ਜਾਨਲੇਵਾ ਬਿਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਛਾ ਮੌਤ ਨੂੰ ਮਿਲੀ ਸੁਪ੍ਰੀਮ ਕੋਰਟ ਵੱਲੋਂ ਹਰੀ ਝੰਡੀ


Updated: March 10, 2018, 1:20 AM IST
ਜਾਨਲੇਵਾ ਬਿਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਛਾ ਮੌਤ ਨੂੰ ਮਿਲੀ ਸੁਪ੍ਰੀਮ ਕੋਰਟ ਵੱਲੋਂ ਹਰੀ ਝੰਡੀ

Updated: March 10, 2018, 1:20 AM IST
ਪ੍ਰਧਾਨ ਨ੍ਯਾਯਧੀਸ਼ ਦੀਪਕ ਮਿਸ਼ਰਾ ਵਾਲੀ ਪੰਜ ਜੱਜਾਂ ਦੀ ਬੇਂਚ ਨੇ ਪਿਛਲੇ ਸਾਲ 11 ਅਕਤੂਬਰ ਨੂੰ ਇਸ ਕੇਸ ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ.
ਇੱਛਾ ਮੌਤ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਲ ਰਹੇ ਮਾਮਲੇ ਤੇ ਸ਼ੁਕਰਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਸੁਣਵਾਈ ਹੋਈ. ਪੰਜ ਜੱਜਾਂ ਦੀ ਬੇਂਚ ਨੇ ਕੁਜ ਸ਼ਰਤਾਂ ਤੇ ਇੱਛਾ ਮੌਤ ਨੂੰ ਹਰਿ ਝੰਡੀ ਦਿੱਤੀ ਹੈ. ਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਇੱਛਾ ਮੌਤ ਮੰਗਾਂ ਵਾਲੇ ਦੇ ਸਨਮਾਨ ਦਾ ਖਿਆਲ ਰੱਖਿਆ ਜਾਣਾ ਜ਼ਰੂਰੀ ਹੋਵੇਗਾ। ਫੈਸਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਸੀਯਤ ਨਾ ਹੋਣ ਦੀ ਹਾਲਤ ਵਿੱਚ ਪਰਿਵਾਰ ਦੇ ਮੇਂਬਰ ਹਾਈ ਕੋਰਟ ਵਿੱਚ ਇੱਛਾ ਮੌਤ ਦੀ ਮੰਗ ਕਰ ਸਕਦੇ ਨੇ.

ਕੋਰਟ ਨੇ ਕਿਹਾ ਹੈ ਕਿ ਲਾਇਲਾਜ ਬਿਮਾਰੀ ਕਰਕੇ ਬਿਮਾਰ ਵਿਅਕਤੀ ਨੇ ਜੇ ਆਪਣੀ ਵਸੀਯਤ ਵਿੱਚ ਲਿਖਿਆ ਹੈ ਕਿ ਉਹਨਾਂ ਨੂੰ ਯੰਤਰਾਂ ਰਾਹੀਂ ਜ਼ਿੰਦਾ ਨਾ ਰੱਖਿਆ ਜਾਵੇ ਤਾਂ ਇਹ ਮੰਨਿਆ ਜਾਵੇਗਾ।

ਦੀਪਕ ਮਿਸ਼ਰਾ ਦੀ ਅਗਵਾਈ ਹੇਠ ਇਸ ਬੇਕਨ੍ਹ ਨੇ ਕਿਹਾ ਕਿ, "ਬਿਮਾਰ ਵਿਅਕਤੀ ਇਹ ਫੈਸਲਾ ਲਾਇ ਸਕਦਾ ਹੈ ਕਿ ਕਦੋਂ ਲਾਈਫ ਸਪੋਰਟ ਸਿਸਟਮ ਬੰਦ ਕਰਨਾ ਹੈ. ਅਜਿਹਾ ਉਦੋਂ ਹੀ ਕਿੱਤਾ ਜਾ ਸਕਦਾ ਹੈ ਜਦੋਂ ਮੈਡੀਕਲ ਬੋਰਡ ਇਹ ਫੈਸਲਾ ਲਾਇ ਲਾਵੇ ਕਿ ਵਿਅਕਤੀ ਦੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ।"

ਸੁਪ੍ਰੀਮ ਕੋਰਟ ਨੇ ਕਿਹਾ ਕਿ ਵਸੀਅਤ ਦੀ ਪਾਲਣਾ ਕੌਣ ਕਰੇਗਾ ਤੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਮੈਡੀਕਲ ਬੋਰਡ ਕਿਸ ਤਰ੍ਹਾਂ ਹਾਮੀ ਭਰੇਗਾ ਇਸ ਬਾਰੇ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕਿੱਤੇ ਜਾ ਚੁਕੇ ਨੇ.

ਸੁਣਵਾਈ ਦੌਰਾਨ ਸੁਪ੍ਰੀਮ ਕੋਰਟ ਨੇ ਕਿਹਾ ਕਿ ਅੱਜਕਲ ਮਾਧਿਅਮ ਵਰਗ ਵਿੱਚ ਬੁਜ਼ੁਰਗਾਂ ਨੂੰ ਬੋਝ ਸਮਝਿਆ ਜਾਂਦਾ ਹੈ, ਇਸਦੇ ਚਲਦੇ ਇੱਛਾ ਮੌਤ ਵਿੱਚ ਕਈ ਦਿੱਕਤਾਂ ਨੇ। ਸੁਪ੍ਰੀਮ ਕੋਰਟ ਦੀ ਸੰਵੈਧਾਨਿਕ ਪੀਠ ਨੇ ਇਹ ਸਵਾਲ ਕਿੱਤਾ ਸੀ ਕਿ ਜੇ ਸਨਮਾਨ ਨਾਲ ਜੀਣ ਨੂੰ ਅਧਿਕਾਰ ਮੰਨਿਆ ਜਾਂਦਾ ਹੈ ਤਾਂ ਸਨਮਾਨ ਨਾਲ ਮੌਤ ਦਾ ਨੂੰ ਵੀ ਮੰਨਿਆ ਜਾਵੇ।

ਇਸਤੋਂ ਪਹਿਲਾਂ ਸਾਲ 2015 ਵਿੱਚ ਕੌਮਾਂ ਕੌਜ਼ ਦੀ ਅਰਜ਼ੀ ਤੇ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਜੇ ਕਿਸੇ ਵਿਅਕਤੀ ਨੂੰ ਜਾਨਲੇਵਾ ਬਿਮਾਰੀ ਹੋਵੇ ਤਾਂ ਉਸਨੂੰ ਲਾਈਫ ਸਪੋਰਟ ਤੋਂ ਹਟਾ ਕੇ ਦਰਦ ਤੋਂ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ.
First published: March 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ