• Home
  • »
  • News
  • »
  • national
  • »
  • RELIANCE JIO GOT PRAISE AS CLEAN TELCOM COMPANY BY US FOR THRASHING CHINA HUAWEI

ਅਮਰੀਕਾ ਵੱਲੋਂ Reliance Jio ਦੀ ਸ਼ਲਾਘਾ, ਕੰਪਨੀ ਨੂੰ ‘ਕਲੀਨ ਟੈਲੀਕਾਮ’ ਦਾ ਖਿਤਾਬ ਦਿੱਤਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੇਪੀਓ ਨੇ ਰਿਲਾਇੰਸ ਜਿਓ ਨੂੰ “ਕਲੀਨ ਟੈਲੀਕਾਮ” ਕੰਪਨੀ ਕਰਾਰ ਦਿੱਤਾ ਹੈ। ਪੌਂਪੀਓ ਨੇ ਦੂਰ ਸੰਚਾਰ ਫਰਮਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਨੇ ਚੀਨੀ ਕੰਪਨੀਆਂ ਨਾਲ ਵਪਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਅਮਰੀਕਾ ਵੱਲੋਂ Reliance Jio ਦੀ ਸ਼ਲਾਘਾ, ਕੰਪਨੀ ਨੂੰ ‘ਕਲੀਨ ਟੈਲੀਕਾਮ’ ਦਾ ਖਿਤਾਬ ਦਿੱਤਾ

ਅਮਰੀਕਾ ਵੱਲੋਂ Reliance Jio ਦੀ ਸ਼ਲਾਘਾ, ਕੰਪਨੀ ਨੂੰ ‘ਕਲੀਨ ਟੈਲੀਕਾਮ’ ਦਾ ਖਿਤਾਬ ਦਿੱਤਾ

  • Share this:
    ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੇਪੀਓ ਨੇ ਰਿਲਾਇੰਸ ਜਿਓ ਨੂੰ “ਕਲੀਨ ਟੈਲੀਕਾਮ” ਕੰਪਨੀ ਕਰਾਰ ਦਿੱਤਾ ਹੈ। ਪੌਂਪੀਓ ਨੇ ਦੂਰ ਸੰਚਾਰ ਫਰਮਾਂ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਨੇ ਚੀਨੀ ਕੰਪਨੀਆਂ ਨਾਲ ਵਪਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੇ ਓਰੇਂਜ, ਭਾਰਤ ਦੀ ਜੀਓ ਅਤੇ ਆਸਟਰੇਲੀਆ ਦੀ ਟੈਲਸਤਰਾ “ਕਲੀਨ ਟੈਲੀਕਾਮ” ਕੰਪਨੀਆਂ ਹਨ। ਇਨ੍ਹਾਂ ਨੇ ਚੀਨੀ ਕੰਪਨੀਆਂ ਨਾਲ ਵਪਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੋਂਪਿਓ ਨੇ ਦਾਅਵਾ ਕੀਤਾ ਕਿ ਵਿਸ਼ਵ ਦੀਆਂ ਟੈਲੀਕਾਮ ਕੰਪਨੀਆਂ ਦੇ ਚੀਨ ਦੀ ਆਈਟੀ ਦਿੱਗਜ਼ ਕੰਪਨੀ ਹੁਆਵੇਈ ਨਾਲ ਸਮਝੌਤੇ ਹੌਲੀ ਹੌਲੀ ਘਟਦੇ ਜਾ ਰਹੇ ਹਨ।

    ਪੌਂਪਿਓ ਨੇ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਦੂਰ ਸੰਚਾਰ ਕੰਪਨੀਆਂ ਜਿਵੇਂ ਸਪੇਨ ਦੀ ਟੈਲੀਫੋਨਿਕਾ ਤੋਂ ਇਲਾਵਾ ਓਰੇਂਜ, ਓ 2, ਜੀਓ, ਬੇਲ ਕਨੇਡਾ, ਟੇਲਸ ਅਤੇ ਰੋਜਰਸ ਅਤੇ ਹੋਰ ਬਹੁਤ ਸਾਰੀਆਂ ਹੁਣ ਸਾਫ ਸੁਥਰੀਆਂ ਬਣ ਰਹੀਆਂ ਹਨ। ਇਹ ਕੰਪਨੀਆਂ ਚੀਨ ਦੇ ਕਮਿਊਨਿਸਟ ਢਾਂਚੇ ਨਾਲ ਆਪਣੇ ਸੰਪਰਕ ਤੋੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਹੁਣ ਨਿਗਰਾਨੀ ਕਰਨ ਵਾਲੀਆਂ ਦੇਸ਼ਾਂ ਜਿਵੇਂ ਕਿ ਹੁਆਵੇ ਦੀਆਂ ਕੰਪਨੀਆਂ ਨਾਲ ਵਪਾਰ ਕਰਨ ਤੋਂ ਇਨਕਾਰ ਕਰ ਰਹੀਆਂ ਹਨ। ਪੋਂਪੀਓ ਨੇ ਕਿਹਾ ਕਿ ਹੁਣ ਮਾਹੌਲ ਚੀਨ ਦੀ ਟੈਕਨਾਲੌਜੀ ਕੰਪਨੀ ਦੇ ਵਿਰੁੱਧ ਹੋ ਰਿਹਾ ਹੈ।

    ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਦੂਰਸੰਚਾਰ ਆਪ੍ਰੇਟਰਾਂ ਨਾਲ ਹੁਆਵੇਈ ਦੇ ਸਮਝੌਤੇ ਖ਼ਤਮ ਹੋ ਰਹੇ ਹਨ, ਕਿਉਂਕਿ ਇਹ ਦੇਸ਼ ਆਪਣੇ 5 ਜੀ ਨੈੱਟਵਰਕ ਲਈ ਭਰੋਸੇਯੋਗ ਵਿਕਰੇਤਾਵਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹਨ। ਉਸਨੇ ਇਸ ਲਈ ਚੈੱਕ ਗਣਰਾਜ, ਪੋਲੈਂਡ, ਸਵੀਡਨ, ਐਸਟੋਨੀਆ, ਰੋਮਾਨੀਆ, ਡੈਨਮਾਰਕ ਦੀ ਉਦਾਹਰਣ ਦਿੱਤੀ। ਪੋਂਪਿਓ ਨੇ ਕਿਹਾ ਕਿ ਹਾਲ ਹੀ ਵਿੱਚ ਗ੍ਰੀਸ ਨੇ ਹੁਆਵੇਈ ਦੀ ਬਜਾਏ ਆਪਣੇ 5 ਜੀ ਢਾਂਚੇ ਦੇ ਵਿਕਾਸ ਕਾਰਜ ਐਰਿਕਸਨ ਨੂੰ ਦੇਣ ਲਈ ਵੀ ਸਹਿਮਤੀ ਦਿੱਤੀ ਹੈ।

     
    First published: