RISING INDIA SUMMIT: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਉਦਘਾਟਨ


Updated: March 12, 2018, 9:21 PM IST
RISING INDIA SUMMIT: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਉਦਘਾਟਨ

Updated: March 12, 2018, 9:21 PM IST
ਰਾਇਜਿੰਗ ਇੰਡੀਆ ਸੰਮੇਲਨ ਵਿਚ ਕਈ ਮਹੱਤਵਪੂਰਨ ਘੋਸ਼ਣਾਵਾਂ ਦੀ ਆਸ ਕੀਤੀ ਜਾ ਸਕਦੀ ਹੈ, ਇਹ ਸਾਡੀ ਸਫਲਤਾਵਾਂ ਦੀ ਸਰਾਹਨਾ ਕਰਨ ਦੇ ਨਾਲ ਬਹੁਤ ਸਾਰੀਆਂ ਆਗਾਮੀ ਯੋਜਨਾਵਾਂ ਲਈ ਇਕ ਮੌਕਾ ਹੋਵੇਗਾ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਨਾਲ, ਨਿਊਜ਼ 18 ਦਾ 'ਰਾਇਜਿੰਗ ਇੰਡੀਆ ਸੰਮੇਲਨ' ਨਵੀਂ ਦਿੱਲੀ ਵਿਖੇ 16 ਮਾਰਚ ਤੋਂ ਸ਼ੁਰੂ ਹੋਵੇਗਾ, ਸੰਮੇਲਨ ਦੇ ਤਹਿਤ, ਨੈਟਵਰਕ 18 ਦੇਸ਼ ਅਤੇ ਵਿਸ਼ਵ ਦੇ ਵਿਸ਼ੇਸ਼ ਲੋਕਾਂ ਨਾਲ ਸੰਵਾਦ ਸਥਾਪਿਤ ਕਰੇਗਾ, ਇਸ ਪ੍ਰੋਗ੍ਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਸ਼ਿਰਕਤ ਕਰਨਗੀਆ,ਇਹ ਪ੍ਰੋਗਰਾਮ 17 ਮਾਰਚ ਤੱਕ ਚੱਲੇਗਾ ।

ਸੰਮੇਲਨ ਦੇ ਪਹਿਲੇ ਐਡੀਸ਼ਨ ਵਿੱਚ ਪ੍ਰਸ਼ਾਸਨ,ਕਲਾ,ਕਾਰੋਬਾਰ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਦਿਗਜ ਸ਼ਿਰਕਤ ਕਰਨਗੇ, ਗਬੋਨ ਦੇ ਰਾਸ਼ਟਰਪਤੀ ਅਲੀ ਬੋਂਗੋ ਓਂਡੀਬਾ,ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ,ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਰੇਲ ਮੰਤਰੀ ਪਿਊਸ਼ ਗੋਇਲ, ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ, ਅਰਥਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ ਪਾਲ ਕਰੁਗਮੈਨ, ਵੇਦਾਂਤ ਗਰੁੱਪ ਦੇ ਅਨਿਲ ਅਗਰਵਾਲ,ਆਦਿਤਿਆ ਬਿਰਲਾ ਸਮੂਹ ਦੇ ਕੁਮਾਰ ਮੰਗਲਮ ਬਿਰਲਾ ਅਤੇ ਸੰਜੀਵ ਗੋਇਨਕਾ ਸਮੂਹ ਦੇ ਪ੍ਰਧਾਨ ਸੰਜੀਵ ਗੋਇਨਕਾ ਵੱਖ-ਵੱਖ ਵਿਸ਼ਿਆ 'ਤੇ ਗੱਲ ਕਰਨਗੇ ।

ਨੈੱਟਵਰਕ 18 ਦੇ ਪ੍ਰਧਾਨ ਅਵਿਨਾਸ਼ ਕੌਲ ਨੇ ਕਿਹਾ: "ਨਿਊਜ਼ 18 ' ਰਾਇਜਿੰਗ ਇੰਡੀਆ ਸੰਮੇਲਨ' ਦਾ ਐਲਾਨ ਕਰਨਾ ਮਾਣ ਦੀ ਗੱਲ ਹੈ, ਇਹ ਰਾਇਜਿੰਗ ਸੀਰੀਜ਼ ਦਾ ਸ਼ਾਨਦਾਰ ਰੂਪ ਹੈ, ਉੱਤਰ ਪ੍ਰਦੇਸ਼, ਬਿਹਾਰ,ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ ਅਤੇ ਕੇਰਲਾ ਵਰਗੇ ਰਾਜਾਂ ਵਿਚ ਰਾਇਜਿੰਗ ਸੀਰੀਜ਼ ਆਯੋਜਿਤ ਹੋ ਚੁੱਕੀ ਹੈ, ਜਿਸ ਵਿਚ ਮੁੱਖ ਮੰਤਰੀਆਂ ਤੇ ਮੁੱਖ ਨੀਤੀ ਨਿਰਮਾਤਾ ਸ਼ਾਮਲ ਹੋਏ ਸਨ, ਕੌਲ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਇਸ ਲੜੀ ਨੂੰ ਖਤਮ ਕਰਨ ਲਈ ਪ੍ਰਮੁੱਖ ਨੀਤੀ ਨਿਰਮਾਤਾਵਾਂ, ਕਾਰਪੋਰੇਟ ਨੇਤਾਵਾਂ ਅਤੇ ਵਿਸ਼ਵ ਦੂਰਬੀਨਾਂ ਨੂੰ ਇਕੱਠੇ ਕਰਕੇ ਭਾਰਤ ਦੇ ਸਫਰ ਨੂੰ ਮਨਾਉਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ ।
First published: March 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ