News 18 Rising India: ਪੀ ਐਮ ਨਰਿੰਦਰ ਮੋਦੀ ਕਰਨਗੇ ਉਦਘਾਟਨ


Updated: March 14, 2018, 12:27 AM IST
News 18 Rising India: ਪੀ ਐਮ ਨਰਿੰਦਰ ਮੋਦੀ ਕਰਨਗੇ ਉਦਘਾਟਨ

Updated: March 14, 2018, 12:27 AM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਨਾਲ 16 ਮਾਰਚ ਨੂੰ ਨਵੀਂ ਦਿੱਲੀ ਵਿੱਚ ਨਿਊਜ਼ 18 ਦਾ Rising India Summit ਸ਼ੁਰੂ ਹੋਵੇਗਾ।ਸੰਮੇਲਨ ਦੇ ਤਹਿਤ ਨੈੱਟਵਰਕ 18 ਦੇਸ਼ ਅਤੇ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਦੇ ਨਾਲ ਸੰਵਾਦ ਸਥਾਪਿਤ ਕਰੇਗਾ,ਇਸ ਪ੍ਰੋਗਰਾਮ ਵਿੱਚ ਦੇਸ਼ ਤੋ ਇਲਾਵਾ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ ਅਤੇ ਇਹ ਸੰਮੇਲਨ 17 ਮਾਰਚ ਤੱਕ ਚੱਲੇਗਾ।

ਸੰਮੇਲਨ ਦੇ ਪਹਿਲੇ ਸੈਸ਼ਨ ਵਿੱਚ ਰਾਜਨੀਤੀਗਨ, ਨਿਵੇਸ਼ਕ, ਕਾਰੋਬਾਰੀ, ਪ੍ਰਸ਼ਾਸਨ, ਕਲਾ ਅਤੇ ਸਿੱਖਿਆ ਨਾਲ ਜੁੜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਗਜ ਸ਼ਿਰਕਤ ਕਰਨਗੇ।ਗਬੋਨ ਦੇ ਰਾਸ਼ਟਰਪਤੀ ਅਲੀ ਬਨਗੋ ਓਡੀਮਬਾ,ਰੱਖਿਆ ਮੰਤਰੀ ਨਿਰਮਲਾ ਸਿਤਾਰਮਨ,ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ,ਬੀਜੇਪੀ ਪ੍ਰਧਾਨ ਅਮਿਤ ਸ਼ਾਹ.ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ,ਰੇਲ ਮੰਤਰੀ ਪਿਯੂਸ਼ ਗੋਇਲ, ਨਿਤਿਨ ਗਡਕਰੀ , ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਪਾਲ ਕਰੁਗਮਨ, ਚੰਦਾ ਕੋਚਰ, ਇੰਦਰਾ ਨੂਈ, ਜੌਨ ਚੈਂਬਰਜ਼, ਐਲ.ਐਨ. ਮਿੱਤਲ, ਨੰਦਨ ਨਿਲੇਕਣੀ, ਅਜੈ ਬੰਗਾ, ਵਿਜੇ ਸ਼ੇਖਰ ਸ਼ਰਮਾ, ਐਨ ਚੰਦਰਸ਼ੇਖਰਨ, ਉਦੈ ਕੋਟਕ, ਅਨਿਲ ਅਗਰਵਾਲ, ਕੁਮਾਰ ਮੰਗਲਮ ਬਿਰਲਾ ਅਤੇ ਸੰਜੀਵ ਗੋਇਨਕਾ ਵਰਗੇ ਪ੍ਰਭਾਵਸ਼ਾਲੀ ਸਪੀਕਰ ਆਪਣੀ ਗੱਲ ਕਹਿਣਗੇ

ਸੰਮੇਲਨ ਦੇ ਬਾਰੇ ਵਿੱਚ ਨੈੱਟਵਰਕ 18 ਦੇ ਪ੍ਰੈਸੀਡੈਂਟ ਅਵਿਨਾਸ ਕੌਲ ਨੇ ਦੱਸਿਆ ਕਿ ਰਾਈਸਿੰਗ ਇੰਡੀਆ ਨੈੱਟਵਰਕ ਦੁਆਰਾ ਆਯੋਜਿਤ ਸੀਰੀਜ਼ ਦਾ ਵੱਡਾ ਰੂਪ ਹੈ ਅਤੇ ਸਾਨੂੰ ਇਹ ਸੰਮੇਲਨ ਬਾਰੇ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਯੂਪੀ,ਬਿਹਾਰ,ਰਾਜਸਥਾਨ ,ਮੱਧਪ੍ਰਦੇਸ਼,ਪੱਛਮ ਬੰਗਾਲ,ਕਰਨਾਟਕ ਅਤੇ ਕੇਰਲ ਜਿਹੇ ਰਾਜਾਂ ਵਿੱਚ ਰਾਈਸਿੰਗ ਸੀਰੀਜ਼ ਦਾ ਆਯੋਜਨ ਹੋਇਆ ਹੈ।ਇਨ੍ਹਾਂ ਵਿੱਚ ਮੁੱਖਮੰਤਰੀਆਂ ਅਤੇ ਪ੍ਰਮੁੱਖ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ ਸੀ।ਕੌਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਸੀਰੀਜ਼ ਨੂੰ ਸਮਾਪਤ ਕਰਨ ਦੇ ਲਈ ਨੀਤੀ ਨਿਰਮਾਤਾਵਾਂ,ਕਾਰਪੋਰੇਟ ਲੀਡਰ ਅਤੇ ਵੈਸ਼ੀਕ ਦੂਰਦਰਸ਼ੀਆਂ ਨੂੰ ਇਕ ਨਾਲ ਲਿਆਕੇ ਭਾਰਤ ਦੀ ਯਾਤਰਾ ਲਈ ਜਸ਼ਨ ਮਨਾਉਣ ਦਾ ਵਧੀਆ ਮੌਕਾ ਹੈ।

ਆਰਥਿਕ ਸਰਵੇਖਣ ਦੇ ਅਨੁਸਾਰ 2018-19 ਵਿੱਚ ਭਾਰਤ ਦੀ ਜੀਡੀਪੀ 7 ਤੋ 7.5 ਪ੍ਰਤੀਸ਼ਤ ਤੱਕ ਹੋਕੇ ਸਭ ਤੋਂ ਤੇਜੀ ਨਾਲ ਦੁਨੀਆ ਦੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕਰੇਗੀ।ਵਿਸ਼ਵ ਬੈਂਕ ਨੇ ਆਪਣੀ ਇਜ਼ ਆਫ਼ ਡੂਇੰਗ ਰਿਪੋਰਟ ਵਿੱਚ ਭਾਰਤ ਨੂੰ 100ਵਾਂ ਸਥਾਨ ਦਿੱਤਾ ਹੈ।ਇਹ ਇਹਨਾਂ ਦੀ ਪੁਰਾਣੀ ਰੈੰਕਿੰਗ ਨਾਲੋਂ 30ਸਥਾਨ ਉੱਪਰ ਹੈ।Rising India Summit ਵਿੱਚ ਕਈ ਮਹੱਤਵਪੂਰਨ ਐਲਾਨਾਂ ਦੀ ਉਮੀਦ ਕੀਤੀ ਜਾ ਸਕਦੀ ਹੈ।ਸੰਮੇਲਨ ਸਾਡੀ ਸਫਲਤਾਵਾਂ ਦੀ ਤਾਰੀਫ਼ ਕਰਨਾ ਅਤੇ ਆਉਣ ਵਾਲੀ ਕਈ ਹੋਰ ਯੋਜਨਾਵਾਂ ਦੇ ਲਈ ਇਕ ਮੌਕਾ ਮਿਲੇਗਾ।ਸਾਡਾ ਮੰਨਣਾ ਹੈ ਕਿ ਇਹ ਸੰਮੇਲਨ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿਕਾਸ ਦੀਆਂ ਨਵੀਆਂ ਉਚਾਈਆਂ ਤੱਕ ਜਾਵੇਗਾ।
First published: March 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ