ਵਿਸ਼ਵ ਉਤੇ ਇਕ ਹੋਰ ਮਹਾਂਮਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ Dr. Tedros Adhanom Ghebreyesus ਨੇ ਇਸ ਬਾਰੇ (Warning head of WHO) ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਆਖਿਆ ਹੈ ਕਿ ਦੁਨੀਆ ਤੋਂ ਕੋਵਿਡ-19 ਕਦੇ ਖਤਮ ਨਹੀਂ ਹੋਵੇਗਾ। ਮਹਾਮਾਰੀ ਦੇ ਟਾਕਰੇ ਲਈ ਤਿਆਰੀ ਕਰਨੀ ਜ਼ਰੂਰੀ ਹੈ। ਇਹ ਮਹਾਂਮਾਰੀ ਕੋਵਿਡ-19 ਤੋਂ ਵੀ ਵੱਧ ਖਤਰਨਾਕ ਹੋ ਸਕਦੀ ਹੈ।
ਇਹ ਚਿਤਾਵਨੀ ਅਜਿਹੇ ਸਮੇਂ 'ਚ ਆਈ ਹੈ, ਜਦੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ (Risk of another pandemic) ਦੇ ਮਾਮਲੇ ਕੁਝ ਹੱਦ ਤੱਕ ਸਥਿਰ ਹਨ ਅਤੇ ਲਗਾਤਾਰ ਘਟ ਰਹੇ ਹਨ। 76ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਇਕ ਰਿਪੋਰਟ ਪੇਸ਼ ਕਰਦੇ ਹੋਏ WHO ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਉਤੇ ਇੱਕ ਹੋਰ ਘਾਤਕ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ।
ਇਹ ਮਹਾਂਮਾਰੀ ਕਿਸ ਤਰ੍ਹਾਂ ਦੀ ਹੋਵੇਗੀ, ਇਸ ਬਾਰੇ ਨਿਊਜ਼ 18 ਨਾਲ ਗੱਲਬਾਤ ਦੌਰਾਨ ਸਾਬਕਾ ਡੀਜੀ ਆਈਸੀਐਮਆਰ ਐਨਕੇ ਗਾਂਗੁਲੀ ਨੇ ਕਿਹਾ ਕਿ ਡਬਲਯੂਐਚਓ ਦੀ ਚਿਤਾਵਨੀ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਸ ਦੇ ਕਈ ਕਾਰਨ ਹਨ। ਕੋਰੋਨਾ ਹੀ ਨਹੀਂ, ਇਹ ਮਹਾਮਾਰੀ ਉਸ ਤੋਂ ਵੀ ਖਤਰਨਾਕ ਹੋ ਸਕਦੀ ਹੈ।
ਡਬਲਯੂ.ਐਚ.ਓ ਦੀ ਚਿਤਾਵਨੀ ਕਈ ਕਾਰਨਾਂ ਕਰਕੇ ਹੈ, ਚਾਹੇ ਉਹ ਵਾਤਾਵਰਣ ਦੇ ਵਿਗਾੜ ਨੂੰ ਲੈ ਕੇ ਹੋਵੇ, ਹਰ ਸਾਲ 1000 ਤੋਂ ਵੱਧ ਨਵੀਂ ਤਰ੍ਹਾਂ ਦੇ mosquito ਦੇਖਣ ਨੂੰ ਮਿਲ ਰਹੇ ਹਨ, ਇਸ ਕਾਰਨ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ, ਜਿਸ ਦਾ ਕੋਈ ਹੱਲ ਨਹੀਂ ਹੁੰਦਾ ਤੇ ਇਸ ਕਾਰਨ ਖ਼ਤਰੇ ਪੈਦਾ ਹੋ ਸਕਦੇ ਹਨ।
ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਮੁੱਢਲੀਆਂ ਚੀਜ਼ਾਂ ਮਿਲਣ, ਭਾਵੇਂ ਉਹ ਸਾਫ ਪਾਣੀ ਹੋਵੇ, ਸਫਾਈ ਹੋਵੇ ਅਤੇ ਸਭ ਤੋਂ ਜ਼ਰੂਰੀ ਹੈ ਕਿ ਲੋਕ ਜਾਗਰੂਕ ਹੋਣ।
ਜੇਕਰ ਦੁਬਾਰਾ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ ਅਤੇ ਦੁਬਾਰਾ ਅਸੀਂ ਉਸ ਨੁਕਸਾਨ ਨੂੰ ਸਹਿਣ ਦੀ ਸਥਿਤੀ ਵਿੱਚ ਨਹੀਂ ਹਾਂ। ਲੌਕਡਾਊਨ ਦੌਰਾਨ ਲੋਕਾਂ ਨੇ ਬਹੁਤ ਕੁਝ ਝੱਲਿਆ ਹੈ।
ਟੀਕਾਕਰਨ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਣਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਸਮੱਸਿਆ ਮਾਸ ਟਰਾਂਸਮਿਸ਼ਨ ਦੀ ਹੈ, ਜਿਸ ਤਰੀਕੇ ਨਾਲ ਲੋਕ ਦੂਜੇ ਦੇਸ਼ਾਂ ਤੋਂ ਇੱਥੇ ਆ ਰਹੇ ਹਨ, ਇਸ ਨਾਲ ਕਈ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਇਹ ਚਿਤਾਵਨੀ ਜ਼ਰੂਰੀ ਹੈ ਕਿਉਂਕਿ ਅਸੀਂ ਅਤੀਤ ਵਿੱਚ ਬਹੁਤ ਸਾਰੇ ਪ੍ਰਕੋਪ ਦੇਖੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China coronavirus, Corona vaccine, Corona Warriors, Coronavirus, Coronavirus Testing, Risk of another pandemic, Warning head of WHO, Who, WHO guidelines