• Home
 • »
 • News
 • »
 • national
 • »
 • RELIANCE JIO AND FACEBOOK DEAL EMPHASIZES JIO AS CATALYST FOR INDIA DIGITAL SHIFT CHANGED TELECOM SECTOR

Reliance Jio-Facebook Deal: ਡਿਜੀਟਲ ਲੈਣ-ਦੇਣ ਨਾਲ ਬਦਲ ਸਕਦੀਆਂ ਨੇ ਇਹ ਚੀਜਾਂ  

ਰਿਲਾਇੰਸ ਆਪਣੇ ਉੱਚ ਸਪੀਡ 4 ਜੀ ਨੈੱਟਵਰਕ ਰਾਹੀਂ ਗਾਹਕਾਂ ਨੂੰ ਉਨ੍ਹਾਂ ਦੇ ਨੇੜੇ ਕਰਿਆਨੇ ਦੀਆਂ ਦੁਕਾਨਾਂ ਨਾਲ ਜੋੜ ਦੇਵੇਗੀ ਤਾਂ ਜੋ ਗ੍ਰਾਹਕਾਂ ਨੂੰ ਘਰ ਬੈਠੇ ਕਰਿਆਨਾ ਸਟੋਰਾਂ ਤੋਂ ਮਾਲ ਮਿਲ ਸਕੇ। ਹੁਣ ਜੀਓਮਾਰਟ ਤੁਹਾਡੇ ਨਾਲ ਕਰੋੜਾਂ ਕਰਿਆਨੇ ਦੇ ਦੁਕਾਨਦਾਰਾਂ ਨੂੰ ਜੋੜਨ ਵਿੱਚ ਮਦਦ ਕਰਨ ਲਈ ਵਟਸਐਪ ਨਾਲ ਕੰਮ ਕਰੇਗਾ। ਰਿਲਾਇੰਸ ਜੀਓ ਜੀਓਮਾਰਟ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

Reliance Jio-Facebook Deal: ਡਿਜੀਟਲ ਲੈਣ-ਦੇਣ ਨਾਲ ਬਦਲ ਸਕਦੀਆਂ ਨੇ ਇਹ ਚੀਜਾਂ

Reliance Jio-Facebook Deal: ਡਿਜੀਟਲ ਲੈਣ-ਦੇਣ ਨਾਲ ਬਦਲ ਸਕਦੀਆਂ ਨੇ ਇਹ ਚੀਜਾਂ

 • Share this:
  ਰਿਲਾਇੰਸ ਜਿਓ ਅਤੇ ਫੇਸਬੁੱਕ ਡੀਲ ਦਾ ਸਿੱਧਾ ਅਸਰ ਭਾਰਤ ਦੇ ਟੈਲੀਕਾਮ ਸੈਕਟਰ 'ਤੇ ਪਏਗਾ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੀ ਪ੍ਰਮੁੱਖ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਵਿੱਚ 43,574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਿਵੇਸ਼ ਤੋਂ ਬਾਅਦ ਜੀਓ ਵਿਚ ਫੇਸਬੁੱਕ ਦੀ ਹਿੱਸੇਦਾਰੀ ਵਧ ਕੇ 9.99% ਹੋ ਗਈ ਹੈ। ਇਹ ਭਾਰਤੀ ਟੈਕਨਾਲੋਜੀ ਸੈਕਟਰ ਦੀ ਸਭ ਤੋਂ ਵੱਡੀ ਐਫ.ਡੀ.ਆਈ. ਇਹ ਭਾਰਤ ਵਿਚ ਇਕ ਟੈਕਨੋਲੋਜੀ ਕੰਪਨੀ ਵਿਚ ਸਭ ਤੋਂ ਵੱਡਾ ਨਿਵੇਸ਼ ਵੀ ਹੈ। ਇਸ ਸੌਦੇ ਤੋਂ ਬਾਅਦ ਜੀਓ ਦਾ ਮੁੱਲ ਵਧ ਕੇ 4.62 ਲੱਖ ਕਰੋੜ ਰੁਪਏ ਹੋ ਗਿਆ ਹੈ।

  ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਜਿਓ ਗ੍ਰਾਹਕਾਂ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰ ਸੰਚਾਰ ਕੰਪਨੀ ਹੈ। ਟਰਾਈ ਦੇ ਤਾਜ਼ਾ ਅੰਕੜਿਆਂ ਅਨੁਸਾਰ, ਰਿਲਾਇੰਸ ਜਿਓ ਦੇ ਦਸੰਬਰ 2019 ਤੱਕ 37 ਕਰੋੜ ਗਾਹਕ ਸਨ। ਮਾਰਕੀਟ ਪੂੰਜੀਕਰਣ ਦੀ ਗੱਲ ਕਰੀਏ ਤਾਂ ਜੀਓ ਦੀ ਮੁੱਢਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਚੋਟੀ 'ਤੇ ਹੈ। ਜੀਓ ਦਾ ਪੂਰਾ ਨੈਟਵਰਕ ਜੋ 2016 ਵਿੱਚ ਸ਼ੁਰੂ ਹੋਇਆ ਸੀ 4 ਜੀ ਤੇ ਅਧਾਰਤ ਹੈ।

  MoneyControl ਦੀ ਰਿਪੋਰਟ ਦੇ ਅਨੁਸਾਰ ਰਿਲਾਇੰਸ ਲੰਬੇ ਸਮੇਂ ਤੋਂ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ-ਟੂ-ਆਫਲਾਈਨ ਈ-ਕਾਮਰਸ ਪਲੇਟਫਾਰਮ ਬਣਾਉਣ ਲਈ ਕੰਮ ਕਰ ਰਹੀ ਹੈ। ਇਸ ਸਮੇਂ ਦੇਸ਼ ਵਿੱਚ 15,000 ਕਰਿਆਨੇ ਸਟੋਰਾਂ ਨੂੰ ਡਿਜੀਟਲਾਈਜ ਕੀਤਾ ਗਿਆ ਹੈ। ਰਿਲਾਇੰਸ ਆਪਣੇ ਉੱਚ ਸਪੀਡ 4 ਜੀ ਨੈੱਟਵਰਕ ਰਾਹੀਂ ਗਾਹਕਾਂ ਨੂੰ ਉਨ੍ਹਾਂ ਦੇ ਨੇੜੇ ਕਰਿਆਨੇ ਦੀਆਂ ਦੁਕਾਨਾਂ ਨਾਲ ਜੋੜ ਦੇਵੇਗੀ ਤਾਂ ਜੋ ਗ੍ਰਾਹਕਾਂ ਨੂੰ ਘਰ ਬੈਠੇ ਕਰਿਆਨਾ ਸਟੋਰਾਂ ਤੋਂ ਮਾਲ ਮਿਲ ਸਕੇ। ਹੁਣ ਜੀਓਮਾਰਟ ਤੁਹਾਡੇ ਨਾਲ ਕਰੋੜਾਂ ਕਰਿਆਨੇ ਦੇ ਦੁਕਾਨਦਾਰਾਂ ਨੂੰ ਜੋੜਨ ਵਿੱਚ ਮਦਦ ਕਰਨ ਲਈ ਵਟਸਐਪ ਨਾਲ ਕੰਮ ਕਰੇਗਾ।

  ਰਿਲਾਇੰਸ ਜੀਓ ਜੀਓਮਾਰਟ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਦੂਜੇ ਪਾਸੇ ਵਟਸਐਪ ਨੇ ਭਾਰਤ ਸਮੇਤ ਕੁਝ ਹੋਰ ਬਾਜ਼ਾਰਾਂ ਵਿਚ ਛੋਟੇ ਕਾਰੋਬਾਰਾਂ ਲਈ ਆਪਣੇ ਮੁੱਖ ਪਲੇਟਫਾਰਮ ਵਿਚ ਤਬਦੀਲੀਆਂ ਕੀਤੀਆਂ ਹਨ। ਫੇਸਬੁੱਕ ਦੀ ਮਾਲਕੀਅਤ ਵਾਲੀ ਕੰਪਨੀ ਨੇ ਛੋਟੇ ਅਤੇ ਦਰਮਿਆਨੇ ਉੱਦਮਾਂ (ਐਸ.ਐਮ.ਈ.) ਲਈ ਸੰਚਾਰ ਨੂੰ ਸੌਖਾ ਬਣਾਉਣ ਲਈ ਜਨਵਰੀ 2018 ਵਿੱਚ ਇੱਕ ਸਮਰਪਿਤ ਵਟਸਐਪ ਬਿਜਨਸ ਐਪ (WhatsApp Business) ਲਾਂਚ ਕੀਤਾ ਸੀ।

  ਇਸ ਤੋਂ ਇਲਾਵਾ ਵਟਸਐਪ ਪੇ (WhatsApp Pay) ਵੀ ਜਾਰੀ ਕੀਤਾ ਸੀ, ਜਿਸ ਨਾਲ ਭੁਗਤਾਨ ਸੌਖਾ ਹੋ ਜਾਵੇਗਾ। ਹਾਲਾਂਕਿ, ਇਹ ਵਿਸ਼ੇਸ਼ਤਾ ਇਸ ਸਮੇਂ ਟੈਸਟਿੰਗ ਮੋਡ ਵਿੱਚ ਹੈ। ਇਸ ਵਿਸ਼ੇਸ਼ਤਾ ਦੇ ਕਾਰਨ, ਉਪਭੋਗਤਾ ਐਪ ਵਿੱਚ ਹੀ ਡਿਜੀਟਲ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਹ ਨੋਟ ਕਰਨਾ ਵੀ ਮਹੱਤਵਪੂਰਣ ਹੈ ਕਿ ਦੇਸ਼ ਵਿਚ ਵਟਸਐਪ ਦੇ ਪਹਿਲਾਂ ਹੀ 400 ਮਿਲੀਅਨ ਯਾਨੀ 400 ਕਰੋੜ ਤੋਂ ਜ਼ਿਆਦਾ ਉਪਭੋਗਤਾ ਹਨ।
  Published by:Ashish Sharma
  First published: