
ਭ੍ਰਿਸ਼ਟਾਚਾਰ ਸੂਚਕਾਂਕ ਵਿਚ ਪਾਕਿਸਤਾਨ 140ਵੇਂ ਤੇ ਭਾਰਤ 85ਵੇਂ ਸਥਾਨ ਉਤੇ (ਫਾਇਲ ਫੋਟੋ)
2021 ਦੇ ਵਿਸ਼ਵ ਭ੍ਰਿਸ਼ਟਾਚਾਰ ਧਾਰਨਾ ਸੂਚਕਾਂਕ (ਸੀਪੀਆਈ) ਵਿੱਚ ਪਾਕਿਸਤਾਨ 16 ਅੰਕ ਹੇਠਾਂ ਖਿਸਕ ਕੇ 180 ਮੁਲਕਾਂ ਵਿਚੋਂ 140ਵੇਂ ਸਥਾਨ ’ਤੇ ਪੁੱਜ ਗਿਆ ਹੈ।
ਇਹ ਖੁਲਾਸਾ ਟਰਾਂਸਪੇਰੈਂਸੀ ਇੰਟਰਨੈਸ਼ਨਲ (Transparency International) ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਵਿਸ਼ਵ ਵਿੱਚ ਭ੍ਰਿਸ਼ਟਾਚਾਰ ਦਾ ਪੱਧਰ ਸਥਿਰ ਹੈ ਅਤੇ 86 ਫੀਸਦੀ ਮੁਲਕਾਂ ਨੇ ਬੀਤੇ 10 ਵਰ੍ਹਿਆਂ ’ਚ ਬਹੁਤ ਘੱਟ ਜਾਂ ਕੋਈ ਸੁਧਾਰ ਨਹੀਂ ਕੀਤਾ ਹੈ। ਸਾਲ 2020 ਵਿੱਚ ਪਾਕਿਸਤਾਨ ਦਾ ਸੀਪੀਆਈ 31 ਸੀ ਅਤੇ 180 ਮੁਲਕਾਂ ਵਿੱਚ ਉਸ ਦਾ ਸਥਾਨ 124ਵਾਂ ਸੀ।
ਟਰਾਂਸਪੇਰੈਂਸੀ ਇੰਟਰਨੈਸ਼ਨਲ ਅਨੁਸਾਰ ਹੁਣ ਪਾਕਿਸਤਾਨ ਦਾ ਭ੍ਰਿਸ਼ਟਾਚਾਰ ਸਕੋਰ 28 ਹੈ ਜਦੋਂ ਕਿ ਇਹ ਸੂਚਕਾਂਕ ਵਿੱਚ 140ਵੇਂ ਸਥਾਨ ’ਤੇ ਹੈ। ਭਾਰਤ ਦਾ ਸਕੋਰ 40 ਹੈ ਅਤੇ ਉਹ 85ਵੇਂ ਸਥਾਨ ’ਤੇ ਹੈ, ਜਦੋਂ ਕਿ ਬੰਗਲਾਦੇਸ਼ ਦਾ ਸੀਪੀਆਈ 26 ਹੈ ਅਤੇ ਉਸ ਦਾ ਸਥਾਨ 147ਵਾਂ ਹੈ। ਇਹ ਰਿਪੋਰਟ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਆਪਣੀ ਸਰਕਾਰ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦਾ ਦਬਾਅ ਹੈ।
ਇਸ ਸਾਲ ਦੀ ਸੂਚੀ 'ਚ ਡੈਨਮਾਰਕ ਦਾ ਵਿਸ਼ਵ 'ਚ ਸਰਵੋਤਮ ਪ੍ਰਦਰਸ਼ਨ ਹੈ ਅਤੇ ਉਹ ਪਹਿਲੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਫਿਨਲੈਂਡ, ਤੀਜੇ ਨੰਬਰ 'ਤੇ ਨਿਊਜ਼ੀਲੈਂਡ, ਚੌਥੇ ਨੰਬਰ 'ਤੇ ਨਾਰਵੇ ਅਤੇ ਪੰਜਵੇਂ ਨੰਬਰ 'ਤੇ ਸਿੰਗਾਪੁਰ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।