Home /News /national /

Facebook ਨਾਲ ਡੀਲ ਕਰਕੇ Reliance Jio ਦੇਸ਼ ਦੀ ਟਾਪ 5 ਕੰਪਨੀਆਂ 'ਚ ਸ਼ਾਮਿਲ, ਦੇਖੋ ਸੂਚੀ

Facebook ਨਾਲ ਡੀਲ ਕਰਕੇ Reliance Jio ਦੇਸ਼ ਦੀ ਟਾਪ 5 ਕੰਪਨੀਆਂ 'ਚ ਸ਼ਾਮਿਲ, ਦੇਖੋ ਸੂਚੀ

ਬੋਰਡ ਆਫ਼ ਡਾਇਰੈਕਟਰਜ਼ ਨੇ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ, ਇਸ ਫ਼ੈਸਲੇ ਨੂੰ ਪਰਵਾਨ ਕਰ ਲਿਆ ਹੈ।

ਬੋਰਡ ਆਫ਼ ਡਾਇਰੈਕਟਰਜ਼ ਨੇ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ, ਇਸ ਫ਼ੈਸਲੇ ਨੂੰ ਪਰਵਾਨ ਕਰ ਲਿਆ ਹੈ।

ਨਿਵੇਸ਼ ਤੋਂ ਬਾਅਦ ਜੀਓ ਪਲੇਟਫਾਰਮ ਦੀ ਵੈਲਯੂ 4.62 ਕਰੋੜ ਰੁਪਏ ਹੋ ਗਈ ਹੈ। ਵੈਲਯੂ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਸ਼ੇਅਰ ਬਾਜਾਰ ਵਿਚ ਦਰਜ ਕੰਪਨੀਆਂ ਵਿਚ ਸਿਰਫ 4 ਕੰਪਨੀਆਂ ਜੀਓ ਤੋਂ ਅੱਗੇ ਹਨ।

 • Share this:
  ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈਟਵਰਕਿੰਗ ਸਾਇਟ ਫੇਸਬੁਕ ਨੇ ਜੀਓ ਪਲੇਟਫਾਰਮ ਵਿਚ 43,574 ਕਰੋੜ ਰੁਪਏ ਨਿਵੇਸ਼ ਦਾ ਐਲਾਨ ਕੀਤਾ ਹੈ। ਨਿਵੇਸ਼ ਤੋਂ ਬਾਅਦ ਜੀਓ ਪਲੇਟਫਾਰਮ ਦੀ ਵੈਲਯੂ 4.62 ਕਰੋੜ ਰੁਪਏ ਹੋ ਗਈ ਹੈ। ਵੈਲਯੂ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਸ਼ੇਅਰ ਬਾਜਾਰ ਵਿਚ ਦਰਜ ਕੰਪਨੀਆਂ ਵਿਚ ਸਿਰਫ 4 ਕੰਪਨੀਆਂ ਜੀਓ ਤੋਂ ਅੱਗੇ ਹਨ। ਉਨ੍ਹਾਂ ਵਿਚੋਂ ਇਕ ਜੀਓ ਦੀ ਪੈਰੇਂਟ ਕੰਪਨੀ ਰਿਲਾਇੰਸ ਇੰਡਸਟਰੀਜ ਹੈ। ਇਸ ਤੋਂ ਇਲਾਵਾ TCS, HDFC ਬੈਂਕ ਅਤੇ FMCG ਕੰਪਨੀ ਹਿੰਦੁਸਤਾਨ ਯੂਨੀਲੀਵਰ ਹੀ ਜੀਓ ਤੋਂ ਅੱਗੇ ਹੈ।

  ਇਹ ਕੰਪਨੀਆ (ਮਾਰਕੀਟ ਕੈਪ ਦੇ ਲਿਹਾਜ) ਟਾਪ 4 ਉਤੇ ਹਨ

  1. ਰਿਲਾਇੰਸ ਇੰਡਸਟਰੀਜ

  2. ਟੀਸੀਐਸ

  3. ਐਚਯੂਐਲ

  4. ਐਚਡੀਐਫਸੀ ਬੈਂਕ

  5. ਰਿਲਾਇੰਸ ਜੀਓ


  ਹੁਣ Jio ਇੰਨਾਂ ਕੰਪਨੀਆਂ ਤੋਂ ਅੱਗੇ ਨਿਕਲੀ

  1. ਐਚਡੀਐਫਸੀ ਲਿਮਟਿਡ

  2. ਏਅਰਟੈਲ

  3. ਇੰਫੋਸਿਸ

  4. ਆਈਟੀਸੀ ਲਿਮਟਿਡ

  5. ਕੋਟਕ ਮਹਿੰਦਰਾ

  6. ਆਈਸੀਆਈਸੀਆਈ ਬੈਂਕ


  ਸਾਲ 2016 ਵਿਚ ਰਿਲਾਇੰਸ ਜੀਓ ਦੀ ਸ਼ੁਰੂਆਤ ਹੋਈ ਸੀ। ਜੀਓ ਨੇ ਸਿਰਫ 4 ਸਾਲ ਵਿਚ ਕਈ ਵੱਡੇ ਮੁਕਾਮ ਹਾਸਿਲ ਕੀਤੇ ਹਨ। ਜੀਓ ਕੋਲ ਇਸ ਵੇਲੇ ਕਰੀਬ 38 ਕਰੋੜ ਗਾਹਕ ਹਨ। ਉਹ ਇਸ ਮਾਮਲੇ ਵਿਚ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੈ।

  ਇੰਟਰਨੈਟ ਉਪਭੋਗਤਾ ਭਾਰਤ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਇੰਟਰਨੈੱਟ ਵੀ ਹੁਣ ਆਮਦਨੀ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ, ਜੀਓ ਅਤੇ ਫੇਸਬੁੱਕ ਨੂੰ ਇਸ ਸੌਦੇ ਨਾਲ ਦੂਜੀਆਂ ਕੰਪਨੀਆਂ ਨਾਲ ਮੁਕਾਬਲਾ ਕਰਨਾ ਸੌਖਾ ਹੋ ਜਾਵੇਗਾ। ਇਸ ਸਾਲ ਦੇ ਸ਼ੁਰੂ ਵਿਚ ਭਾਰਤੀ ਏਅਰਟੈਲ ਅਤੇ ਗੂਗਲ ਕਲਾਉਡ ਵਿਚਾਲੇ ਪਾਰਟਨਰਸ਼ਿਪ ਵੀ ਹੋਈ ਸੀ, ਜਿਸ ਨਾਲ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਜੀ-ਸੂਟ ਪ੍ਰਦਾਨ ਕਰਨ ਲਈ ਸੀ। ਹੁਣ ਜੀਓ ਅਤੇ ਫੇਸਬੁੱਕ ਦਾ ਇਹ ਸੌਦਾ ਏਅਰਟੈਲ-ਗੂਗਲ ਦੀ ਭਾਈਵਾਲੀ ਦਾ ਮੁਕਾਬਲਾ ਕਰਨ ਵਿਚ ਮਦਦ ਕਰੇਗਾ।
  Published by:Ashish Sharma
  First published:

  Tags: Facebook, Mark Zuckerberg, Mukesh ambani, Reliance industries, Reliance Jio

  ਅਗਲੀ ਖਬਰ