• Home
  • »
  • News
  • »
  • national
  • »
  • RIL MARKET CAP RELIANCE INDUSTRIES BECOMES FIRST INDIAN FIRM TO HIT RS 14 LACS CRORE RUPEES MARKET CAPITALIZATION

ਰਿਲਾਇੰਸ ਇੰਡਸਟ੍ਰੀਜ਼ ਨੇ ਬਣਾਇਆ ਵੱਡਾ ਰਿਕਾਰਡ, 14 ਲੱਖ ਕਰੋੜ ਰੁਪਏ ਮਾਰਕੀਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਮਾਰਕੀਟ ਕੈਪ 14 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਰਿਲਾਇੰਸ ਇੰਡਸਟਰੀਜ਼ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ।

ਰਿਲਾਇੰਸ ਇੰਡਸਟ੍ਰੀਜ਼ ਨੇ ਬਣਾਇਆ ਵੱਡਾ ਰਿਕਾਰਡ, 14 ਲੱਖ ਕਰੋੜ ਰੁਪਏ ਮਾਰਕੀਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ

ਰਿਲਾਇੰਸ ਇੰਡਸਟ੍ਰੀਜ਼ ਨੇ ਬਣਾਇਆ ਵੱਡਾ ਰਿਕਾਰਡ, 14 ਲੱਖ ਕਰੋੜ ਰੁਪਏ ਮਾਰਕੀਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ

  • Share this:
    ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਮਾਰਕੀਟ ਕੈਪ 14 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਅਜਿਹਾ ਕਰਨ ਵਾਲੀ ਰਿਲਾਇੰਸ ਇੰਡਸਟਰੀਜ਼ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਰਿਲਾਇੰਸ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਨਾਲ ਮਾਰਕੀਟ ਕੈਪ ਵਿਚ ਵਾਧਾ ਹੋਇਆ ਹੈ। ਐਨਐਸਈ (ਨੈਸ਼ਨਲ ਸਟਾਕ ਐਕਸਚੇਂਜ) 'ਤੇ ਰਿਲਾਇੰਸ ਦਾ ਸ਼ੇਅਰ ਇਸ ਸਮੇਂ 3.50% ਤੋਂ ਵੱਧ ਦੇ ਕਾਰੋਬਾਰ 'ਤੇ ਸੀ। ਇਹ 2100 ਰੁਪਏ ਦੀ ਕੀਮਤ ਤੋਂ ਉੱਪਰ ਹੈ।

    ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਕੈਪ 14 ਲੱਖ ਕਰੋੜ ਨੂੰ ਪਾਰ ਕਰ ਗਈ - ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 'ਚ ਵਾਧੇ ਕਾਰਨ ਕੰਪਨੀ ਦੀ ਮਾਰਕੀਟ ਕੈਪ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸ਼ੇਅਰ ਨੇ ਇਕ ਹਫਤੇ ਵਿਚ 16 ਪ੍ਰਤੀਸ਼ਤ, ਇਕ ਮਹੀਨੇ ਵਿਚ 24 ਪ੍ਰਤੀਸ਼ਤ, ਤਿੰਨ ਮਹੀਨਿਆਂ ਵਿਚ 57 ਪ੍ਰਤੀਸ਼ਤ, 9 ਮਹੀਨਿਆਂ ਵਿਚ 55 ਪ੍ਰਤੀਸ਼ਤ ਅਤੇ ਇਕ ਸਾਲ ਵਿਚ 70 ਪ੍ਰਤੀਸ਼ਤ ਦੀ ਬੰਪਰ ਰਿਟਰਨ ਦਿੱਤਾ ਹੈ।

    ਦੇਸ਼ ਦੀ 10 ਵੱਡੀ ਕੰਪਨੀਆਂ ਦੀ ਸੂਚੀ (ਮਾਰਕੀਟ ਕੈਟ ਅਨੁਸਾਰ ਮਨੀਕੰਟਰੋਲ ਉਤੇ ਜਾਰੀ ਸੂਚੀ)

    1.  ਰਿਲਾਇੰਸ ਇੰਡਸਟਰੀਜ- ਮਾਰਕੀਟ ਕੈਪ -14.40 ਲੱਖ ਕਰੋੜ ਰੁਪਏ

    2. ਟੀਸੀਐਸ (ਟਾਟਾ ਕੰਸਲਟੈਂਸੀ ਸਰਵਿਸ)- ਮਾਰਕੀਟ ਕੈਪ- 8 ਲੱਖ ਕਰੋੜ ਰੁਪਏ

    3. ਐਚਡੀਐਫਸੀ ਬੈਂਕ –ਮਾਰਕੀਟ ਕੈਪ- 6 ਲੱਖ ਕਰੋੜ ਰੁਪਏ

    4.  HUL (ਹਿੰਦੁਸਤਾਨ ਯੂਨੀਲੀਵਰ ਲਿਮਟਿਡ)- ਮਾਰਕੀਟ ਕੈਪ- 5 ਲੱਖ ਕਰੋੜ ਰੁਪਏ

    5.  ਇਨਫੋਸਿਸ- ਮਾਰਕੀਟ ਕੈਪ- 3.90 ਲੱਖ ਕਰੋੜ ਰੁਪਏ

    6. HDFC ਲਿਮਟਿਡ- ਮਾਰਕੀਟ ਕੈ-3.20 ਲੱਖ ਕਰੋੜ ਰੁਪਏ

    7. ਭਾਰਤੀ ਏਅਰਟੈਲ- ਮਾਰਕੀਟ ਕੈਪ- 3 ਲੱਖ ਕਰੋੜ

    8. ਕੋਟਕ ਮਹਿੰਦਰਾ ਬੈਂਕ- ਮਾਰਕੀਟ ਕੈਪ- 2.67 ਲੱਖ ਕਰੋੜ ਰੁਪਏ

    9. ITC – (ਇੰਡੀਅਨ ਟੋਬੈਕੋ ਕੰਪਨੀ)- ਮਾਰਕੀਟ ਕੈਪ- 2.44 ਲੱਖ ਕਰੋੜ ਰੁਪਏ

    10.  ICICI Bank – ਮਾਰਕੀਟ ਕੈਪ- 2.30 ਲੱਖ ਕਰੋੜ

    ਰਿਲਾਇੰਸ ਏਸ਼ੀਆ ਵਿਚ 10 ਵੇਂ ਨੰਬਰ 'ਤੇ ਹੈ
    ਏਸ਼ੀਆ ਵਿਚ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਰੱਖਣ ਵਾਲੀਆਂ ਕੰਪਨੀਆਂ ਦੀ ਸੂਚੀ ਵਿਚ ਰਿਲਾਇੰਸ 10 ਵੇਂ ਨੰਬਰ 'ਤੇ ਹੈ। ਵਿਸ਼ਵ ਪੱਧਰ 'ਤੇ, ਚੀਨ ਦਾ ਅਲੀਬਾਬਾ ਸਮੂਹ 7 ਵੇਂ ਸਥਾਨ 'ਤੇ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਵੀ ਵਿਸ਼ਵ ਦੀਆਂ 100 ਕੀਮਤੀ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹੈ। BSE ਉਤੇ TCS ਦੇ ਇੱਕ ਸ਼ੇਅਰ ਦੀ ਕੀਮਤ 2,170.75 ਰੁਪਏ ਹੈ। ਇਸ ਵੇਲੇ ਟੀਸੀਐਸ ਕੋਲ 109 ਅਰਬ ਡਾਲਰ ਜਾਂ 8.14 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਹੈ।
    Published by:Ashish Sharma
    First published: