• Home
  • »
  • News
  • »
  • national
  • »
  • RETIREMENT AGE OF ALL CENTRAL PARAMILITARY FORCES WILL NOW BE 60 YEARS

ਅਰਧ-ਸੈਨਿਕ ਬਲਾਂ ਦੇ ਜਵਾਨਾਂ ਦੀ ਰਿਟਾਇਰਮੈਂਟ ਸਬੰਧੀ ਆਈ ਵੱਡੀ ਖ਼ਬਰ

  • Share this:
    ਦੇਸ਼ ਭਰ ਵਿਚ ਤਾਇਨਾਤ ਕੇਂਦਰੀ ਅਰਧ-ਸੈਨਿਕ ਬਲਾਂ (Para Military Forces) ਲਈ ਵੱਡੀ ਰਾਹਤ ਵਾਲੀ ਖਬਰ ਆਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਰੈਂਕ ਦੇ ਕਰਮਚਾਰੀਆਂ ਲਈ ਰਿਟਾਇਰਮੈਂਟ ਦੀ ਉਮਰ 60 ਸਾਲ ਤੈਅ ਕਰ ਦਿੱਤੀ ਹੈ।

    ਇਹ ਹੁਕਮ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.), ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.), ਹਥਿਆਰਬੰਦ ਸਰਹੱਦ ਬਲ (ਐੱਸ.ਐੱਸ.ਬੀ.) ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਤੇ ਅਸਮ ਰਾਇਫਲ 'ਚ ਲਾਗੂ ਹੋਵੇਗਾ। ਗ੍ਰਹਿ ਮੰਤਰਾਲਾ ਦਾ ਇਹ ਆਦੇਸ਼ ਦਿੱਲੀ ਹਾਈ ਕੋਰਟ ਦੇ ਜਨਵਰੀ 'ਚ ਦਿੱਤੇ ਗਏ ਫੈਸਲੇ ਤੋਂ ਬਾਅਦ ਆਇਆ ਹੈ।

    ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਸਾਰੇ ਰੈਂਕ ਲਈ ਇਕ ਰਿਟਾਇਰਮੈਂਟ ਉਮਰ ਤੈਅ ਸੀ। ਹੁਣ ਤੱਕ ਕਈ ਰੈਂਕ ਦੇ ਅਧਿਕਾਰੀਆਂ ਦੀ ਰਿਟਾਇਰਮੈਂਟ ਦੀ ਉਮਰ 57 ਸਾਲ ਸੀ। ਡੀ.ਆਈ.ਜੀ. ਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ 60 ਸਾਲ ਦੀ ਉਮਰ ਪੂਰੀ ਕਰਕੇ ਰਿਟਾਇਰ ਹੁੰਦੇ ਹਨ। ਉਥੇ ਹੀ ਕਮਾਡੈਂਟ ਤੇ ਉਸ ਤੋਂ ਹੇਠਲੇ ਰੈਂਕ ਤੇ ਰਿਟਾਇਰਮੈਂਟ ਦੀ ਉਮਰ 57 ਸਾਲ ਤੈਅ ਹੈ।
    First published:
    Advertisement
    Advertisement