Indian Army Viral Video on Republic Day 2023: ਗਣਤੰਤਰ ਦਿਹਾੜੇ ਮੌਕੇ ਸ਼ਸਤਰ ਬਲਾਂ ਨੇ ਭਾਰਤ ਵਿੱਚ ਤਿਆਰ ਕੀਤੇ ਹਥਿਆਰ ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰਕੇ ਜਿਥੇ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਉਥੇ ਨਾਲ ਹੀ ਖਤਰਨਾਕ Su-30 MKI ਲੜਾਕੂ ਜਹਾਜ਼ਾਂ ਦੀ ਮਦਦ ਨਾਲ ਤ੍ਰਿਸ਼ੂਲ ਤੇ ਬਾਜ਼ ਵਰਗੀਆਂ ਕਲਾਕ੍ਰਿਤਾਂ ਬਣਾ ਕੇ ਲੋਕਾਂ ਨੂੰ ਵੀ ਆਪਣੇ ਵੱਲ ਖਿੱਚ ਲਿਆ। ਭਾਰਤੀ ਹਵਾਈ ਫੌਜ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਫਾਈਟਰ ਜੈਟ ਨੂੰ ਤ੍ਰਿਸ਼ੂਲ ਦੀ ਸ਼ਕਲ ਵਿੱਚ ਉਡਦੇ ਵਿਖਾਈ ਗਿਆ ਹੈ। ਇਸਤੋਂ ਇਲਾਵਾ ਇੱਕ ਹੋਰ ਵੀਡੀਓ ਵਿੱਚ ਮਿਗ29 ਮਲਟੀਰੋਡ ਲੜਾਕੂ ਜਹਾਜ਼ਾਂ ਨਾਲ ਬਾਜ਼ ਕਲਾਕ੍ਰਿਤੀ ਬਣਾ ਕੇ ਜੌਹਰ ਵਿਖਾਇਆ ਗਿਆ ਹੈ।
ਆਈਏਐਫ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹੋਰ ਵੀਡੀਓਜ਼ ਵਿੱਚ, ਲੜਾਕੂ ਜਹਾਜ਼ ਅਤੇ ਹੋਰ ਫੌਜੀ ਹਥਿਆਰ ਵਾਹਕ 'ਭੀਮ', 'ਨੇਤਰਾ' ਅਤੇ 'ਵਜਰੰਗ' ਵਰਗੇ ਵੱਖ-ਵੱਖ ਰੂਪਾਂ ਵਿੱਚ ਉੱਡਦੇ ਹੋਏ ਦਿਖਾਈ ਦੇ ਰਹੇ ਹਨ। ਭੀਮ ਫਾਰਮੇਸ਼ਨ ਵਿੱਚ ਦੋ ਸੁਖੋਈ 30 MKI ਹਵਾਈ ਉੱਤਮਤਾ ਲੜਾਕੂ ਜਹਾਜ਼ਾਂ ਦੇ ਨਾਲ ਇੱਕ C 17 ਹੈਵੀ ਲਿਫਟ ਟ੍ਰਾਂਸਪੋਰਟ ਏਅਰਕ੍ਰਾਫਟ ਸ਼ਾਮਲ ਹਨ।
#WATCH | A AEW&C - Netra in the center flanked by four Rafale multi-role fighters in 'Netra' formation at Republic Day flypast
(Video source: Western Air Command, IAF) pic.twitter.com/heDi8lYPiL
— ANI (@ANI) January 26, 2023
ਨਾਲ ਹੀ, ਵਜਰੰਗ ਫਾਰਮੇਸ਼ਨ ਵਿੱਚ ਸੀ 130 ਸੁਪਰ ਹਰਕਿਊਲਸ ਟ੍ਰਾਂਸਪੋਰਟ ਏਅਰਕ੍ਰਾਫਟ ਸ਼ਾਮਲ ਹੈ, ਜਿਸਦੇ ਦੋਵੇਂ ਪਾਸੇ ਦੋ ਰਾਫੇਲ ਮਲਟੀਰੋਲ ਲੜਾਕੂ ਜਹਾਜ਼ ਹਨ। ਗਣਤੰਤਰ ਦਿਵਸ ਫਲਾਈਪਾਸਟ ਦੌਰਾਨ ਹੋਰ ਹਵਾਈ ਸਰੂਪਾਂ ਵਿੱਚ ਡਕੋਟਾ, ਸੀ-17 ਅਤੇ ਸੀ-130 ਟਰਾਂਸਪੋਰਟ ਏਅਰਕ੍ਰਾਫਟ ਅਤੇ ਜੈਗੁਆਰ ਵਰਗੇ ਜਹਾਜ਼ਾਂ ਦੁਆਰਾ ‘ਧਵਾਜ’, ‘ਰੁਦਰ’, ‘ਅੰਮ੍ਰਿਤ’ ਅਤੇ ‘ਤਿਰੰਗਾ’ ਸ਼ਾਮਲ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Air Force, Indian Army, Republic Day, Republic Day 2023, Viral video