ਕਮਾਈ ਪੱਖੋਂ ਰਿਲਾਇੰਸ ਇੰਡਸਟਰੀ ਨੇ ਤੋੜੇ ਸਾਰੇ ਰਿਕਾਰਡ, ਬਣੀ ਨੰਬਰ ਇਕ ਕੰਪਨੀ

News18 Punjab
Updated: May 22, 2019, 11:27 AM IST
ਕਮਾਈ ਪੱਖੋਂ ਰਿਲਾਇੰਸ ਇੰਡਸਟਰੀ ਨੇ ਤੋੜੇ ਸਾਰੇ ਰਿਕਾਰਡ, ਬਣੀ ਨੰਬਰ ਇਕ ਕੰਪਨੀ
News18 Punjab
Updated: May 22, 2019, 11:27 AM IST
ਕਮਾਈ ਪੱਖੋਂ ਰਿਲਾਇੰਸ ਇੰਡਸਟਰੀ (RIL) ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਇਹ ਕੰਪਨੀ ਇਸ ਪੱਖੋਂ ਸਾਰੀਆਂ ਕੰਪਨੀਆਂ ਨੂੰ ਮਾਤ ਪਾ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਨਤਕ ਖੇਤਰ ‘ਚ ਤੇਲ ਸੋਧਕ ਕੰਪਨੀ ਇੰਡੀਅਨ ਆਈਲ ਕਾਰਪੋਰੇਸ਼ਨ ਲਿਮਟਿਡ ਨੂੰ ਪਿੱਛੇ ਛੱਡ ਦਿੱਤਾ ਹੈ। ਆਈਓਸੀ ਦਾ ਕਾਰੋਬਾਰ 31 ਮਾਰਚ, 2019 ਦੇ ਖ਼ਤਮ ਹੋਏ ਵਿੱਤੀ ਸਾਲ ਤੱਕ 8 ਅਰਬ 79 ਕਰੋੜ ਡਾਲਰ (61 ਖਰਬ 70 ਅਰਬ ਰੁਪਏ) ਰਿਹਾ।

ਰਿਲਾਇੰਸ ਨੇ ਇਸ ਮਾਮਲੇ ‘ਚ ਆਈਓਸੀ ਨੂੰ ਪਿੱਛੇ ਛੱਡਦੇ ਹੋਏ ਪਿਛਲੇ ਸਾਲ 62 ਖਰਬ 30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਰਿਲਾਇੰਸ ਦੀ ਕੁੱਲ ਆਮਦਨ ਉਸ ਦੇ ਖੁਦਰਾ, ਦੂਰਸੰਚਾਰ ਤੇ ਡਿਜੀਟਲ ਸੇਵਾਵਾਂ ਨੂੰ ਮਿਲੇ ਹਨ। ਰਿਲਾਇੰਸ ਦਾ ਬਾਜ਼ਾਰ ਪੂੰਜੀਕਰਨ ਮੰਗਲਵਾਰ ਨੂੰ 8,65,069.63 ਕਰੋੜ ਰੁਪਏ ਸੀ ਜਦਕਿ ਆਈਓਸੀ ਦਾ 1,481347.90 ਕਰੋੜ ਰੁਪਏ ਰਿਹਾ। ਹੁਣ RIL ਦੇਸ਼ ਵਿਚ ਸਭ ਤੋਂ ਵੱਧ ਆਮਦਨੀ ਦਰਜ ਕਰਨ ਵਾਲੀ ਕੰਪਨੀ ਬਣ ਗਈ ਹੈ।

Loading...
 
First published: May 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...