Home /News /national /

ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਉਤੇ ਬਲਾਤਕਾਰ ਦਾ ਕੇਸ ਦਰਜ

ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਉਤੇ ਬਲਾਤਕਾਰ ਦਾ ਕੇਸ ਦਰਜ

ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਉਤੇ ਬਲਾਤਕਾਰ ਦਾ ਕੇਸ ਦਰਜ (ਸੰਕੇਤਕ ਫੋਟੋ)

ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਉਤੇ ਬਲਾਤਕਾਰ ਦਾ ਕੇਸ ਦਰਜ (ਸੰਕੇਤਕ ਫੋਟੋ)

 • Share this:
  ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿਚ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜਾ ਬਲਾਤਕਾਰ ਦੇ ਕੇਸ (Rape Case) ਵਿੱਚ ਫਸ ਗਿਆ। ਉਸ ਖਿਲਾਫ ਇੱਕ ਕੁੜੀ ਨੇ ਮਹਿਲਾ ਥਾਣੇ ਵਿੱਚ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ। ਪੀੜਤ ਲੜਕੀ ਨੇ ਇਸ ਨੌਜਵਾਨ 'ਤੇ ਮੰਗਣੀ ਤੋਂ ਬਾਅਦ ਉਸ ਨੂੰ ਹੋਟਲ ਬੁਲਾ ਕੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ।

  ਸ਼ਿਕਾਇਤ ਵਿਚ ਵਿਆਹ ਤੋਂ ਪਹਿਲਾਂ ਕਾਰ ਅਤੇ ਮੋਟਰਸਾਈਕਲ ਲੈਣ ਅਤੇ ਦੂਸਰੀ ਲੜਕੀ ਨਾਲ ਵਿਆਹ ਤੈਅ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਨੌਜਵਾਨ 18 ਜੁਲਾਈ ਨੂੰ ਇਕ ਹੋਰ ਲੜਕੀ ਨਾਲ ਵਿਆਹ ਕਰਵਾਉਣ ਵਾਲਾ ਸੀ। ਮਹਿਲਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਸ਼ਹਿਰ ਦੇ ਬਾਵਲ ਰੋਡ 'ਤੇ ਸਥਿਤ ਇਕ ਹੋਟਲ ਵਿਚ 15 ਅਪ੍ਰੈਲ 2019 ਨੂੰ ਉਸ ਦੀ ਮੰਗਣੀ ਸਦਰ ਥਾਣਾ ਖੇਤਰ ਦੇ ਵਸਨੀਕ ਇਕ ਨੌਜਵਾਨ ਨਾਲ ਹੋਈ ਸੀ। ਮੰਗਣੀ ਦੇ ਸਮੇਂ ਦੱਸਿਆ ਗਿਆ ਕਿ ਲੜਕਾ ਇਕ ਨਿੱਜੀ ਬੈਂਕ ਵਿਚ ਕੰਮ ਕਰਦਾ ਹੈ, ਪਰ ਬਾਅਦ ਵਿਚ ਪਤਾ ਲੱਗਿਆ ਕਿ ਉਹ ਉਸ ਬੈਂਕ ਵਿਚ ਕੰਮ ਨਹੀਂ ਕਰਦਾ ਹੈ।

  10 ਨਵੰਬਰ 2019 ਨੂੰ ਉਸ ਨੌਜਵਾਨ ਨੇ ਵਿਆਹ ਦਾ ਪ੍ਰੋਗਰਾਮ ਤੈਅ ਕਰਨ ਲਈ ਉਸ ਨੂੰ ਉਸੇ ਹੋਟਲ ਵਿਚ ਬੁਲਾਇਆ ਸੀ। ਮੁਲਜ਼ਮ ਨੇ ਵਿਆਹ ਦਾ ਭਰੋਸਾ ਦੇ ਕੇ ਉਸ ਨਾਲ ਹੋਟਲ ਵਿਚ ਸਰੀਰਕ ਸੰਬੰਧ ਬਣਾਏ।

  ਇਸ ਦੌਰਾਨ ਲੜਕੀ ਨੇ ਮੁਲਜ਼ਮ ਨੂੰ ਇਕ ਬਾਈਕ ਵੀ ਖਰੀਦ ਕੇ ਦਿੱਤੀ ਸੀ। 7 ਦਸੰਬਰ 2020 ਨੂੰ ਨੌਜਵਾਨ ਨੇ ਬਲੇਨੋ ਕਾਰ ਖਰੀਦਣ ਲਈ ਉਸ ਤੋਂ ਦੋ ਲੱਖ ਰੁਪਏ ਵੀ ਲੈ ਲਏ ਸਨ। ਪਰ ਜਦੋਂ ਵੀ ਉਸ ਨੇ ਵਿਆਹ ਬਾਰੇ ਪੁੱਛਿਆ ਤਾਂ ਉਹ ਬਹਾਨਾ ਬਣਾ ਕੇ ਟਾਲਦਾ ਰਿਹਾ। ਹੁਣ ਉਸ ਨੂੰ ਪਤਾ ਲੱਗਾ ਕਿ ਇਹ ਨੌਜਵਾਨ 18 ਜੁਲਾਈ ਨੂੰ ਕਿਸੇ ਹੋਰ ਨਾਲ ਵਿਆਹ ਕਰਨ ਜਾ ਰਿਹਾ ਹੈ।

  ਪੀੜਤ ਲੜਕੀ ਨੇ ਦੱਸਿਆ ਕਿ 16 ਜੁਲਾਈ ਨੂੰ ਉਸ ਨੂੰ ਲੱਗਾ ਕਿ ਨੌਜਵਾਨ 18 ਜੁਲਾਈ ਨੂੰ ਸ਼ਹਿਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਵਾ ਰਿਹਾ ਸੀ। ਉਸ ਨੇ ਨੌਜਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਗੱਲ ਨਹੀਂ ਕਰ ਰਿਹਾ। ਪੀੜਤ ਲੜਕੀ ਨੇ ਸ਼ੁੱਕਰਵਾਰ ਨੂੰ ਮਹਿਲਾ ਥਾਣੇ ਵਿਚ ਸ਼ਿਕਾਇਤ ਦਿੱਤੀ। ਪੁਲਿਸ ਨੇ ਨੌਜਵਾਨ ਖਿਲਾਫ ਜਬਰ ਜਨਾਹ ਅਤੇ ਦਾਜ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
  Published by:Gurwinder Singh
  First published:

  Tags: Crime, Marriage, Rape case

  ਅਗਲੀ ਖਬਰ