• Home
 • »
 • News
 • »
 • national
 • »
 • REPORT AIR INDIA DATA HACKED PASSPORT CREDIT CARDS AND OTHER DETAILS LEAKED

Air India ਦਾ ਡਾਟਾ ਹੈਕ; ਯਾਤਰੀਆਂ ਦੇ ਕ੍ਰੈਡਿਟ ਕਾਰਡ ਸਣੇ ਕਈ ਜਾਣਕਾਰੀਆਂ ਲੀਕ

ਏਅਰ ਇੰਡੀਆ ਦਾ ਵੱਡਾ ਫੈਸਲਾ, 24 ਤੋਂ 30 ਅਪ੍ਰੈਲ ਤੱਕ ਭਾਰਤ-ਯੂਕੇ ਦੀਆਂ ਸਾਰੀਆਂ ਉਡਾਣਾਂ ਰੱਦ (ਸੰਕੇਤਕ ਫੋਟੋ)

ਏਅਰ ਇੰਡੀਆ ਦਾ ਵੱਡਾ ਫੈਸਲਾ, 24 ਤੋਂ 30 ਅਪ੍ਰੈਲ ਤੱਕ ਭਾਰਤ-ਯੂਕੇ ਦੀਆਂ ਸਾਰੀਆਂ ਉਡਾਣਾਂ ਰੱਦ (ਸੰਕੇਤਕ ਫੋਟੋ)

 • Share this:
  ਏਅਰ ਇੰਡੀਆ 'ਤੇ ਵੱਡੇ ਸਾਈਬਰ ਹਮਲੇ ਦੀ ਖ਼ਬਰ ਮਿਲੀ ਹੈ। ਇਸ ਸਾਈਬਰ ਹਮਲੇ ਵਿਚ ਮੁਸਾਫਰਾਂ ਦੇ ਨਿੱਜੀ ਵੇਰਵੇ ਵੀ ਚੋਰੀ ਕੀਤੇ ਗਏ ਹਨ, ਜਿਸ ਵਿਚ ਕ੍ਰੈਡਿਟ ਸੰਬੰਧੀ ਜਾਣਕਾਰੀ ਅਤੇ ਪਾਸਪੋਰਟ ਦੇ ਵੇਰਵੇ ਸ਼ਾਮਲ ਹਨ। ਇਸ ਘਟਨਾ ਵਿੱਚ ਅਗਸਤ 2011 ਤੋਂ ਫਰਵਰੀ 2021 ਦਾ ਡਾਟਾ ਪ੍ਰਭਾਵਿਤ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਹੋਰ ਅੰਤਰਰਾਸ਼ਟਰੀ ਏਅਰਲਾਇੰਸ ਵੀ ਇਸ ਸਾਈਬਰ ਹਮਲੇ ਦੇ ਦਾਇਰੇ ਵਿਚ ਆ ਸਕਦੀਆਂ ਹਨ।

  ਕੰਪਨੀ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਦੱਸਿਆ ਕਿ ਐਸਆਈਟੀ 'ਤੇ ਸਾਈਬਰ ਹਮਲਾ ਫਰਵਰੀ ਦੇ ਆਖਰੀ ਹਫ਼ਤੇ 'ਚ ਹੋਇਆ। ਇਸ 'ਚ ਏਅਰ ਇੰਡੀਆ ਸਣੇ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਲੱਖ ਯਾਤਰੀਆਂ ਦਾ ਡਾਟਾ ਚੋਰੀ ਹੋਇਆ ਹੈ।

  ਇਨ੍ਹਾਂ 'ਚ 11 ਅਗਸਤ 2011 ਤੋਂ ਤਿੰਨ ਫਰਵਰੀ 2021 'ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਹਨ।

  ਏਅਰ ਇੰਡੀਆ ਦੀ ਪੈਸੇਂਜਰ ਸਰਵਿਸ ਸਿਸਟਮ 'ਤੇ 26 ਅਗਸਤ 2011 ਤੋਂ 3 ਫਰਵਰੀ 2021 ਦੇ ਵਿਚਕਾਰ ਰਜਿਸਟਰਡ ਦੁਨੀਆ ਭਰ ਦੇ 45 ਲੱਖ ਯਾਤਰੀਆਂ ਦੇ ਡਾਟਾ 'ਤੇ ਸਾਈਬਰ ਹਮਲਾ ਹੋਇਆ ਹੈ। ਜਦੋਂ ਕਿ ਏਅਰ ਇੰਡੀਆ ਨੂੰ ਇਸ ਦੀ ਪਹਿਲੀ ਜਾਣਕਾਰੀ 25 ਫਰਵਰੀ 21 ਨੂੰ ਮਿਲੀ ਸੀ। ਲੀਕ ਹੋਏ ਯਾਤਰੀਆਂ ਦੇ ਨਿੱਜੀ ਅੰਕੜਿਆਂ ਵਿੱਚ ਨਾਮ, ਜਨਮ ਤਰੀਕ, ਮੋਬਾਈਲ ਨੰਬਰ, ਪਤਾ, ਪਾਸਪੋਰਟ ਨੰਬਰ, ਟਿਕਟ ਦਾ ਵੇਰਵਾ, ਸਟਾਰ ਅਲਾਇੰਸ ਦਾ ਡਾਟਾ ਅਤੇ ਏਅਰ ਇੰਡੀਆ ਫ੍ਰੀਕੁਐਂਸ ਫਲਾਈਰਜ਼ ਅਤੇ ਕ੍ਰੈਡਿਟ ਕਾਰਡ ਦਾ ਡਾਟਾ ਸ਼ਾਮਲ ਹੈ।
  Published by:Gurwinder Singh
  First published: