ਰਿਲਾਇੰਸ ਦੀ 44ਵੀਂ ਏਜੀਐੱਮ ਅੱਜ, ਹੋ ਸਕਦੇ ਹਨ ਕਈ ਵੱਡੇ ਐਲਾਨ

News18 Punjabi | News18 Punjab
Updated: June 24, 2021, 11:35 AM IST
share image
ਰਿਲਾਇੰਸ ਦੀ 44ਵੀਂ ਏਜੀਐੱਮ ਅੱਜ, ਹੋ ਸਕਦੇ ਹਨ ਕਈ ਵੱਡੇ ਐਲਾਨ
ਰਿਲਾਇੰਸ ਦੀ 44ਵੀਂ ਏਜੀਐੱਮ ਅੱਜ, ਹੋ ਸਕਦੇ ਹਨ ਕਈ ਵੱਡੇ ਐਲਾਨ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ) ਅੱਜ ਵੀਰਵਾਰ ਨੂੰ ਦੁਪਹਿਰ 2 ਵਜੇ ਹੋਵੇਗੀ। ਆਰਆਈਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਅੱਜ ਦੀ ਬੈਠਕ ਵਿਚ ਕਈ ਵੱਡੇ ਐਲਾਨ ਕਰ ਸਕਦੇ ਹਨ। ਇਹ ਮੁਲਾਕਾਤ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਲਾਈਵ ਵੇਖੀ ਜਾ ਸਕਦੀ ਹੈ।ਆਰਆਈਐਲ ਦੀ ਅੱਜ ਦੀ ਬੈਠਕ ਵਿੱਚ, ਦੇਸ਼ ਵਿੱਚ ਜੀਓ ਦੇ 5 ਜੀ ਨੈੱਟਵਰਕ ਦੇ ਰੋਲਆਉਟ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੱਲੋਂ ਦੇਸ਼ ਨੂੰ ਸਭ ਤੋਂ ਸਸਤਾ 5 ਜੀ ਸਮਾਰਟਫੋਨ ਗਿਫਟ ਕੀਤਾ ਜਾ ਸਕਦਾ ਹੈ, ਜਿਸ ਨੂੰ ਰਿਲਾਇੰਸ ਜਿਓ ਨੇ ਗੂਗਲ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਦੱਸ ਦੇਈਏ ਕਿ ਦੂਰ ਸੰਚਾਰ ਵਿਭਾਗ (ਡੀਓਟੀ) ਦੁਆਰਾ ਦੇਸ਼ ਵਿੱਚ ਪਹਿਲਾਂ ਹੀ 5 ਜੀ ਟਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ।ਜਿਓ ਦੇ ਦਾਅਵੇ ਅਨੁਸਾਰ ਜੀਓ ਦੀ 5 ਜੀ ਸਰਵਿਸ ਪੂਰੀ ਤਰ੍ਹਾਂ ਸਵਦੇਸ਼ੀ ਹੈ। ਜਿਸ ਦੀ ਟੈਸਟਿੰਗ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਜੀਓ ਇੰਟੇਲ ਦੇ ਸਹਿਯੋਗ ਨਾਲ ਭਾਰਤ ਵਿਚ 5 ਜੀ ਸੇਵਾ ਸ਼ੁਰੂ ਕਰੇਗੀ।
ਜੀਓ ਦੀ ਗੱਲ ਕਰੀਏ ਤਾਂ ਇਹ 4 ਜੀ ਸਰਵਿਸ ਵਿਚ ਸਭ ਤੋਂ ਅੱਗੇ ਹੈ. ਇਸ ਦੇ ਨਾਲ ਹੀ ਇਹ 5 ਜੀ ਸੇਵਾ ਵਿਚ ਆਪਣੇ ਤੋਂ ਅੱਗੇ ਹੋਣ ਦਾ ਦਾਅਵਾ ਵੀ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਸਤੇ 5 ਜੀ ਸਮਾਰਟਫੋਨ ਦੇ ਲਾਂਚ ਦੀ ਘੋਸ਼ਣਾ ਪਿਛਲੇ ਸਾਲ ਆਰਆਈਐਲ ਦੀ ਬੈਠਕ ਵਿੱਚ ਕੀਤੀ ਗਈ ਸੀ। ਇਹ ਕੰਪਨੀ ਦਾ ਬਜਟ ਸਮਾਰਟਫੋਨ ਹੋਵੇਗਾ। ਰਿਲੀਅਨ ਜਿਓ ਦਾ 5 ਜੀ ਸਮਾਰਟਫੋਨ ਗੂਗਲ ਦੀ ਮਦਦ ਨਾਲ ਬਣਾਇਆ ਜਾ ਰਿਹਾ ਹੈ।
ਜਿਓ ਫੋਨ ਵਿੱਚ ਕਸਟਮ ਐਂਡਰਾਈਡ ਜਾਂ ਐਂਡਰਾਈਡ ਵਨ ਆਪਰੇਟਿੰਗ ਸਿਸਟਮ ਦਿੱਤਾ ਜਾ ਸਕਦਾ ਹੈ। ਕੁਝ ਲੀਕ ਰਿਪੋਰਟਸ ਵਿੱਚ ਜਿਓ ਬੁੱਕ ਲੈਪਟਾਪ ਅਤੇ ਜਿਓਬੁੱਕ ਦੀ ਲਾਂਚਿੰਗ ਦੀ ਉਮੀਦ ਹੈ।
Published by: Ramanpreet Kaur
First published: June 24, 2021, 11:35 AM IST
ਹੋਰ ਪੜ੍ਹੋ
ਅਗਲੀ ਖ਼ਬਰ