News18 Rising India: ਮੋਦੀ-ਯੋਗੀ, ਪਾਲ ਕਰੁੱਗਮੇਨ ਤੋਂ ਲੇਕੇ ਸਚਿਨ-ਸ਼ਾਹਰੁਖ ਤੱਕ


Updated: March 13, 2018, 11:35 PM IST
News18 Rising India: ਮੋਦੀ-ਯੋਗੀ, ਪਾਲ ਕਰੁੱਗਮੇਨ ਤੋਂ ਲੇਕੇ ਸਚਿਨ-ਸ਼ਾਹਰੁਖ ਤੱਕ

Updated: March 13, 2018, 11:35 PM IST
ਰਾਈਜਿੰਗ ਇੰਡੀਆ ਸੰਮੇਲਨ ਵਿਚ ਸ਼ਿਰਕਤ ਕਰਨ ਵਾਲੇ ਦਿਗਜ

ਦੇਸ਼ ਦਾ ਸਭ ਤੋਂ ਵੱਡਾ ਟੈਲੀਵੀਜ਼ਨ ਸਮੂਹ ਨਿਊਜ਼18 ਨੈਟਵਰਕ ਦੇ ਪ੍ਰੋਗਰਾਮ‘ਰਾਈਜਿੰਗ ਇੰਡੀਆ’ਵਿਚ ਪੀਐਮ ਨਰੇਂਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ,ਯੋਗੀ ਆਦਿਤਯਨਾਥ, ਸ਼ਿਵਰਾਜ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇਤਾਵਾਂ ਦੇ ਇਲਾਵਾ ਕ੍ਰਿਕੇਟ ਜਗਤ ਦੇ ਤਿੰਨ ਮਹਾਨ ਨਾਮ ਸਚਿਨ,ਰਾਹੁਲ ਦ੍ਰਾਵਿੜ ਅਤੇ ਸੌਰਵ ਗਾਂਗੁਲੀ ਵੀ ਇਕ ਮੰਚ ਤੇ ਨਜ਼ਰ ਆਉਣਗੇ, ਬਿਜ਼ਨੈਸ ਲੀਡਰਾਂ ਦੀ ਗੱਲ ਕਰੀਏ ਤਾਂ ਇੰਦਰਾ ਨੂਈ, ਨੰਦਨ ਨੀਲਕੇਣੀ,ਵਿਜੈ ਸ਼ੇਖਰ ਸ਼ਰਮਾ,ਚੰਦਾ ਕੋਚਰ, ਅਤੇ ਉਦੈ ਕੋਟਕ ਹਿਸਾ ਲੈਣਗੇ । ਇੰਟਰਟੈਨਮੇਂਟ ਇੰਡਸਟਰੀ ਤੋਂ ਸ਼ਾਹਰੁਖ ਖਾਨ, ਆਲੀਆ ਭੱਟ, ਰਣਵੀਰ ਸਿੰਘ ਅਤੇ ਏਕਤਾ ਕਪੂਰ ਸ਼ਾਮਲ ਹੋਣਗੇ, ਇਸ ਤੋਂ ਇਲਾਵਾ ਮਸ਼ਹੂਰ ਕੇਨੈਡੀਅਨ ਪੱਤਰਕਾਰ-ਲੇਖਕ ਮੈਲਕਮ ਗਲੈਡਵੇਲ ਅਤੇ ਨੋਬਲ ਪੁਰਸਕਾਰ ਜੇਤੂ ਅਰਥਸ਼ਾਸ਼ਤਰੀ ਪਾਲ ਕਰੁੱਗਮੇਨ ਭਾਰਤੀ ਅਰਥਵਿਵਸਥਾ ਦੇ ਭਵਿੱਖ ਬਾਰੇ ਗੱਲ ਕਰਨਗੇ ।

ਮੈਲਕਮ ਗਲੈਡਵੇਲ:

ਮੈਲਕਮ ਗਲੈਡਵੇਲ ਕੇਨੈਡੀਅਨ ਪੱਤਰਕਾਰ-ਲੇਖਕ ਹੈ ਅਤੇ ਨਿਊਯਾਰਕ ਵਿਚ ਸਾਲ 1996 ਤੋਂ ਕੰਮ ਕਰ ਰਹੇ ਹਨ, ਉਨਾਂ ਨੇ The Tipping Point, Blink, Outliers, What the Dog Saw: And Other Adventures ਅਤੇ David and Goliath ਨਾਮ ਦੀਆ ਪੰਜ ਕਿਤਾਬਾਂ ਲਿਖੀਆ ਹਨ।

ਪਾਲ ਕਰੁੱਗਮੇਨ :

ਪਾਲ ਕਰੁੱਗਮੇਨ ਅਮਰੀਕਾ ਦੇ ਅਰਥਸ਼ਾਸ਼ਤਰੀ ਹੈ, ਜੋ ਫਿਲਹਾਲ ਯੂਨੀਵਰਸਿਟੀ ਆਫ਼ ਨਿਊਯਾਰਕ ਵਿਖੇ ਪੜ੍ਹਾ ਰਹੇ ਹਨ ਅਤੇ ਨਿਊਯਾਰਕ ਟਾਈਮਜ਼ ਦੇ ਕਾਲਮਨਿਸਟ ਹੈ, ਅਤੇ ਉਹ ਲਗਾਤਾਰ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ ਅਰਥਵਿਵਸਥਾ ਦੱਸ ਰਹੇ ਹਨ ।

ਨਰੇਂਦਰ ਮੋਦੀ :

ਨਰੇਂਦਰ ਮੋਦੀ ਆਜਾਦ ਭਾਰਤ ਦੇ 15ਵੇਂ ਪ੍ਰਧਾਨਮੰਤਰੀ ਹਨ, ਉਹ ਲਗਾਤਾਰ 4 ਵਾਰ ਗੁਜਰਾਤ ਦੇ ਸੀਐਮ ਵੀ ਰਹੇ ਹਨ ਤੇ ਸਾਲ 2014 ਵਿਚ ਲੋਕਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰ ਦਿੱਲੀ ਪਹੁੰਚੇ, ਅੱਜ ਉਨਾਂ ਦੀ ਅਗਵਾਈ ਵਿਚ ਭਾਜਪਾ 18 ਰਾਜਾਂ ਵਿਚ ਸਰਕਾਰ ਚਲਾ ਰਹੀ ਹੈ ਜਾਂ ਫਿਰ ਗਠਜੋੜ ਵਿਚ ਹੈ ।

ਯੋਗੀ ਆਦਿਤਯਨਾਥ :

ਯੋਗੀ ਆਦਿਤਯਨਾਥ ਜਿਨਾਂ ਦਾ ਅਸਲ ਨਾਮ ਅਜੈ ਸਿੰਘ ਬਿਸ਼ਟ ਸੀ ਤੇ ਉਹ ਪ੍ਰਸਿੱਧ ਗੋਰਖਨਾਥ ਮੰਦਿਰ ਦੇ ਮਹੰਤ ਸਨ ਤੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ, ਉਹ ਗੋਰਖਪੁਰ ਲੋਕਸਭਾ ਸੀਟ ਉੱਪਰ ਵੀ 5 ਵਾਰ ਜਿੱਤ ਚੁੱਕੇ ਹਨ

ਸੰਮੇਲਨ ਵਿਚ ਸ਼ਾਮਲ ਹੋਣ ਵਾਲੀਆ ਹੋਰ ਸ਼ਖਸੀਅਤਾਂ:

ਇਨਾਂ ਤੋਂ ਇਲਾਵਾ ਗਬੋਨ ਦੇ ਰਾਸ਼ਟਰਪਤੀ ਅਲੀ ਬਾਂਗੋ ਓਂਡਿਮਬਾ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫੜਨਵੀਸ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਸ਼ਿਵਰਾਜ ਸਿੰਘ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕਾਂਗਰਸ ਨੇਤਾ ਸ਼ਸ਼ੀ ਥਰੂਰ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ, ਫਿਲਮ ਅਭਿਨੇਤਾ ਸ਼ਾਹਰੁਖ ਖਾਨ, ਸਚਿਨ, ਦ੍ਰਾਵਿੜ,ਗਾਂਗੁਲੀ, ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ, ਰਾਜਸਥਾਨ ਦੀ ਸੀਐਮ ਵਸੁੰਦਰਾ ਰਾਜੇ ਆਦਿ ।

 

 
First published: March 13, 2018
ਹੋਰ ਪੜ੍ਹੋ
ਅਗਲੀ ਖ਼ਬਰ