ਹਰਿਆਣਾ ਦੇ ਰੇਵਾੜੀ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ 10 ਸਾਲਾ ਲੜਕੀ ਨਾਲ ਉਸਦੇ ਪਰਿਵਾਰ ਅਤੇ ਗੁਆਂਢ ਦੇ ਬੱਚਿਆਂ ਨੇ ਦਰੰਦਗੀ ਕੀਤੀ। ਇਹ ਪੂਰਾ ਮਾਮਲਾ 24 ਮਈ ਦਾ ਹੈ, ਪਰ ਜਦੋਂ ਇਸ ਘਿਨਾਉਣੇ ਹਰਕਤ ਦੀ ਵੀਡੀਓ ਵਾਇਰਲ ਹੋਈ ਤਾਂ ਮਾਮਲੇ ਦੀ ਸੱਚਾਈ ਪੀੜਤ ਲੜਕੀ ਦੇ ਪਿਤਾ ਦੇ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਰਾਮਪੁਰਾ ਥਾਣਾ ਖੇਤਰ ਦੇ ਇੱਕ ਪਿੰਡ ਦੀ ਵਸਨੀਕ ਦਸ ਸਾਲਾ ਨਾਬਾਲਿਗ ਲੜਕੀ ਤੀਜੀ ਜਮਾਤ ਵਿੱਚ ਪੜ੍ਹਦੀ ਹੈ। 24 ਮਈ ਨੂੰ ਉਹ ਘਰ ਦੇ ਨੇੜੇ ਬਣੇ ਸਕੂਲ ਵਿਚ ਖੇਡ ਰਹੀ ਸੀ। ਗੁਆਂਢ ਵਿਚ ਰਹਿਣ ਵਾਲੇ ਬੱਚੇ ਵੀ ਉਥੇ ਖੇਡ ਰਹੇ ਸਨ। ਜਿਥੇ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਸਮੂਹਿਕ ਜਬਰ ਜਨਾਹ ਕੀਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਸ਼ੀਆਂ ਵਿਚੋਂ ਸਿਰਫ ਇਕ ਬਾਲਗ ਹੈ, ਜਿਸਦੀ ਉਮਰ 18 ਸਾਲ ਹੈ, ਜਦੋਂਕਿ ਬਾਕੀ 8 ਸਾਲ ਤੋਂ 14 ਸਾਲ ਦੇ ਵਿਚਕਾਰ ਹਨ। ਇਨ੍ਹਾਂ ਸਾਰਿਆਂ ਨੇ ਘਿਨਾਉਣੇ ਹਰਕਤ ਦੀ ਵੀਡੀਓ ਬਣਾਈ ਅਤੇ ਇਕ ਦੂਜੇ ਨੂੰ ਵਾਟਸਐਪ ਉਤੇ ਸ਼ੇਅਰ ਵੀ ਕੀਤਾ।
ਰੇਵਾੜੀ ਦੇ ਡੀਐਸਪੀ ਹੰਸਰਾਜ ਨੇ ਦੱਸਿਆ ਕਿ ਜਦੋਂ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਵੀਡੀਓ ਪਿਤਾ ਦੇ ਸਾਹਮਣੇ ਆਈ ਤਾਂ ਉਨ੍ਹਾਂ ਪੁਲਿਸ ਕੋਲ ਕੇਸ ਦਰਜ ਕਰਾਇਆ ਹੈ। ਜਿਵੇਂ ਹੀ ਇਹ ਮਾਮਲਾ ਧਿਆਨ ਵਿੱਚ ਆਇਆ, ਪੁਲਿਸ ਨੇ ਤੁਰੰਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਫੜ ਲਿਆ। ਪੁਲਿਸ ਅਨੁਸਾਰ ਦੋ ਦੋਸ਼ੀ ਪੀੜਤ ਪਰਿਵਾਰ ਦੇ ਹਨ ਅਤੇ ਬਾਕੀ ਗੁਆਂਢ ਦੇ ਵਸਨੀਕ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਕਿਸ ਦੇ ਫੋਨ ਤੋਂ ਵਾਇਰਲ ਹੋਇਆ ਅਤੇ ਕਿਸ ਨੇ ਇਸਨੂੰ ਅੱਗੇ ਸ਼ੇਅਰ ਕੀਤਾ ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਨਾਬਾਲਗ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਦੋਂ ਕਿ ਬਾਲਗ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangrape, Haryana