ।

  ਉਨ੍ਹਾਂ ਦੱਸਿਆ ਕਿ ਹੁਣ ਤੱਕ ਜੀਓ ਫਾਈਬਰ 10 ਲੱਖ ਘਰਾਂ ਤੱਕ ਪਹੁੰਚ ਗਿਆ ਹੈ। ਅਸੀਂ ਆਉਣ ਵਾਲੇ ਦਿਨਾਂ ਵਿਚ 5 ਜੀ ਸਾਲਿਊਸ਼ਨ ਨੂੰ ਐਕਸਪੋਰਟ ਕਰਾਂਗੇ।

  ਸਭ ਤੋਂ ਵੱਧ ਜੀਐਸਟੀ ਅਤੇ ਵੈਟ ਅਦਾ ਕਰਨ ਵਾਲੀ ਕੰਪਨੀ - ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਰਆਈਐਲ ਦੇਸ਼ ਵਿੱਚ ਸਭ ਤੋਂ ਵੱਧ ਜੀਐਸਟੀ ਅਤੇ ਵੈਟ ਅਦਾ ਕਰਨ ਵਾਲੀ ਕੰਪਨੀ ਹੈ। ਇਹ ਕੀਮਤ ਲਗਭਗ 69372 ਕਰੋੜ ਹੈ। ਇਸ ਦੇ ਨਾਲ ਹੀ ਆਰਆਈਐਲ ਨੇ ਪਿਛਲੀ ਵਾਰ 8 ਹਜ਼ਾਰ ਕਰੋੜ ਤੋਂ ਵੱਧ ਆਮਦਨ ਟੈਕਸ ਦਾਖਲ ਕੀਤਾ ਸੀ।
  Published by:Ashish Sharma
  First published: